ਲੁਧਿਆਣਾ: ਦੁੱਗਰੀ ਫੇਸ 1 ਦੇ ਵਿੱਚ ਦੇਰ ਰਾਤ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਇੱਕ ਘਰ ਦੇ ਬਾਹਰ ਖੜ੍ਹੇ ਮਨਪ੍ਰੀਤ ਸਿੰਘ ਸ਼ੈਂਕੀ ਨਾਂ ਦੇ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਦੇ ਨਾਲ ਕੁੱਟ ਮਾਰ ਕੀਤੀ ਹੈ। ਪੀੜਤ ਨੌਜਵਾਨ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਆਪਣੇ ਬੱਚੇ ਦੀ ਜਨਮ ਦਿਨ ਦੀ ਪਾਰਟੀ ਸਬੰਧੀ ਕਿਸੇ ਨੂੰ ਸੱਦਾ ਦੇਣ ਲਈ ਗਿਆ ਸੀ ਜਦੋਂ ਉਸ ਉੱਤੇ ਹਮਲਾ ਕੀਤਾ ਗਿਆ।
ਅਚਾਨਕ ਨੌਜਵਾਨ ਉੱਤੇ ਹੋਇਆ ਹਮਲਾ : ਪੀੜਤ ਨੌਜਵਾਨ ਸ਼ੈਂਕੀ ਦੇ ਮੁਤਾਬਿਕ ਹਮਲਾਵਾਰਾਂ ਨੇ ਗੋਲੀ ਵੀ ਚਲਾਈ, ਜਦ ਕਿ ਪੁਲਿਸ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਇਲਾਕੇ ਦੇ ਵਿੱਚ ਮੌਜੂਦ ਲੋਕਾਂ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ, ਜ਼ਖ਼ੀਮੀ ਹਾਲਤ ਵਿੱਚ ਪੀੜਤ ਸ਼ੈਂਕੀ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਸਕਾਰਪੀਓ ਸਵਾਰ 8 ਤੋਂ 10 ਲੋਕਾਂ ਨੇ ਉਸ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਸ ਨੂੰ ਸੱਟ ਮਾਰੀ ਗਈ ਇੱਥੋਂ ਤੱਕ ਕਿ ਉਸ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰ੍ਹਾਂ ਭੱਜ ਕੇ ਉਸ ਨੇ ਆਪਣੀ ਜਾਨ ਬਚਾਈ। ਪੀੜਤ ਮੁਤਾਬਿਕ ਪ੍ਰੋਪਰਟੀ ਦੇ ਕਾਰੋਬਾਰ ਦੇ ਚਲਦੇ ਉਸ ਦੀ ਕਿਸੇ ਪੁਰਾਣੀ ਰੰਜਿਸ਼ ਕਾਰਨ ਹੋ ਸਕਦਾ ਹੈ ਇਹ ਹਮਲਾ ਕੀਤਾ ਗਿਆ ਹੋਵੇ।
- ਅੰਮ੍ਰਿਤਸਰ ਏਅਰਪੋਰਟ ਉੱਤੇ ਕਸਟਮ ਵਿਭਾਗ ਦਾ ਐਕਸ਼ਨ, ਯਾਤਰੀਆਂ ਨੂੰ ਸੋਨੇ ਅਤੇ 57 ਆਈਫੋਨ ਸਮੇਤ ਕੀਤਾ ਗ੍ਰਿਫ਼ਤਾਰ
- Punjab Flood Condition Updates: ਸੂਬੇ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਮਾਰ, ਰੋਪੜ ਅਤੇ ਤਰਨ ਤਾਰਨ 'ਚ ਟੁੱਟੇ ਬੰਨ੍ਹ, ਗੁਰਦਾਸਪੁਰ 'ਚ ਹਾਲਾਤ ਗੰਭੀਰ
- Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ: ਮੌਕੇ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਜਾਂ ਨਹੀਂ ਫਿਲਹਾਲ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲੀ ਚੱਲਣ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੋਲ੍ਹ ਵਾਰਦਾਤ ਵਾਲ਼ੀ ਥਾਂ ਤੋਂ ਬਰਾਮਦ ਨਹੀਂ ਹੋਇਆ ਹੈ। ਪੁਲਿਸ ਮੁਤਾਬਿਕ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਤੋਂ ਬਾਅਦ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।