ETV Bharat / state

ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸਨਮਾਨਿਤ ਆਸ਼ਾ ਵਰਕਰ ਸੜਕ 'ਤੇ ਧਰਨੇ ਲਾਉਣ ਨੂੰ ਮਜਬੂਰ

ਸਰਕਾਰਾਂ ਭਾਵੇਂ ਮੁਲਾਜ਼ਮਾਂ ਨੂੰ ਹੌਸਲਾ ਅਫਜਾਈ ਦੇਣ ਲਈ ਕਿੰਨੇ ਹੀ ਸਨਮਾਨ ਕਿਉਂ ਨਾ ਦਿੰਦੀ ਹੋਵੇ ਪਰ ਅੱਜ ਵੀ ਉਹ ਸੜਕਾਂ 'ਤੇ ਧਰਨੇ ਦੇਣ ਨੂੰ ਹੀ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਲੁਧਿਆਣਾ 'ਚ ਵੇਖਣ ਨੂੰ ਮਿਲੀ ਜਿੱਥੇ ਆਸ਼ਾ ਵਰਕਰ ਬਲਵਿੰਦਰ ਕੌਰ ਸੜਕ 'ਤੇ ਬੈਠ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੀ ਹੈ।

ਲੁਧਿਆਣਾ ਵਿੱਚ ਆਸ਼ਾ ਵਰਕਰ ਧਰਨੇ 'ਤੇ
ਲੁਧਿਆਣਾ ਵਿੱਚ ਆਸ਼ਾ ਵਰਕਰ ਧਰਨੇ 'ਤੇ
author img

By

Published : Dec 20, 2019, 9:47 PM IST

ਲੁਧਿਆਣਾ: ਸ਼ਹਿਰ ਵਿੱਚ ਆਸ਼ਾ ਵਰਕਰ ਬਲਵਿੰਦਰ ਕੌਰ ਸੜਕ 'ਤੇ ਬੈਠ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੀ ਹੈ। ਦੱਸ ਦਈਏ, ਬਲਵਿੰਦਰ ਕੌਰ ਨੂੰ ਕਈ ਸਨਮਾਨ ਮਿਲ ਚੁੱਕੇ ਹਨ, ਹਾਲ ਹੀ ਵਿੱਚ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਉਨ੍ਹਾਂ ਨੂੰ ਚੰਗੀਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਬਲਵਿੰਦਰ ਕੌਰ ਸੜਕਾਂ 'ਤੇ ਬੈਠ ਕੇ ਧਰਨੇ ਦੇਣ ਨੂੰ ਮਜਬੂਰ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਬਲ਼ਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਸ਼ ਭਰ 'ਚ ਉਸ ਨੂੰ ਚੰਗੀ ਸੇਵਾਵਾਂ ਦੇਣ ਬਦਲੇ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ, ਪਰ ਸਨਮਾਨਾਂ ਦੇ ਨਾਲ ਢਿੱਡ ਨਹੀਂ ਭਰਦਾ।

