ETV Bharat / state

ਲੁਧਿਆਣਾ 'ਚ ਬਣਿਆ ਅਯੋਧਿਆ ਵਰਗਾ ਰਾਮ ਮੰਦਰ

Ram temple Ludhiana: ਹਰ ਕੋਈ ਅਯੋਧਿਆ 'ਚ ਬਣੇ ਰਾਮ ਮੰਦਿਰ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਹੈ। ਕੁੱਝ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਉਹ ਅਯੋਧਿਆ ਜਾ ਕੇ ਰਾਮ ਮੰਦਿਰ ਦੇ ਦਰਸ਼ਨ ਨਹੀਂ ਕਰ ਸਕਣਗੇ ਪਰ ਹੁਣ ਪੰਜਾਬ 'ਚ ਵੀ ਅਯੋਧਿਆ ਵਰਗਾ ਰਾਮ ਮੰਦਿਰ ਬਣਾਇਆ ਜਾ ਰਿਹਾ ਹੈ।

Ayodhya-like Ram temple built in Ludhiana
ਲੁਧਿਆਣਾ 'ਚ ਬਣਿਆ ਅਯੋਧਿਆ ਵਰਗਾ ਰਾਮ ਮੰਦਰ
author img

By ETV Bharat Punjabi Team

Published : Jan 14, 2024, 7:06 PM IST

ਲੁਧਿਆਣਾ 'ਚ ਬਣਿਆ ਅਯੋਧਿਆ ਵਰਗਾ ਰਾਮ ਮੰਦਰ

ਲੁਧਿਆਣਾ: ਅਯੋਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਜਿੱਥੇ ਸ਼ਰਧਾਲੂਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਅਯੋਧਿਆ ਵਿਖੇ ਬਣੇ ਰਾਮ ਮੰਦਿਰ ਦੀ ਤਰਜ 'ਤੇ ਲੁਧਿਆਣਾ ਵਿੱਚ ਵੀ ਭਗਵਾਨ ਸ੍ਰੀ ਰਾਮ ਜੀ ਦਾ ਸ਼ਾਨਦਾਰ ਮੰਦਿਰ ਬਣਾਇਆ ਜਾ ਰਿਹਾ ਹੈ। ਇਸ ਮੰਦਰ ਦੀ ਖਾਸ ਗੱਲ ਇਹ ਹੈ ਕਿ ਇਸ ਮੰਦਰ ਨੂੰ ਬਣਾਉਣ ਵਾਲੇ ਆਰਕੀਟੈਕਟ ਰਾਜਸਥਾਨ ਦੇ ਨਾਲ ਸਬੰਧ ਰੱਖਦੇ ਨੇ ਅਤੇ ਉਨ੍ਹਾਂ ਵੱਲੋਂ ਇਸ ਮੰਦਰ ਨੂੰ ਬਿਨਾਂ ਸਰੀਏ ਦੇ ਬਣਾਇਆ ਗਿਆ ਹੈ । ਇਸ ਕਾਰਨ ਮੰਦਰ ਦੀ ਮਨਿਆਦ ਹਜ਼ਾਰ ਸਾਲ ਦੱਸੀ ਜਾ ਰਹੀ ਹੈ।ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਮੰਦਿਰ ਹੂਬਹੂ ਰਾਮ ਮੰਦਰ ਅਯੋਧਿਆ ਦੀ ਤਰ੍ਹਾਂ ਦਿਖਦਾ ਹੈ।

ਕੀ ਕਹਿੰਦੇ ਨੇ ਟਰੱਸਟੀ: ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਸਟੀ ਰਮੇਸ਼ ਗਰਗ ਨੇ ਕਿਹਾ ਕਿ ਮੰਦਿਰ ਦਾ ਨਿਰਮਾਣ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਅਗਲੇ ਛੇ ਮਹੀਨਿਆਂ ਤੱਕ ਇਹ ਮੰਦਰ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਅਯੋਧਿਆ ਰਾਮ ਮੰਦਿਰ ਦੀ ਤਰਜ 'ਤੇ ਇਸ ਮੰਦਿਰ ਵਿੱਚ ਲੋਕ ਨਤਮਸਤਕ ਹੋ ਸਕਣਗੇ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮੰਦਰ ਵਿੱਚ ਕਿਸੇ ਪ੍ਰਕਾਰ ਦੇ ਲੋਹੇ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਪੱਥਰ ਦੇ ਨਾਲ ਤਿਆਰ ਕੀਤਾ ਗਿਆ ਹੈ ।

