ETV Bharat / state

Clash in Ludhiana: ਕ੍ਰਿਕਟ ਮੈਚ ਦੌਰਾਨ ਖਿਡਾਰੀਆਂ ਵਿਚਕਾਰ ਖੂਨੀ ਝੜਪ, 5 ਜ਼ਖ਼ਮੀ, 2 ਦੀ ਹਾਲਤ ਗੰਭੀਰ - latest news of ludhiana

ਲੁਧਿਆਣਾ ਵਿਖੇ ਕ੍ਰਿਕਟ ਮੈਚ ਦੌਰਾਨ ਬੱਲੇਬਾਜ਼ ਦੇ ਆਊਟ ਹੋਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਦੌਰਾਨ 5 ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।

Bloody clash between players during cricket match in Ludhiana
ਕ੍ਰਿਕਟ ਮੈਚ ਦੌਰਾਨ ਖਿਡਾਰੀਆਂ ਵਿਚਕਾਰ ਖੂਨੀ ਝੜਪ, 5 ਜ਼ਖ਼ਮੀ, 2 ਦੀ ਹਾਲਤ ਗੰਭੀਰ
author img

By

Published : Mar 10, 2023, 4:50 PM IST

ਕ੍ਰਿਕਟ ਮੈਚ ਦੌਰਾਨ ਖਿਡਾਰੀਆਂ ਵਿਚਕਾਰ ਖੂਨੀ ਝੜਪ, 5 ਜ਼ਖ਼ਮੀ, 2 ਦੀ ਹਾਲਤ ਗੰਭੀਰ

ਲੁਧਿਆਣਾ : ਲੁਧਿਆਣਾ 'ਚ ਕ੍ਰਿਕਟ ਖੇਡਦਿਆਂ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ, ਇਸ ਝੜਪ ਵਿਚ ਦੋਵਾਂ ਧਿਰਾਂ ਦੇ ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿਚੋਂ 2 ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਝੜਪ 'ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 1 ਨੌਜਵਾਨ ਕੋਮਾ ਵਿੱਚ ਚਲਾ ਗਿਆ। ਇਹ ਝਗੜਾ ਬੱਲੇਬਾਜ਼ ਦੇ ਆਊਟ ਹੋਣ ਨੂੰ ਲੈ ਕੇ ਹੋਇਆ ਹੈ।

ਬੱਲੇਬਾਜ਼ੀ ਦੌਰਾਨ ਆਊਟ ਹੋਣ ਨੂੰ ਲੈ ਕੇ ਪਿਆ ਰੇੜਕਾ : ਜਾਣਕਾਰੀ ਅਨੁਸਾਰ ਮੈਚ 'ਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰਾਰ ਦਿੱਤਾ ਪਰ ਬੱਲੇਬਾਜ਼ੀ ਕਰ ਰਹੇ ਨੌਜਵਾਨ ਨੇ ਅੰਪਾਇਰ ਦੀ ਅਪੀਲ ਨਹੀਂ ਮੰਨੀ, ਮਾਮਲਾ ਉਦੋਂ ਵਿਗੜ ਗਿਆ ਜਦੋਂ ਗੇਂਦਬਾਜ਼ੀ ਕਰ ਰਹੇ ਨੌਜਵਾਨ ਨੇ ਕਿਹਾ ਕਿ ਜੇਕਰ ਬੱਲੇਬਾਜ਼ ਬੈਟ ਨਹੀਂ ਛੱਡਦਾ ਤਾਂ ਮੈਚ ਡਰਾਅ ਹੋ ਜਾਵੇਗਾ। ਇਹ ਕਹਿ ਕੇ ਉਹ ਘਰ ਵਾਪਸ ਜਾਣ ਲੱਗਾ ਤਾਂ ਇਸੇ ਦੌਰਾਨ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਕੁਝ ਖਿਡਾਰੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ : CENTRE DECLARES FOR EX AGNIVEERS: ਕੇਂਦਰ ਸਰਕਾਰ ਨੇ ਅਗਨੀਵੀਰਾਂ ਨੂੰ ਦਿੱਤਾ ਵੱਡਾ ਤੋਹਫ਼ਾ

