ਲੁਧਿਆਣਾ: ਕਾਂਗਰਸ ਵੱਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਲੁਧਿਆਣਾ ਤਾਂ ਪਹੁੰਚ ਚੁੱਕੀ ਹੈ, ਪਰ ਇਹ ਭਾਰਤ ਜੋੜੋ ਯਾਤਰਾ ਹਰ ਰੋਜ਼ ਕਿਸੇ ਨਾ ਕਿਸੇ ਕਾਰਣ ਸੁਰਖੀਆਂ ਵਿੱਚ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਯਾਤਰਾਾ ਵਿੱਚ 23 ਨਵੰਬਰ ਤੋਂ ਨੰਗੇ ਪੈਰੀ ਚੱਲ ਰਿਹਾ ਨੌਜਵਾਨ ਐਡਵੋਕੇਟ ਬਿਕਰਮ ਪ੍ਰਤਾਪ ਸਿੰਘ ਸਭ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਨੰਗੇ ਪੈਰੀ ਯਾਤਰਾ: ਭਾਰਤ ਜੋੜੋ ਯਾਤਰਾ ਵਿੱਚ ਕਾਂਗਰਸ ਦੇ ਸਮਰਥਕ ਵੱਖ ਵੱਖਰੇ ਢੰਗ ਦੇ ਨਾਲ ਆਪਣਾ ਸਮਰਥਨ ਦੇਣ ਦੇ ਰਹੇ ਨੇ, ਅਜਿਹਾ ਹੀ ਕੁਝ ਕਰ ਰਿਹਾ ਮੱਧ ਪ੍ਰਦੇਸ਼ ਦਾ ਨੌਜਵਾਨ ਐਡਵੋਕੇਟ ਬਿਕਰਮ ਪ੍ਰਤਾਪ ਸਿੰਘ ਜੋ ਕਿ ਯਾਤਰਾ ਦੇ ਨਾਲ ਨਾਲ ਚਲ ਰਿਹਾ ਹੈ ਅਤੇ ਉਸ ਨੇ ਅਕਤੂਬਰ ਵਿੱਚ ਹੀ ਆਪਣੀ ਚੱਪਲ ਤਿਆਗ ਦਿੱਤੀ ਸੀ। ਹੁਣ ਉਹ ਨੰਗੇ ਪੈਰ ਯਾਤਰਾ ਕਰ ਰਿਹਾ ਹੈ ਅਤੇ ਰਾਸ਼ਟਰਵਾਦ ਦਾ ਲੋਕਾਂ ਨੂੰ ਸੁਨੇਹਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਜਿਹੜਾ ਧਰਮ ਅਤੇ ਜਾਤੀ ਦੇ ਨਾਂ ਉੱਤੇ ਵੰਡਿਆ ਜਾ ਰਿਹਾ ਹੈ ਇਸ ਨੂੰ ਜੋੜਨ ਦੀ ਲੋੜ ਹੈ।
ਬਿਕਰਮ ਪ੍ਰਤਾਪ ਸਿੰਘ ਨੇ ਕਿਹਾ ਕਿ ਉਸ ਨੂੰ ਚੱਲਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਉਨ੍ਹਾਂ ਕਿਹਾ ਕਿ ਉਸ ਦੇ ਛਾਲੇ ਵੀ ਹੁਣ ਸ਼ਰਮਾ ਗਏ ਨੇ ਅਤੇ ਪੈਰਾਂ ਵਿੱਚ ਨਿਕਲਣੇ ਬੰਦ ਹੋ ਗਏ ਨੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਜੋੜ ਰਹੇ ਹਾਂ ਭਾਰਤ ਨੂੰ ਵੀ ਜੋੜ ਰਹੇ ਹਾਂ, ਕਿਉਂਕਿ ਭਾਰਤ ਵਿਚ ਜਿਹੋ ਜਿਹਾ ਮਾਹੌਲ ਬਣਾਇਆ ਗਿਆ ਹੈ ਅਜਿਹਾ ਭਾਰਤ ਕਦੇ ਨਹੀਂ ਸੀ ਅਤੇ ਉਨ੍ਹਾਂ ਕਿਹਾ ਕਿ ਧਰਮ ਜਾਤ ਤੋਂ ਪਹਿਲਾਂ ਰਾਸ਼ਟਰਵਾਦ ਦੀ ਭਾਵਨਾ ਜਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Second Day Of Bharat Jodo Yatra in Punjab: ਭਾਰਤ ਜੋੜੋ ਯਾਤਰਾ ਦੌਰਾਨ ਬਾਜਵਾ ਦਿਖੇ ਨਾਰਾਜ਼, ਵਰਕਰਾਂ ਵਿੱਚ ਹੋਈ ਝੜਪ
ਯਾਤਰਾ ਨੂੰ ਮਿਲ ਰਿਹਾ ਸਮਰਥਨ: ਅੱਗੇ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਇੱਕਜੁਟ ਕਰ ਰਹੇ ਹਾਂ ਅਤੇ ਰਾਹੁਲ ਗਾਂਧੀ ਦੀ ਇਸ ਭਾਰਤ ਜੋੜੋ ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਪ੍ਰਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਯਾਤਰਾ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ ਅਤੇ ਇਸ ਮੌਕੇ ਉਨ੍ਹਾਂ ਲੋਕਾਂ ਦੇ ਦਰਦ ਨੂੰ ਜਾਣਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਬਦਲਾਅ ਦੇਖਣਾ ਚਾਹੁੰਦੇ ਹਨ ਅਤੇ ਉਹ ਬਦਲਾਅ ਦੇ ਰੂਪ ਵਿੱਚ ਰਾਹੁਲ ਗਾਂਧੀ ਨੂੰ ਦੇਸ਼ ਦੀ ਅਗਵਾਈ ਕਰਨਾ ਵੇਖਣਾ ਚਾਹੁੰਦੇ ਹਨ।