Ayodhya-like Ram temple built in Ludhiana
ਲੁਧਿਆਣਾ 'ਚ ਬਣਿਆ ਅਯੋਧਿਆ ਵਰਗਾ ਰਾਮ ਮੰਦਰ

ਕਿੱਥੋਂ ਆਏ ਆਰਕੀਟੈਕਟ: ਟਰੱਸਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੰਦਿਰ ਨੂੰ ਰਾਜਸਥਾਨ ਦੇ ਆਰਕੀਟੈਕਟਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਜੋ ਇਸ ਦੇ ਵਿੱਚ ਪੱਥਰ ਲਗਾਇਆ ਜਾ ਰਿਹਾ ਹੈ ਉਹ ਵੀ ਰਾਜਸਥਾਨ ਤੋਂ ਹੀ ਆ ਰਿਹਾ ਹੈ। ਹਾਲਾਂਕਿ ਇਸ ਮੰਦਰ ਵਿੱਚ ਲੱਗਣ ਵਾਲੀਆਂ ਮੂਰਤੀਆਂ ਵੀ ਜੈਪੁਰ ਤੋਂ ਆਣਗੀਆਂ।ਇਸ ਤੋਂ ਇਲਾਵਾ ਉਨਾਂ ਜ਼ਿਕਰ ਕੀਤਾ ਕਿ ਇਸ ਮੰਦਿਰ ਵਿੱਚ 31 ਹਵਨ ਕੁੰਡ ਬਣਾਏ ਗਏ ਹਨ।ਇਸ ਮੰਦਿਰ 'ਚ 17 ਤਾਰੀਕ ਤੋਂ ਹਵਨ ਦੀ ਸ਼ੁਰੂਆਤ ਹੋਵੇਗੀ ਅਤੇ 101 ਘੰਟੇ ਹਵਨ ਚੱਲਣਗੇ।

ਮੰਦਿਰ ਦੀ ਖਾਸੀਅਤ: ਇਸ ਮੰਦਿਰ ਦੀ ਹੋਰ ਖਾਸੀਅਤ ਦੱਸਦੇ ਹੋਏ ਰਮੇਸ਼ ਗਰਗ ਨੇ ਜਾਣਕਾਰੀ ਦਿੱਤੀ ਕਿ ਅਯੋਧਿਆ ਦੀ ਧਰਤੀ ਤੋਂ ਲਿਆਂਦੀ ਜਾ ਰਹੀ ਮਿੱਟੀ ਸ਼ਰਧਾਲੂਆਂ ਦੇ ਤਿਲਕ ਦੇ ਰੂਪ ਵਿੱਚ ਲਗਾਈ ਜਾਵੇਗੀ ਅਤੇ ਜੋ ਲੋਕਾਂ ਨੂੰ ਚਰਨਾਮਤ ਦਿੱਤਾ ਜਾਣਾ ਹੈ। ਉਹ ਜਨਕਪੁਰੀ ਤੋਂ ਲਿਆਂਦਾ ਜਾਵੇਗਾ ਜਿੱਥੇ ਸੀਤਾ ਮਾਤਾ ਰਹਿੰਦੇ ਸਨ।ਇਸ ਤੋਂ ਇਲਾਵਾ ਇੱਕ ਪੱਥਰ ਰਾਮ ਸੇਤੂ ਤੋਂ ਲਿਆਂਦਾ ਗਿਆ ਹੈ ਜਿਸ ਦੇ ਦਰਸ਼ਨ ਇੱਥੇ ਲੋਕਾਂ ਨੂੰ ਕਰਾਏ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.