ਲੁਧਿਆਣਾ ਵਿੱਚ ਆਸ਼ਾ ਵਰਕਰ ਧਰਨੇ 'ਤੇ

ਉਨ੍ਹਾਂ ਕਿਹਾ ਕਿ ਉਹ 2008 ਤੋਂ ਆਸ਼ਾ ਵਰਕਰ ਹੈ, ਪਰ ਤਨਖ਼ਾਹ ਦੇ ਨਾਂਅ ਤੋਂ ਉਨ੍ਹਾਂ ਨੂੰ ਸਿਰਫ਼ ਇਨਸੈਂਟਿਵ ਹੀ ਮਿਲਦੇ ਹਨ, ਜਦੋਂ ਕਿ ਹਰਿਆਣਾ ਵਿੱਚ ਆਸ਼ਾ ਵਰਕਰਾਂ ਨੂੰ ਪੱਕੀ ਤਨਖ਼ਾਹ ਦਿੱਤੀ ਜਾ ਰਹੀ ਹੈ। ਬਲਵਿੰਦਰ ਕੌਰ ਨੇ ਕਿਹਾ ਕਿ ਸਰਕਾਰਾਂ ਦੇ ਕਰਕੇ ਹੀ ਉਸ ਨੂੰ ਅੱਜ ਸੜਕ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਉੱਥੇ ਹੀ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਜੀਤ ਕੌਰ ਨੇ ਦੱਸਿਆ ਕਿ ਸਨਮਾਨ ਦੇਣਾ ਵੱਖਰੀ ਗੱਲ ਹੈ ਪਰ ਤਨਖ਼ਾਹ ਦੇਣਾ ਵੱਖਰੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਨਮਾਨ ਦੇ ਨਾਲ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਆਸ਼ਾ ਵਰਕਰਾਂ ਨੂੰ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਕੋਈ ਤਨਖ਼ਾਹ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਨੂੰ ਸੜਕ 'ਤੇ ਉੱਤਰ ਕੇ ਵਿਰੋਧ ਕਰਨ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।

ਇੱਕ ਪਾਸੇ ਜਿੱਥੇ ਸਾਡੀਆਂ ਸਰਕਾਰਾਂ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਨਮਾਨ ਤਾਂ ਕਰਦੀਆਂ ਹਨ, ਪਰ ਉਹ ਸਨਮਾਨ ਮਹਿਜ਼ ਦਿਖਾਵੇ ਜੋਗੇ ਹੀ ਰਹਿ ਜਾਂਦੇ ਹਨ। ਸਨਮਾਨ ਕਰਨ ਦੇ ਬਾਵਜੂਦ ਮੁਲਾਜ਼ਮ ਆਪਣੀ ਹੱਕੀ ਮੰਗਾਂ ਲਈ ਸੜਕਾਂ 'ਤੇ ਪੂਰਾ ਸਾਲ ਰੁੜ੍ਹਦੇ ਰਹਿੰਦੇ ਹਨ ਤੇ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ।

Intro:Hl..ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸਨਮਾਨਿਤ ਆਸ਼ਾ ਵਰਕਰ ਸੜਕ ਤੇ ਧਰਨੇ ਲਾਉਣ ਨੂੰ ਮਜਬੂਰ..

Anchor...ਸਾਡੀਆਂ ਸਰਕਾਰਾਂ ਭਾਵੇਂ ਮੁਲਾਜ਼ਮਾਂ ਨੂੰ ਹੌਸਲਾ ਅਫਜਾਈ ਦੇਣ ਲਈ ਕਿੰਨੇ ਹੀ ਸਨਮਾਨ ਕਿਉਂ ਨਾ ਦਿੰਦੀ ਹੋਵੇ ਪਰ ਅੱਜ ਵੀ ਉਹ ਸੜਕਾਂ ਤੇ ਧਰਨੇ ਦੇਣ ਨੂੰ ਹੀ ਮਜਬੂਰ ਹੋ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਲੁਧਿਆਣਾ ਚ ਵੇਖਣ ਨੂੰ ਮਿਲੀ ਜਿੱਥੇ ਆਸ਼ਾ ਵਰਕਰ ਬਲਵਿੰਦਰ ਕੌਰ ਸੜਕ ਤੇ ਬਹਿ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੀ ਹੈ..ਬਲਵਿੰਦਰ ਕੌਰ ਨੂੰ ਕਈ ਸਨਮਾਨ ਮਿਲ ਚੁੱਕੇ ਨੇ ਹਾਲੀ ਦੇ ਵਿੱਚ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਵੀ ਉਸ ਨੂੰ ਸਨਮਾਨਿਤ ਦਿੱਲੀ ਚ ਕੀਤਾ ਗਿਆ..15 ਅਗਸਤ ਅਤੇ 26 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਉਸ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਬਲਵਿੰਦਰ ਕੌਰ ਸੜਕਾਂ ਤੇ ਬਹਿ ਕੇ ਧਰਨੇ ਦੇਣ ਨੂੰ ਮਜਬੂਰ ਹੈ..

