ਲੁਧਿਆਣਾ: ਕੋਰੋਨਾ ਨੂੰ ਲੈਕੇ ਸੂਬਾ ਸਰਕਾਰ ਦੇ ਵਲੋਂ ਤੀ ਵਧਾਈ ਗਈ ਹੈ ਇਸਦੇ ਨਾਲ ਹੀ ਜ਼ਿਲ੍ਹਾ ਪੱਧਰ ਤੇ ਵੀ ਪ੍ਰਸ਼ਾਸਨ ਦੇ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਕਈ ਥਾਵਾਂ ਤੇ ਰਾਹਤ ਵੀ ਦਿੱਤੀ ਜਾ ਰਹੀ ਹੈ।ਇਸਦੇ ਚੱਲਦੇ ਹੀ ਲੁਧਿਆਣਾ ਪ੍ਰਸ਼ਾਸਨ ਵਲੋਂ ਵਧਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ।
ਪ੍ਰਸ਼ਾਸਨ ਦੇ ਵੱਲੋਂ ਦਿੱਤੀ ਇਹ ਸੁਵਿਧਾ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਜਾਰੀ ਰਹੇਗੀ। ਲਗਾਤਾਰ ਘਟ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ 5 ਵਜੇ ਤੱਕ ਲੁਧਿਆਣਾ ਵਿੱਚ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਹਾਲਾਂਕਿ ਰੈਸਟੋਰੈਂਟ ਹੋਟਲ ਢਾਬੇ ਆਦਿ 5 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਇਨ੍ਹਾਂ ਢਾਬਿਆਂ ਤੋਂ ਹੋਟਲਾਂ ਰੈਸਟੋਰੈਂਟਾਂ ਤੋਂ ਖਾਣਾ ਲਿਜਾਣ ਦੀ ਇਜਾਜ਼ਤ ਹੋਵੇਗੀ ਪਰ ਉੱਥੇ ਬੈਠ ਕੇ ਕਿਸੇ ਵੀ ਤਰ੍ਹਾਂ ਦਾ ਖਾਣਾ ਪਰੋਸੇ ਜਾਣ ਦੀ ਫਿਲਹਾਲ ਸਖ਼ਤ ਮਨਾਹੀ ਹੈ।
ਸ਼ਹਿਰ ‘ਚ ਸਾਡੀ ਟੀਮ ਦੇ ਵਲੋਂ ਜਾਇਜ਼ਾ ਲਿਆ ਗਿਆ ਹੈ ਤਾਂ ਆਨਲਾਈਨ ਡਿਲਵਰੀ ਕਰਨ ਵਾਲਿਆਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਕਾਫੀ ਚੰਗਾ ਹੈ ਹੁਣ ਉਨ੍ਹਾਂ ਨੂੰ 9 ਵਜੇ ਤੱਕ ਹੋਮ ਡਿਲਵਰੀ ਦੀ ਛੋਟ ਦੇ ਦਿੱਤੀ ਹੈ। ਇਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਮੰਦਹਾਲੀ ਬੀਤੇ ਦਿਨਾਂ ਵਿੱਚ ਚੱਲ ਰਹੀ ਸੀ ਉਸ ਤੋਂ ਰਾਹਤ ਮਿਲੇਗੀ ਪਰ ਦੂਜੇ ਪਾਸੇ ਦੁਕਾਨਦਾਰਾਂ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਇਸੇ ਕਰਕੇ ਕੋਰੋਨਾ ਵੀ ਹੌਲੀ ਹੌਲੀ ਖਤਮ ਹੋ ਰਿਹਾ ਹੈ ਪਰ ਪ੍ਰਸ਼ਾਸਨ ਨੇ ਜੋ ਇਹ ਫ਼ੈਸਲਾ ਲਿਆ ਹੈ ਇਸ ਨਾਲ ਉਨ੍ਹਾਂ ਦੇ ਕੰਮ ‘ਤੇ ਜ਼ਰੂਰ ਕੁਝ ਪ੍ਰਭਾਵ ਪਵੇਗਾ।