ਲੁਧਿਆਣਾ: ਲੁਧਿਆਣਾ ਵਿੱਚ ਇੱਕ ਲੜਕੀ ਵੱਲੋਂ ਲੁਧਿਆਣਾ ਦੇ ਰਸੂਖਦਾਰ ਵਿਅਕਤੀ ਉਪਰ ਨੋਕਰੀ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ 2 ਮਹੀਨੇ ਪਹਿਲਾਂ ਮਾਮਲਾ ਵੀ ਦਰਜ ਕੀਤਾ ਸੀ ਪਰ 2 ਮਹੀਨੇ ਬੀਤ ਜਾਣ ਤੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤਾਂ ਥਾਣਿਆਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੈ। ਜਿਸ ਨੂੰ ਲੈ ਕੇ ਪੀੜਤ ਪੁਲਿਸ ਕਮਿਸ਼ਨਰ ਦਫ਼ਤਰ ਪਹੁਚੀ ਅਤੇ ਇਨਸਾਫ਼ ਦੀ ਮੰਗ ਕੀਤੀ। raped in hotel on the pretext of job in Ludhiana. girl raped in hotel on the pretext of job.
ਪੀੜਤ ਮਹਿਲਾ ਨੇ ਕਿਹਾ ਕਿ ਉਹ ਪੜ੍ਹੀ ਲਿਖੀ ਹੈ ਅਤੇ ਘਰ ਦੀ ਮਜ਼ਬੂਰੀ ਦੇ ਚਲਦਿਆਂ ਉਸ ਨੇ ਇਕ ਸਾਈਟ ਤੇ ਇਸ ਨੋਕਰੀ ਬਾਰੇ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਸ ਨੂੰ ਇੰਟਰਵਿਊ ਲਈ ਇਕ ਹੋਟਲ 'ਚ ਬੁਲਾਇਆ ਗਿਆ ਅਤੇ ਉਸ ਨੂੰ ਕੋਲਡ ਡਰਿੰਕ ਵਿਚ ਨਸ਼ਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦੀ ਵੀਡੀਓ ਵੀ ਬਣਾਈ ਗਈ। ਜਿਸ ਦੀ ਸ਼ਿਕਾਇਤ ਦਿੱਤੇ 2 ਮਹੀਨੇ ਹੋ ਗਏ ਹਨ, ਪੁਲਿਸ ਨੇ ਮਾਮਲਾ ਤਾਂ ਜਰੂਰ ਦਰਜ ਕਰ ਲਿਆ ਪਰ 2 ਮਹੀਨੇ ਬੀਤ ਜਾਣ ਤੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ।
ਜਿਸ ਦੇ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਪੀੜਤ ਨੇ ਦੱਸਿਆ ਕਿ ਉਸ ਕੋਲ ਹੁਣ ਖੁਦਕੁਸ਼ੀ ਦਾ ਰਾਹ ਹੀ ਬਚਿਆ ਹੈ, ਉਸ ਉਪਰ ਰਾਜ਼ੀਨਾਮੇਂ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਪਹੁੰਚ ਹੋਣ ਕਾਰਨ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਉਸ ਨੇ ਕਿਹਾ ਕਿ ਸਬੂਤ ਤੇ ਮੋਬਾਇਲ ਵਿੱਚੋਂ ਉਸ ਨੂੰ ਕਈ ਮਹਿਲਾਵਾਂ ਦੀਆਂ ਫੋਟੋਆਂ ਮਿਲੀਆਂ ਹਨ ਪਰ ਪੁਲਿਸ ਨੇ ਉਸ ਨੂੰ ਛੱਡ ਦਿੱਤਾ। ਪੀੜੀਤਾ ਨੇ ਕਿਹਾ ਕਿ ਉਹ ਮਜ਼ਬੂਰ ਹੋ ਕੇ ਮੀਡੀਆ ਦੇ ਸਾਹਮਣੇ ਆਈ ਹੈ, ਜੇਕਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਵਿਧਾਇਕਾਂ ਦੇ ਘਰ ਬਾਹਰ ਧਰਨਾ ਦੇਵੇਗੀ।
ਉੱਥੇ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਉਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ, ਗ੍ਰਿਫ਼ਤਾਰੀ ਨਾ ਹੋਣ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਲਈ ਛਾਪੇਮਾਰੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਪੀੜਤ ਨੂੰ ਇਨਸਾਫ਼ ਦੁਆਉਣ ਦੀ ਗੱਲ ਵੀ ਕਹੀ ਗਈ।
ਇਹ ਵੀ ਪੜ੍ਹੋ: 27 ਸਤੰਬਰ ਨੂੰ ਵਿਧਾਨਸਭਾ ਸਭਾ ਦਾ ਵਿਸ਼ੇਸ਼ ਸੈਸ਼ਨ, ਵਿਧਾਇਕਾਂ ਨੇ ਕੱਢਿਆ ਸ਼ਾਂਤੀ ਮਾਰਚ