Body:Vo...1 ਸਾਡੀ ਟੀਮ ਨੇ ਜਦੋਂ ਬਲ਼ਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਸ਼ ਭਰ ਚ ਉਸ ਨੂੰ ਚੰਗੀ ਸੇਵਾਵਾਂ ਦੇਣ ਬਦਲੇ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਪਰ ਸਨਮਾਨਾਂ ਦੇ ਨਾਲ ਢਿੱਡ ਨਹੀਂ ਭਰਦਾ..ਉਨ੍ਹਾਂ ਕਿਹਾ ਕਿ ਉਹ 2008 ਤੋਂ ਆਸ਼ਾ ਵਰਕਰ ਹੈ ਪਰ ਤਨਖ਼ਾਹ ਦੇ ਨਾਮ ਤੋਂ ਉਨ੍ਹਾਂ ਨੂੰ ਸਿਰਫ਼ ਇਨਸੈਂਟਿਵ ਹੀ ਮਿਲਦੇ ਨੇ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਆਸ਼ਾ ਵਰਕਰਾਂ ਨੂੰ ਪੱਕੀ ਤਨਖਾਹ ਲਾਈ ਗਈ ਹੈ...ਬਲਵਿੰਦਰ ਕੌਰ ਨੇ ਕਿਹਾ ਹੈ ਕਿ ਸਰਕਾਰਾਂ ਦੇ ਕਰਕੇ ਹੀ ਉਸ ਨੂੰ ਅੱਜ ਸੜਕ ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹੈ ਉਧਰ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਜੀਤ ਕੌਰ ਨੇ ਦੱਸਿਆ ਕਿ ਸਨਮਾਨ ਦੇਣਾ ਵੱਖਰੀ ਗੱਲ ਹੈ ਪਰ ਤਨਖ਼ਾਹ ਦੇਣਾ ਵੱਖਰੀ..ਸਿਰਫ ਸਨਮਾਨ ਦੇ ਨਾਲ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਆਸ਼ਾ ਵਰਕਰਾਂ ਨੂੰ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਕੋਈ ਤਨਖਾਹ ਨਹੀਂ ਮਿਲਦੀ..ਜਿਸ ਕਾਰਨ ਉਹਨੂੰ ਸੜਕ ਤੇ ਉੱਤਰ ਕੇ ਵਿਰੋਧ ਕਰਨ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ...

121...ਬਲਵਿੰਦਰ ਕੌਰ ਸਨਮਾਨਿਤ ਆਸ਼ਾ ਵਰਕਰ, ਜੀਤ ਕੌਰ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਲੁਧਿਆਣਾ

Conclusion:ਸੋ ਇਕ ਪਾਸੇ ਸਾਡੀਆਂ ਸਰਕਾਰਾਂ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਨਮਾਨ ਤਾਂ ਕਰਦੀਆਂ ਨੇ ਪਰ ਉਹ ਸਨਮਾਨ ਮਹਿਜ਼ ਦਿਖਾਵੇ ਜੋਗੇ ਹੀ ਰਹਿ ਜਾਂਦੇ ਨੇ ਕਿਉਂਕਿ ਸਨਮਾਨ ਕਰਨ ਦੇ ਬਾਵਜੂਦ ਮੁਲਾਜ਼ਮ ਆਪਣੀ ਹੱਕੀ ਮੰਗਾਂ ਲਈ ਸੜਕਾਂ ਤੇ ਪੂਰਾ ਸਾਲ ਰੁੜ੍ਹਦੇ ਰਹਿੰਦੇ ਨੇ ਜਿਨ੍ਹਾਂ ਦੀ ਸਾਰ ਕੋਈ ਨਹੀਂ ਲੈਂਦਾ ...
ETV Bharat Logo

Copyright © 2024 Ushodaya Enterprises Pvt. Ltd., All Rights Reserved.