ਲੁਧਿਆਣਾ: ਸਿੱਖੀ ਦੇ ਪ੍ਰਚਾਰ ਲਈ ਕੰਠ ਬਾਣੀ ਪੜ੍ਹਨ ਵਾਲੇ ਬੱਚਿਆਂ ਨੂੰ ਮੁਫ਼ਤ ਬਰਗਰ ਖਵਾਉਣ ਨੂੰ ਲੈ ਕੇ ਮਸ਼ਹੂਰ ਹੋਏ ਭਾਈ ਰਵਿੰਦਰਪਾਲ ਸਿੰਘ ਉਰਫ਼ ਬਾਬਾ ਜੀ ਬਰਗਰ ਵਾਲੇ ਹੁਣ ਲੋਕਸਭਾ ਚੋਣਾਂ ਲੜਨ ਜਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਿੱਖ ਹੀ ਨਹੀਂ ਹੋਰ ਵੀ ਜਾਤਾਂ ਦੇ ਬੱਚੇ ਇਸ ਉਪਰਾਲੇ ਨਾਲ ਸਿੱਖੀ ਨਾਲ ਜੁੜੇ ਹਨ। ਹੁਣ ਗਰੀਬ ਤਬਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਉਹ ਦੇਸ਼ ਦੀ ਸੰਸਦ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਇੱਕ ਚੰਗੇ ਤੇ ਇਮਾਨਦਾਰ ਆਗੂ ਦੀ ਲੋੜ ਹੈ। ਨਸ਼ਿਆਂ 'ਚ ਡੁੱਬੇ ਪੰਜਾਬ ਨੂੰ ਮੁੜ ਨਰੋਆ ਕਰਨ ਲਈ ਉਹਮੁਫ਼ਤ ਬਰਗਰ ਖਵਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ 'ਚ ਵੱਗਦੇ ਕੈਂਸਰ ਦੇ ਦਰਿਆ ਨੂੰ ਵੀ ਸਵੱਛ ਬਣਾਉਣ ਦਾ ਯਤਨ ਕਰਨਗੇ, ਜੇ ਸਰਕਾਰ ਤੇ ਲੋਕ ਉਨ੍ਹਾਂ ਦੇ ਸਾਥ ਦੇਣ।