ETV Bharat / state

ਦੋਸਤ ਦੇ ਚਾਰ ਟੋਟੇ ਕਰਕੇ ਨਹਿਰ 'ਚ ਸੁੱਟੀ ਲਾਸ਼ - ਨਹਿਰ 'ਚ ਸੁੱਟੀ ਲਾਸ਼

ਉੱਤਰ ਪ੍ਰਦੇਸ਼ (Uttar Pradesh) ਦੇ ਸ਼ਾਮਲੀ ਤੋਂ ਵਪਾਰ ਕਰਨ ਆਏ ਇੱਕ ਸਖ਼ਸ਼ ਦਾ ਉਸ ਦੇ ਹੀ ਦੋਸਤ ਵੱਲੋਂ 25000 ਰੁਪਏ ਦੇ ਲਾਲਚ ‘ਚ ਉਸ ਦਾ ਬੇਰਹਮੀ ਨਾਲ ਕਤਲ (Brutal murder) ਕਰ ਦਿੱਤਾ ਗਿਆ। ਫਿਰ ਲਾਸ਼ ਦੇ ਟੋਟੇ-ਟੋਟੇ ਕਰ ਕੇ ਨਹਿਰ ਵਿੱਚ ਸੁੱਟ ਦਿੱਤੇ ਗਏ। ਪੜ੍ਹੋ ਪੂਰਾ ਮਾਮਲਾ ...

ਦੋਸਤ ਦੇ ਚਾਰ ਟੋਟੇ ਕਰਕੇ ਨਹਿਰ 'ਚ ਸੁੱਟੀ ਲਾਸ਼

author img

By

Published : May 2, 2022, 2:24 PM IST

Updated : May 2, 2022, 2:49 PM IST

ਲੁਧਿਆਣਾ: ਪਿਛਲੇ ਦਿਨ੍ਹੀਂ ਇੱਕ ਦਿਲ ਦਿਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਇੱਕ ਦੋਸਤ ਨੇ ਦੂਜੇ ਦੋਸਤ ਦਾ ਕਤਲ ਕਰ ਦਿੱਤਾ ਸੀ। ਦਰਅਸਲ ਉੱਤਰ ਪ੍ਰਦੇਸ਼ (Uttar Pradesh) ਦੇ ਸ਼ਾਮਲੀ ਤੋਂ ਵਪਾਰ ਕਰਨ ਆਏ ਇੱਕ ਸਖ਼ਸ਼ ਨੂੰ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਦੂਜੇ ਮੁਲਜ਼ਮ ਨੇ 25000 ਰੁਪਏ ਦੇ ਲਾਲਚ ‘ਚ ਉਸ ਦਾ ਬੇਰਹਮੀ ਨਾਲ ਕਤਲ (Brutal murder) ਕਰ ਦਿੱਤਾ ਅਤੇ ਫਿਰ ਲਾਸ਼ ਦੇ ਨਾਲ ਇਨ੍ਹੀਂ ਜ਼ਿਆਦਾ ਕਰੂਰਤਾ ਵਿਖਾਈ ਕਿ ਕੋਈ ਦੁਸ਼ਮਣ ਵੀ ਅਜਿਹਾ ਕੰਮ ਨਾ ਕਰੇ।

