ਲੁਧਿਆਣਾ:- ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਿਚ ਬੁਲੇਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੁੱਲਟ ਚੋਰੀ ਕਰਨ ਲਈ ਚੋਰ ਐਸਯੂਵੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ। ਇਸ ਦੀ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿਚ ਸਕਾਰਪੀਓ ਸਵਾਰ ਕੁੱਝ ਨੌਜਵਾਨ ਬੁਲੇਟ ਮੋਟਰਸਾਈਕਲ ਖੜਾ ਵੇਖ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਅਤੇ ਫਿਰ ਉਸ ਦਾ ਲਾਂਕ ਖੁੱਲ੍ਹ ਕੇ ਲੈ ਕੇ ਫਰਾਰ ਹੋ ਜਾਂਦੇ ਹਨ। ਦੱਸ ਦਈਏ ਕਿ ਕੈਮਰੇ ਉੱਤੇ ਵਿੱਚ ਗੱਡੀ ਦਾ ਨੰਬਰ ਵੀ ਟ੍ਰੇਨ ਹੋਇਆ ਹੈ, ਜੋ ਕਿ ਬੁਲੇਟ ਮੋਟਰਸਾਈਕਲ ਦਾ ਮਾਲਕ ਸੰਦੀਪ ਹੈ, ਜਿਸ ਨੇ ਹੁਣ ਚੋਰੀ ਦੀ ਰਿਪੋਰਟ ਪੁਲਿਸ ਕੋਲ ਲਿਖਵਾਈ ਹੈ। Bullet motorcycle looted in Ludhiana
ਇਸ ਦੌਰਾਨ ਸੰਦੀਪ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਆਪਣੇ ਦੋਸਤ ਨੂੰ ਦਿੱਤਾ ਸੀ ਜੋ ਕਿ ਹੈਬੋਵਾਲ ਦੇ ਅੰਬੈਸਡਰ ਹੋਟਲ ਗਿਆ ਅਤੇ ਫਿਰ ਉੱਥੇ ਜਾ ਕੇ ਉਸ ਨੇ ਬੁਲਟ ਖੜ੍ਹਾ ਕਰ ਦਿੱਤਾ ਕੁਝ ਨੌਜਵਾਨ ਸਕੋਰਪੀਉ ਗੱਡੀ ਦੇ ਵਿੱਚ ਬੈਠ ਕੇ ਆਏ ਅਤੇ ਉਨ੍ਹਾਂ ਨੇ ਬੁਲਟ ਚੋਰੀ ਕਰ ਲਿਆ ਉਨ੍ਹਾਂ ਕਿਹਾ ਕਿ ਮੈਂ ਆਪਣੇ ਦੋਸਤ ਪੰਕਜ ਨੂੰ ਮੋਟਰਸਾਈਕਲ ਦਿੱਤਾ ਸੀ, ਇਸ ਦੀ ਸ਼ਿਕਾਇਤ ਹੋਣ ਉਹ ਪੁਲਿਸ ਦੇ ਕੋਲ ਦਰਜ ਕਰਵਾਉਣ ਆਇਆ ਹੈ।
ਇਸ ਦੀ ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਕਿਸ ਤਰ੍ਹਾਂ ਬੁਲਟ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਉੱਥੇ ਹੀ ਚੌਂਕੀ ਡੀ.ਐਮ.ਸੀ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੰਦੀਪ ਦਾ ਮੋਟਰਸਾਇਕਲ ਤੱਕ ਵੀ ਲੈ ਕੇ ਗਿਆ ਸੀ। ਜਿਸਨੇ ਕਿਸੇ ਹੋਟਲ ਅੱਗੇ ਉਹ ਲਾਇਆ ਤਾਂ ਉਸਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਏ, ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਦੁੱਗਰੀ ਨਹਿਰ ਵਿੱਚੋਂ ਮਿਲੇ ਗੁਟਕਾ ਸਾਹਿਬ, ਸਿੱਖ ਸੰਗਤ ਵਿੱਚ ਭਾਰੀ ਰੋਸ