ਝਗੜਾ ਛੁਡਾਉਣ ਆਏ ਲੋਕਾਂ ਦੀ ਵੀ ਕੁੱਟਮਾਰ : ਇਸ ਦੌਰਾਨ ਉਸ ਨੂੰ ਬਚਾਉਣ ਲਈ ਆਏ 4 ਵਿਅਕਤੀਆਂ ਨੂੰ ਵੀ ਮੁਲਜ਼ਮਾਂ ਨੇ ਡੰਡਿਆਂ ਨਾਲ ਕੁੱਟਿਆ। ਲਹੂ-ਲੁਹਾਣ ਨੌਜਵਾਨ ਦਾ ਰੌਲ਼ਾ ਸੁਣ ਕੇ ਆਲੇ-ਦੁਆਲੇ ਦੇ ਲੋਕ ਛੱਤਾਂ 'ਤੇ ਇਕੱਠੇ ਹੋ ਗਏ। ਕੁਝ ਲੋਕਾਂ ਨੇ ਇਸ ਖੂਨੀ ਝੜਪ ਦੀ ਵੀਡੀਓ ਬਣਾ ਲਈ। ਜਿਵੇਂ ਹੀ ਪੀੜਤਾਂ ਦੇ ਸਿਰ 'ਤੇ ਡੰਡੇ ਵੱਜੇ ਤਾਂ ਉਨ੍ਹਾਂ ਵਿਚੋਂ 2 ਬੇਹੋਸ਼ ਹੋ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਭੇਜਿਆ ਗਿਆ, ਜਿੱਥੋਂ ਦੋ ਨੌਜਵਾਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਹਸਪਤਾਲ ਪਹੁੰਚਦਿਆਂ ਡਾਕਟਰਾਂ ਪਾਸੋਂ ਪਤਾ ਲੱਗਿਆ ਕਿ ਸਿੰਟੂ ਨਾਮ ਦਾ ਨੌਜਵਾਨ ਕੋਮਾ ਵਿੱਚ ਚਲਾ ਗਿਆ ਹੈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਪੀੜਤਾਂ ਦੀ ਪਛਾਣ ਗੰਗੂ, ਪਿੰਟੂ, ਸੋਨੂੰ, ਸਿੰਟੂ ਅਤੇ ਮੋਨੂੰ ਵਜੋਂ ਹੋਈ ਹੈ। ਸਾਰੇ ਜ਼ਖਮੀ ਇੱਕ ਰੰਗਾਈ ਫੈਕਟਰੀ ਵਿੱਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ : Doctors refused government witnesses: ਵਿਜੀਲੈਂਸ ਲਈ ਸਰਕਾਰੀ ਗਵਾਹ ਬਣਨ ਤੋਂ ਡਾਕਟਰ ਨੇ ਕੀਤਾ ਇਨਕਾਰ, ਦੱਸਿਆ ਇਹ ਕਾਰਨ...

ਮੌਕਾ ਦੇਖਣ ਨਹੀਂ ਪਹੁੰਚੀ ਪੁਲਿਸ : ਖੂਨੀ ਝੜਪ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਥਾਣਾ ਜਮਾਲਪੁਰ ਦੀ ਪੁਲਸ ਇਕ ਵਾਰ ਵੀ ਮੌਕਾ ਦੇਖਣ ਨਹੀਂ ਆਈ। ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਪੁਲਸ ਨੇ ਸਖਤ ਧਾਰਾਵਾਂ ਲਗਾ ਕੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਉਹ ਧਰਨਾ ਦੇਣਗੇ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਪਤੀ ਦੇ ਸਿਰ 'ਤੇ ਡੰਡਿਆਂ ਨਾਲ ਵਾਰ ਕੀਤਾ ਗਿਆ ਹੈ। ਬਦਮਾਸ਼ਾਂ ਨਾਲ ਕੁਝ ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਬੇਹੋਸ਼ ਹੋਏ ਲੋਕਾਂ ਦੀ ਕੁੱਟਮਾਰ ਵੀ ਕੀਤੀ। ਥਾਣਾ ਜਮਾਲਪੁਰ ਦੇ ਐਸਐਚਓ ਵਿਕਰਮਜੀਤ ਸਿੰਘ ਅਨੁਸਾਰ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ। ਫਿਲਹਾਲ ਦੋਵਾਂ ਧਿਰਾਂ ਨੂੰ 2 ਦਿਨ ਲੱਗ ਗਏ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.