ਮੁਲਜ਼ਮ ਨੇ ਸਖ਼ਸ਼ ਦਾ ਪਹਿਲਾਂ ਕਤਲ (murder) ਕੀਤਾ ਅਤੇ ਫਿਰ ਉਸ ਦੀ ਲਾਸ਼ ਨੂੰ ਟੁਕੜਿਆਂ ‘ਚ ਕੱਟ ਕੇ ਵੱਖ-ਵੱਖ ਹਿੱਸਿਆਂ ਨੂੰ 4 ਥੈਲਿਆਂ ‘ਚ ਪਾ ਕੇ ਨਹਿਰ ‘ਚ ਸੁੱਟ ਦਿੱਤਾ ਅਤੇ ਪੁਲਿਸ (Police) ਹੁਣ ਲਾਸ਼ ਦੇ ਟੁਕੜੇ ਇਕੱਠੇ ਕਰ ਰਹੀ ਹੈ, ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਨੇ ਹੀ ਪੁਲਿਸ ਨੂੰ ਆਪਣੀ ਪੂਰੀ ਕਰਤੂਤ ਬਾਰੇ ਜਾਣਕਾਰੀ ਦਿੱਤੀ ਹੈ। ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਮ੍ਰਿਤਕ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਫਿਰਾਕ ਦੇ ਨਾਲ ਲਾਸ਼ ਦੇ ਵੱਖ-ਵੱਖ ਟੁੱਕੜੇ ਕਰਕੇ ਥੈਲਿਆਂ ‘ਚ ਪਾ ਕੇ ਸ਼ਿਮਲਾਪੁਰੀ ਨੇੜੇ ਨਹਿਰ ‘ਚ ਸੁੱਟ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਦੋਸਤ ਦੇ ਚਾਰ ਟੋਟੇ ਕਰਕੇ ਨਹਿਰ 'ਚ ਸੁੱਟੀ ਲਾਸ਼

ਲਾਸ਼ ਬਰਾਮਦ ਕਰਨ ‘ਚ ਲੱਗੇ ਗੋਤਾਖੋਰਾਂ ਨੇ ਦੱਸਿਆ ਕਿ ਸਾਨੂੰ ਪੁਲਿਸ ਨੇ ਲਾਸ਼ ਲੱਭਣ ‘ਤੇ ਲਾਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਥੈਲਾ ਬਰਾਮਦ ਕੀਤਾ ਗਿਆ ਅਤੇ ਵੇਖਣ ‘ਚ ਲੱਗ ਰਿਹਾ ਹੈ ਕੇ ਮ੍ਰਿਤਕ ਦੇ ਪੈਰ ਹਨ, ਉਨ੍ਹਾਂ ਦੱਸਿਆ ਕਿ ਹਾਲੇ ਬਾਕੀਆਂ ਥੈਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਹਿਲਾ ਥੈਲਾ ਜਵਦੀ ‘ਤੇ ਪੱਖੋਵਾਲ ਰੋਡ ਨੇੜੇ ਬਣੀ ਨਹਿਰ ਤੋਂ ਬਰਾਮਦ ਕੀਤੇ ਹਨ।

ਉਧਰ ਮੌਕੇ ‘ਤੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀ ਮ੍ਰਿਤਕ ਦੇ ਭਰਾ ਨੇ ਸਾਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਨਾਲ ਉਸ ਦੇ ਪਿੰਡ ਦਾ ਹੀ ਰਹਿਣ ਵਾਲਾ ਦੂਜਾ ਮੁਲਜ਼ਮ ਸੀ। ਜਿਸ ਨੂੰ ਕਾਬੂ ਕਰ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਦੱਸਿਆ ਕਿ ਲਾਸ਼ ਨੂੰ ਉਸ ਨੇ ਹੀ ਖੁਰਦ-ਬੁਰਦ ਕੀਤਾ ਸੀ। ਉਸ ਨੇ ਦੱਸਿਆ ਕਿ ਲਾਸ਼ ਦੇ 4 ਟੁਕੜੇ ਕਰ ਨਹਿਰ ‘ਚ ਸੁੱਟ ਦਿੱਤੀ ਅਤੇ ਹੁਣ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਦੇ ਹਿੱਸੇ ਬਰਾਮਦ ਕਰ ਰਹੇ ਹਨ।

ਇਹ ਵੀ ਪੜ੍ਹੋ:ਸਪਾਈਸਜੈੱਟ ਦੀ ਫਲਾਈਟ 'ਚ ਯਾਤਰੀਆਂ ਨੂੰ ਲੱਗੀਆਂ ਸੱਟਾਂ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਵੀਡੀਓ

Last Updated : May 2, 2022, 2:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.