ETV Bharat / state

ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ, ਮਾਹਿਰ ਨੇ ਵਧੇਰੇ ਪਾਣੀ ਨਾ ਲਾਉਣ ਦੀ ਦਿੱਤੀ ਸਲਾਹ - Ludhiana news

ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University Ludhiana) ਦੇ ਮਾਹਿਰ ਨੇ ਦੱਸਿਆ ਕਿ ਠੰਡ ਕਣਕ ਦੀ ਫਸਲ ਲਈ ਚੰਗੀ (cold weather is beneficial for the wheat crop) ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਜ਼ਿੰਕ ਵਰਾਇਟੀ ਦੀ ਕਣਕ ਆਪਣੇ ਖਾਣ ਲਈ ਜਰੂਰ ਬਿਜਣੀ ਚਾਹੀਦੀ ਹੈ। ਕਿਉਂਕਿ ਇਸ ਕਣਕ ਦੀ ਵਰਾਇਟੀ ਵਿੱਚ ਜ਼ਿਕ ਮੌਜੂਦ ਹੁੰਦਾ ਹੈ।

ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ
ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ
author img

By

Published : Jan 6, 2023, 7:25 PM IST

Updated : Jan 6, 2023, 9:49 PM IST

ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ

ਲੁਧਿਆਣਾ: ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਵਾਤਾਵਰਣ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਹ ਠੰਡ ਕਣਕ ਦੀ ਫਸਲ ਲਈ ਲਾਭਦਾਇਕ (cold weather is beneficial for the wheat crop) ਹੈ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University Ludhiana) ਦੇ ਮਾਹਿਰ ਡਾਕਟਰਾਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਣਕ ਦੀ ਫਸਲ ਨੂੰ ਵਧੇਰੇ ਪਾਣੀ ਨਾ ਲਾਉਣ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਣਕ ਦੀ ਪੰਜਾਬ ਜ਼ਿੰਕ ਵਰਾਇਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀ ਗਈ ਹੈ।

ਜੋ ਕਿਸਾਨਾਂ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾ ਠੰਡ ਨਾਲ ਨਹੀਂ ਸਗੋਂ ਜ਼ਿਆਦਾ ਗਰਮੀ ਪੈਣ ਕਰਕੇ ਕਣਕ ਦਾ ਝਾੜ ਘਟਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਨਿਰੀਖਣ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਮਾਰਚ ਮਹੀਨੇ ਵਿੱਚ ਹੀ ਤਾਪਮਾਨ ਜ਼ਿਆਦਾ ਵਧ ਜਾਣ ਕਰਕੇ ਕਣਕ ਦਾ ਝਾੜ ਕਾਫੀ ਘੱਟ ਗਿਆ ਸੀ।

ਕਣਕ ਦਾ ਝਾੜ ਘਟਣ ਤੋਂ ਕਿਵੇਂ ਬਚਾਈਏ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਸਲ ਵਿਗਿਆਨ ਦੇ ਮਾਹਰ ਡਾਕਟਰ ਅਮਿਤ ਕੌਲ ਨੇ ਦੱਸਿਆ ਕਿ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਕਣਕ ਦੇ ਝਾੜ 'ਤੇ ਸਿੱਧਾ ਅਸਰ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਣਕ ਦੇ ਝਾੜ ਕਾਫੀ ਘੱਟ ਗਿਆ ਸੀ ਕਿਉਂਕਿ ਮਾਰਚ ਮਹੀਨੇ ਵਿੱਚ ਹੀ ਗਰਮੀ ਕਾਫ਼ੀ ਵੱਧ ਗਈ ਸੀ। ਜਿਸ ਕਰਕੇ ਕਣਕ ਦਾ ਝਾੜ ਘੱਟ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਇਸ ਨੂੰ ਬਚਾਉਣ ਲਈ ਸਾਨੂੰ ਪੋਟਾਸ਼ੀਅਮ ਨਾਈਟ੍ਰੇਟ 1345 ਦੀ ਸਪਰੇਅ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਬਾਕੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਖਾਦਾਂ ਸਮੇਂ ਸਿਰ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ 1345 ਸਪਰੇਅ ਪਿਛਲੇ ਸਾਲ ਕੀਤੀ ਸੀ ਉਨ੍ਹਾਂ ਦੀ ਕਣਕ ਦਾ ਝਾੜ ਕਾਫੀ ਵਧ ਗਿਆ ਸੀ।

