ਲੁਧਿਆਣਾ : ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਲਾਗੇ ਸਥਿਤ ਗੁਰਦੁਆਰਾ ਨਾਨਕਸਰ ਦੇ ਕੋਲ ਅੱਜ ਇੱਕ ਆਟੋ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਆਟੋ 'ਚ ਲਾਸ਼ ਪਈ ਦੇਖ ਕੇ ਇਕ ਰਾਹਗੀਰ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਲਾਸ਼ (Dead Body Found) ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਫੋਰੈਂਸਿਕ ਜਾਂਚ ਟੀਮਾਂ (Forensic Investigation Teams) ਨੂੰ ਵੀ ਬੁਲਾਇਆ ਗਿਆ ਹੈ, ਹਾਲਾਂਕਿ ਬਾਅਦ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਅਕਤੀ ਦੀ ਮੌਤ ਦਾ ਕਾਰਨ ਨਸ਼ਾ ਹੋ ਸਕਦਾ ਹੈ।
ਕੱਪੜੇ ਨਾਲ ਢਕੀ ਸੀ ਲਾਸ਼ : ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਆਟੋ 'ਚੋਂ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਫਿਰੋਜ਼ਪੁਰ ਰੋਡ ਤੇ ਖੜੇ ਆਟੋ ਚੋਂ ਇਹ ਲਾਸ਼ ਮਿਲੀ ਹੈ, ਜਿਸ ਨੂੰ ਹਰੇ ਰੰਗ ਦੇ ਕਪੜੇ ਦੇ ਨਾਲ ਢਕਿਆ ਹੋਇਆ ਸੀ। ਹਾਲਾਂਕਿ ਲਾਸ਼ ਆਟੋ ਚਲਾਉਣ ਵਾਲੇ ਦੀ ਹੈ ਜਾਂ ਕਿਸੇ ਹੋਰ ਦੀ ਇਸ ਸਬੰਧੀ ਪੁਲਿਸ (Dead Body Found) ਜਾਂਚ ਕਰ ਰਹੀ ਹੈ ਅਤੇ ਨੇੜੇ ਤੇੜੇ ਦੇ ਕੈਮਰੇ ਵੀ ਖੰਗਾਲ ਰਹੀ ਹੈ। ਮ੍ਰਿਤਕ ਦਾ ਨਾਂ (Dead Body found in auto) ਗੋਰੀ ਦਸਿਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ (Postmortem Report) ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕੇ ਮ੍ਰਿਤਕ ਦਾ ਕਤਲ ਹੋਇਆ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ।
- Punjab poltics: ਬਾਬਾ ਬਕਾਲ 'ਚ ਚਾਰ ਸਾਲ ਬਾਅਦ ਭਖਣ ਜਾ ਰਿਹਾ ਸਿਆਸੀ ਅਖਾੜਾ, ਸੂਬੇ ਦੀਆਂ ਸਾਰੀਆਂ ਪਾਰਟੀਆਂ ਨੇ ਲਗਾਈਆਂ ਸਿਆਸੀ ਸਟੇਜਾਂ
- Jalandhar News: ਸਿੱਖ ਕਕਾਰਾਂ ਦੀ ਬੇਅਦਬੀ ਨੂੰ ਲੈਕੇ ਫਿਲਮ ਯਾਰੀਆਂ 2 ਦੇ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ 'ਤੇ ਪਰਚਾ ਦਰਜ
- Rakhi At Bathinda Railway Station : ਭਾਜਪਾ ਨੇਤਾ ਨੇ ਰੇਲ ਗੱਡੀ ਦੇ ਡਰਾਇਵਰ ਅਤੇ ਗਾਰਡ ਦੇ ਰੱਖੜੀ ਬੰਨ੍ਹ ਕੇ ਮਨਾਈ ਰੱਖੜੀ
ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ (Dead Body found in auto) ਅਤੇ ਪੁਲਿਸ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਭਾਲ ਚ ਲੱਗੀ ਹੋਈ ਹੈ। ਇਸ ਮਾਮਲੇ ਚ ਨੇੜੇ ਦੇ ਲੋਕ ਵੀ ਕੁਝ ਨਹੀਂ ਦੱਸ ਰਹੇ ਇਲਾਕਾ ਕਾਫੀ ਭੀੜ ਭਾੜ (Forensic Investigation Teams) ਵਾਲਾ ਹੈ ਇਸ ਦੇ ਬਾਵਜੂਦ ਉਸ ਦੀ ਮੌਤ ਕਿਵੇਂ ਹੋਈ ਇਸ ਦਾ ਖੁਲਾਸਾ ਨਹੀਂ ਹੀ ਪਾਇਆ ਹੈ।