ETV Bharat / state

Mangal Dhillon passed away: ਬਾਲੀਵੁੱਡ ਦੇ ਪੰਜਾਬੀ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸਨ ਪੀੜਤ

ਫਿਲਮ ਅਤੇ ਟੈਲੀਵੀਜ਼ਨ ਅਦਾਕਾਰ ਮੰਗਲ ਢਿੱਲੋਂ ਦਾ ਲੁਧਿਆਣਾ ਦੇ ਕੈਂਸਰ ਹਸਪਤਾਲ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਘਰ ਸਮਰਾਲਾ 'ਚ ਕੀਤਾ ਜਾਵੇਗਾ...

Mangal Dhillon passed away
Mangal Dhillon passed away
author img

By

Published : Jun 11, 2023, 4:29 PM IST

Mangal Dhillon passed away

ਲੁਧਿਆਣਾ : ਮੰਗਲ ਢਿੱਲੋਂ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਸਭ ਦਾ ਦਿਲ ਜਿੱਤਿਆ ਉਨ੍ਹਾ ਦਾ ਦਿਹਾਂਤ ਹੋ ਗਿਆ ਹੈ। ਉਹ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਦਾਖ਼ਲ ਸਨ, ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਘਰ ਸਮਰਾਲਾ ਦੇ ਪਿੰਡ ਨੀਲੋਂ ਵਿਖੇ ਕੀਤਾ ਜਾਵੇਗਾ।

ਲੁਧਿਆਣਾ ਵਿੱਚ ਜੱਦੀ ਘਰ: ਉਨ੍ਹਾਂ ਦਾ ਜੱਦੀ ਘਰ ਲੁਧਿਆਣਾ ਵਿੱਚ ਹੀ ਹੈ ਜਿੱਥੇ ਮੰਗਲ ਢਿੱਲੋਂ ਦਾ ਬਾਕੀ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਪੂਰਾ ਪਰਿਵਾਰ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਉਸ ਦਾ ਛੋਟਾ ਭਰਾ ਅਤੇ ਉਸਦਾ ਪਰਿਵਾਰ ਉਸਦੇ ਜੱਦੀ ਘਰ ਵਿੱਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਘਰ 'ਚ ਹੀ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਯਾਦਗਾਰ ਇੱਥੇ ਬਣਾਈ ਜਾ ਸਕੇ।

3-4 ਮਹੀਨੇ ਤੋਂ ਸੀ ਬਿਮਾਰ: ਮੰਗਲ ਢਿੱਲੋਂ ਦੇ ਚਚੇਰੇ ਭਰਾ ਨੇ ਦੱਸਿਆ ਕਿ ਮੰਗਲ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਬਿਮਾਰ ਸੀ, ਭਾਵੇਂ ਉਹ ਆਪਣੇ ਪਰਿਵਾਰ ਸਮੇਤ ਮੁੰਬਈ ਸ਼ਿਫਟ ਹੋ ਗਿਆ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦਾ ਪਿੰਡ ਨਾਲ ਲਗਾਓ। ਸਿੱਖ ਭਾਈਚਾਰੇ ਨਾਲ ਲਗਾਅ ਸੀ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਉਪਰਾਲੇ ਵੀ ਸ਼ੁਰੂ ਕਰ ਦਿੱਤੇ ਸਨ। ਉਹ ਧਾਰਮਿਕ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਂਦੇ ਸਨ ਇੰਨਾ ਹੀ ਨਹੀਂ, ਉਹ ਕਿਸਾਨ ਅੰਦੋਲਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ।

ਮੌਤ ਪੂਰੇ ਭਾਈਚਾਰੇ ਲਈ ਖ਼ਤਰਾ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਮਾਜ ਨਾਲ ਜੁੜਿਆ ਵਿਅਕਤੀ ਸੀ ਜੋ ਅਕਸਰ ਸਮਾਜ ਵਿੱਚ ਫੈਲੀਆਂ ਬੁਰਾਈਆਂ ਬਾਰੇ ਚਿੰਤਾ ਪ੍ਰਗਟ ਕਰਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ, ਸਮੁੱਚੇ ਸਿੱਖ ਭਾਈਚਾਰੇ ਅਤੇ ਬਾਲੀਵੁੱਡ ਲਈ ਵੱਡਾ ਘਾਟਾ ਹੈ। ਲੁਧਿਆਣਾ ਦੇ ਸਮਰਾਲਾ ਕਸਬੇ ਨੇੜੇ ਨੀਲ ਵਿੱਚ ਉਸਦਾ ਘਰ ਹੈ। ਬੀਤੀ ਦੇਰ ਰਾਤ ਉਸ ਦਾ ਦਿਹਾਂਤ ਹੋ ਗਿਆ, ਇਹੀ ਨਹੀਂ ਉਸ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਵੀ ਜੱਦੀ ਘਰ ਪਹੁੰਚ ਰਹੇ ਹਨ ਜਿੱਥੇ ਮੰਗਲ ਢਿੱਲੋਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਚ ਕਈ ਸਮਾਜਿਕ, ਰਾਜਨੀਤਕ ਅਤੇ ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਸਖਸ਼ੀਅਤਾਂ ਪੁੱਜ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.