ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਦੀ ਸ਼ਨੀਵਾਰ ਵਾਇਰਲ ਹੋਈ ਸੀ, ਜਿਸ ਵੀਡਿਓ ਵਿੱਚ ਦਿੱਤੇ, ਉਨ੍ਹਾਂ ਦੇ ਬਿਆਨ ਤੋਂ ਬਾਅਦ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦੀ ਟਿੱਪਣੀ ਨੂੰ ਵਿਵਾਦਿਤ ਦੱਸਦੇ ਹੋਏ, ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।
ਐਸ.ਸੀ ਸੈੱਲ ਪੰਜਾਬ ਭਾਜਪਾ ਦੇ ਆਗੂ ਬਲਵਿੰਦਰ ਗਿੱਲ ਨੇ ਕਿਹਾ ਕਿ ਮਲੇਰਕੋਟਲਾ ਦੇ ਵਿੱਚ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਦਿੱਤੇ ਬਿਆਨ ਦੇ ਵਿਰੋਧ ਵਿੱਚ, ਉਨ੍ਹਾਂ ਵੱਲੋਂ ਸਮੇਤ ਭਾਜਪਾ ਆਗੂਆਂ ਜੰਡਿਆਲਾ ਗੁਰੂ ਵਿਧਾਨ ਸਭਾ ਦੇ ਵਿੱਚ ਪੁਤਲਾ ਫੂਕਿਆ ਗਿਆ ਹੈ ਅਤੇ ਨਾਲ ਹੀ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਬਿਆਨ ਨਾਲ ਹਿੰਦੂ ਸਮਾਜ ਦੇ ਮਨ੍ਹਾਂ ਨੂੰ ਠੇਸ ਪੁੱਜੀ ਹੈ। ਜਿਸ ਲਈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁਹੰਮਦ ਮੁਸਤਫਾ 'ਤੇ ਕਾਰਵਾਈ ਨਹੀਂ ਹੁੰਦੀ ਤਾਂ ਉਹ ਹਰ ਵਿਧਾਨ ਸਭਾ ਵਿੱਚ ਮੁਹੰਮਦ ਮੁਸਤਫ਼ਾ ਦਾ ਪੁਤਲਾ ਸਾੜਨਗੇ ਅਤੇ ਕਾਰਵਾਈ ਨਾ ਹੋਣ ਤੱਕ ਉਹ ਚੁੱਪ ਨਹੀਂ ਬੈਠਣਗੇ।
ਇਸ ਮੌਕੇ ਗੱਲਬਾਤ ਦੌਰਾਨ ਰਾਜੀਵ ਕੁਮਾਰ ਮਾਣਾ ਨੇ ਕਿਹਾ ਕਿ ਚੋਣਾਂ ਦਾ ਮਾਹੌਲ ਹੈ ਅਤੇ ਅਜਿਹੇ ਵਿਵਾਦਿਤ ਬਿਆਨਾਂ ਨਾਲ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਟਿੱਪਣੀ ਨਾਲ ਹਿੰਦੂ ਭਾਈਚਾਰੇ ਦੀ ਏਕਤਾ ਨੂੰ ਠੇਸ ਪਹੁੰਚੀ ਹੈ, ਉਨ੍ਹਾਂ ਕਿਹਾ ਕਿ ਸਿਰਫ ਮਲੇਰਕੋਟਲਾ ਦੀ ਸੀਟ ਲਈ ਉਨ੍ਹਾਂ ਪੂਰੇ ਦੇਸ਼ ਦੇ ਹਿੰਦੂ ਸਮਾਜ ਨੂੰ ਗਲਤ ਲਫ਼ਜ ਕਿਹਾ ਹੈ। ਜਿਸ ਲਈ ਕਾਰਵਾਈ ਨਾ ਹੋਣ 'ਤੇ ਉਹ ਮਲੇਰਕੋਟਲਾ ਜਾ ਕੇ ਵੀ ਮੁਹੰਮਦ ਮੁਸਤਫਾ ਦਾ ਵਿਰੋਧ ਕਰਨਗੇ, ਅਜਿਹੇ ਬਿਆਨ ਨਾਲ ਆਪਸੀ ਭਾਈਚਾਰੇ ਨੂੰ ਵੀ ਠੇਸ ਪੁੱਜੀ ਹੈ, ਜਿਸ ਲਈ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਹਾਲਾਕਿ ਉਕਤ ਬਿਆਨ ਤੋਂ ਬਾਅਦ ਉੱਠੇ ਵਿਵਾਦ ਨੂੰ ਮੁੱਖ ਰੱਖਦਿਆਂ ਬੀਤੀ ਦੇਰ ਸ਼ਾਮ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਸੀ ਕਿ ਇਸ ਬਿਆਨ ਨੂੰ ਹਿੰਦੂ ਮੁਸਲਮਾਨ ਦਾ ਮੁੱਦਾ ਨਾ ਬਣਾਇਆ ਜਾਵੇ, ਉਨ੍ਹਾਂ ਸਿਰਫ਼ ਪ੍ਰਸ਼ਾਸ਼ਨ ਨੂੰ ਡਿਊਟੀ ਯਾਦ ਕਰਵਾਈ ਸੀ।
ਇਹ ਵੀ ਪੜੋ:- ਭੜਕਾਊਂ ਬਿਆਨ ਦੇਣ 'ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