ਕਣਕ ਦੇ ਨਰੀਖਣ ਦੀ ਲੋੜ: ਡਾਕਟਰ ਅਮਿੱਤ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਆਪਣੀ ਕਣਕ ਦਾ ਨਿਰੀਖਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਤਾਂ ਅਕਸਰ ਕਿਸਾਨ ਖੇਤਾਂ ਵਿੱਚ ਜਾਣਾ ਛੱਡ ਦਿੰਦੇ ਹਨ। ਉਹਨਾਂ ਨੂੰ ਸਮੇਂ ਸਮੇਂ 'ਤੇ ਕਣਕ ਦਾ ਨਿਰੀਖਣ ਕਰਨਾ ਚਾਹੀਦਾ ਹੈ ਕਿ ਕਿਤੇ ਕੋਈ ਬਿਮਾਰੀ ਤਾਂ ਨਹੀਂ ਪੈ ਗਈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਨਵੰਬਰ 'ਚ ਕਣਕ ਲਾਈ ਸੀ ਉਹ ਇਕ ਪਾਣੀ ਦੇ ਚੁੱਕੇ ਹਨ। ਹੁਣ ਕਣਕ ਨੂੰ ਹੋਰ ਇਕ ਪਾਣੀ ਜਨਵਰੀ ਦੇ ਵਿੱਚ ਦੇਣਾ ਹੈ। ਇਸ ਤੋ ਬਾਅਦ ਕੁੱਲ ਦੋ ਪਾਣੀ ਹੋਰ ਕਣਕ ਦੀ ਫਸਲ ਨੂੰ ਲਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਫਿਰ ਉਹ ਵੱਢਣ ਲਈ ਤਿਆਰ ਹੋ ਜਾਂਦੀ ਹੈ।

ਪੰਜਾਬ ਜ਼ਿੰਕ ਵਰਾਇਟੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਸਲ ਵਿਗਿਆਨ ਦੇ ਮਾਹਰ ਡਾਕਟਰ ਨੇ ਵੀ ਦੱਸਿਆ ਯੂਨੀਵਰਸਿਟੀ ਵੱਲੋਂ ਜ਼ਿੰਕ ਵਰਾਇਟੀ ਦੀ ਕਣਕ ਬੀਜ਼ਣ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਸ ਵਿੱਚ ਕੁਦਰਤੀ ਤੌਰ ਤੇ ਜ਼ਿੰਕ ਦੀ ਤਦਾਦ ਵੇਖਣ ਨੂੰ ਮਿਲਦੀ ਹੈ (Punjab zinc variety wheat)। ਉਨ੍ਹਾਂ ਕਿਹਾ ਕਿ ਸਾਡੇ ਸਰੀਰ ਲਈ ਜ਼ਿੰਕ ਬੇਹੱਦ ਜ਼ਰੂਰੀ ਹੈ। ਜਦੋਂ ਕਰੋਨਾ ਸਮਾਂ ਸੀ ਉਦੋਂ ਡਾਕਟਰ ਵੀ ਸਾਨੂੰ ਜ਼ਿੰਕ ਦੀਆਂ ਗੋਲੀਆਂ ਖਾਣ ਲਈ ਆਖਦੇ ਸਨ।

ਨਵੀਂ ਵਰਾਇਟੀ ਦਾ ਲੋਕਾਂ ਨੂੰ ਖਾਸ ਫਾਇਦਾ: ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਖਾਣ ਲਈ ਅਤੇ ਖਾਸ ਜਿਹੜੀ ਆਟਾ ਪੀਹ ਕੇ ਵੇਚਦੇ ਹਨ। ਉਨ੍ਹਾਂ ਨੂੰ ਇਹ ਵਰਾਇਟੀ ਜ਼ਰੂਰ ਲਗਾਉਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਸ ਨਾਲ ਲੋਕਾਂ ਦਾ ਵੀ ਕਾਫੀ ਫਾਇਦਾ ਹੁੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਦਾ ਵੀ ਆਮ ਕਣਕ ਜਿੰਨਾ ਹੀ ਝਾੜ ਨਿਕਲਦਾ ਹੈ। ਇਸ ਨੂੰ ਵੀ ਕੋਈ ਜ਼ਿਆਦਾ ਪਾਣੀ ਦੀ ਜ਼ਿਆਦਾ ਸਪਰੇਆਂ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ:- ਸਮਲਿੰਗੀ ਵਿਆਹ ਦੇ ਲਟਕੇ ਮਾਮਲਿਆਂ ਨੂੰ ਹੱਲ ਕਰੇਗੀ ਸੁਪਰੀਮ ਕੋਰਟ ਦੀ ਬੈਂਚ, ਦਿੱਲੀ ਅਤੇ ਕੇਰਲ ਹਾਈਕੋਰਟ ਦੇ ਮਾਮਲੇ ਸੁਪਰੀਮ ਕੋਰਟ ਕੋਲ ਟਰਾਂਸਫਰ

Last Updated : Jan 6, 2023, 9:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.