ਲੁਧਿਆਣਾ: ਸਾਹਨੇਵਾਲ ਇਲਾਕੇ 'ਚ ਪੁਲਿਸ ਵਲੋਂ ਸਪਿਨ ਨੈਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਦੀ ਸ਼ਿਕਾਇਤ 'ਤੇ ਸਲਾਈ ਮਸ਼ੀਨ ਬਣਾਉਣ ਵਾਲੀ ਫੈਕਟਰੀ ਵਿਚ ਚੈਕਿੰਗ ਕੀਤੀ ਗਈ ਸੀ, ਜਿੱਥੇ ਬਟਰ ਫਲਾਈ ਕੰਪਨੀ ਦਾ ਮਾਰਕਾ ਲਗਾ ਮਸ਼ੀਨਾਂ ਬਣਾਈਆਂ ਜਾ ਰਹੀਆਂ ਸਨ। ਜਿਸ ਦੀ ਵੀਡੀਓ ਵੀ ਕਾਰੋਬਾਰੀਆਂ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਇਹ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਸਿਲਾਈ ਮਸ਼ੀਨ ਬਣਾਉਣ ਵਾਲੀ ਕੰਪਨੀ ਊਸ਼ਾ ਦੇ ਨਾਲ ਸਬੰਧਿਤ ਹੈ ਪਰ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਵੱਲੋਂ ਮਾਮਲਾ ਨਾ ਦਰਜ ਕਰਨ ਨੂੰ ਲੈ ਕੇ ਕਾਰੋਬਾਰੀਆਂ ਵੱਲੋਂ ਥਾਣੇ ਵਿੱਚ ਹੀ ਧਰਨਾ ਲਗਾ ਦਿੱਤਾ ਗਿਆ, ਜਿਸ ਨੂੰ ਲੈ ਕੇ ਥਾਣਾ ਇੰਚਾਰਜ ਨੇ ਸਫਾਈ ਦਿੱਤੀ ਕਿ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ, ਉਨ੍ਹਾਂ ਉਪਰ ਦਬਾਅ ਪਾਇਆ ਜਾ ਰਿਹਾ ਹੈ।
ਪੁਲਿਸ 'ਤੇ ਇਲਜ਼ਾਮ: ਕਾਰੋਬਾਰੀਆਂ ਨੇ ਪੁਲਿਸ 'ਤੇ ਇਲਜ਼ਾਮ ਲਾਏ ਕੇ ਜਿੱਥੇ ਸਿਲਾਈ ਮਸ਼ੀਨਾਂ ਬਣਾਈਆਂ ਜਾ ਰਹੀਆਂ ਸਨ, ਉਨ੍ਹਾਂ ਦੇ ਦਬਾਅ ਹੇਠ ਆ ਕੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਲਾਇਆ ਹੈ। ਕਾਰੋਬਾਰੀ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਅਸੀਂ ਸਾਡਾ ਨਾਂ ਵਰਤ ਕੇ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀਆਂ 'ਚ ਛਾਪੇਮਾਰੀ ਕਰਵਾ ਕੇ ਕਾਰਵਾਈ ਹੈ। ਜਿਸ ਸਬੰਧੀ ਹਾਈਕੋਰਟ 'ਚ ਮਾਮਲਾ ਵੀ ਚੱਲ ਰਿਹਾ ਹੈ ਪਰ ਸਾਹਨੇਵਾਲ ਪੁਲਿਸ ਨੇ ਫੈਕਟਰੀ ਨੂੰ ਸੀਲ ਨਹੀਂ ਕੀਤਾ ਅਤੇ ਨੇ ਹੀ ਹਾਲੇ ਤੱਕ ਸਾਡੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੋਲ ਉਸ ਮਾਰਕ ਦਾ ਕਾਪੀ ਰਾਇਟ ਹੈ ਜਿਸ ਦੀ ਉਲੰਘਣਾਂ ਹੋ ਰਹੀ ਹੈ। ਇਸ ਦਾ ਸਬੰਧਿਤ ਥਾਣੇ ਦੇ ਇੰਚਾਰਜ ਨੂੰ ਪੂਰਾ ਅਧਿਕਾਰ ਹੈ ਕੇ ਉਹ ਸਮਾਨ ਜਬਤ ਕਰਕੇ ਫੈਕਟਰੀ ਸੀਲ ਕਰ ਸਕਦਾ ਹੈ ਪਰ ਉਹ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਮਾਲ ਹੈ, ਸਾਨੂੰ ਸ਼ੱਕ ਹੈ ਕੇ ਇਸ ਮਾਲ ਨੂੰ ਰਾਤੋ ਰਾਤ ਖੁਰਦ-ਬੁਰਦ ਕਰ ਦਿੱਤਾ ਜਾਵੇਗਾ ਤਾਂ ਜੋਕਿ ਮੁੜ ਤੋਂ ਫੈਕਟਰੀ ਜਾਣ 'ਤੇ ਕੋਈ ਬਰਾਮਦਗੀ ਨਾ ਹੋ ਸਕੇ।
- Patwari News: ਹੁਣ ਆਨਲਾਈਨ ਲੱਗੂ ਪਟਵਾਰੀਆਂ ਦੀ ਹਾਜ਼ਰੀ ਤੇ ਨਵੀਂ ਭਰਤੀ ਕਰਨ ਜਾ ਰਹੀ ਸਰਕਾਰ
- Demand for compensation: ਹੜ੍ਹ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 6800 ਰੁਪਏ ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ, ਕਿਸਾਨਾਂ ਨੇ ਸਰਕਾਰ ਦੇ ਫੈਸਲੇ ਦਾ ਕੀਤਾ ਸਖ਼ਤ ਵਿਰੋਧ
- Kaun Banega Crorepati Winner: ਤਰਨ ਤਾਰਨ ਦੇ ਨੌਜਵਾਨ ਨੇ 'ਕੌਣ ਬਣੇਗਾ ਕਰੋੜਪਤੀ' ਸ਼ੋਅ 'ਚ ਜਿੱਤਿਆ ਇੱਕ ਕਰੋੜ ਦਾ ਇਨਾਮ
ਪੁਲਿਸ ਦੀ ਸਫਾਈ : ਥਾਣਾ ਸਾਹਨੇਵਾਲ ਦੇ ਮੁਖੀ ਇੰਦਰਜੀਤ ਸਿੰਘ ਨੇ ਆਪਣੀ ਸਫਾਈ ਦਿੱਤੀ ਹੈ, ਉਨ੍ਹਾਂ ਮੁਤਾਬਿਕ ਕੋਈ ਰੇਡ ਨਹੀਂ ਕੀਤੀ, ਉਹ ਜਾਂਚ ਲਈ ਗਏ ਸਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਸਬੰਧੀ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਥਾਣੇ ਦੇ ਬਾਹਰ ਕੁਝ ਏਜੰਟ ਹਨ ਜੋਕਿ ਉਨ੍ਹਾਂ ਉਪਰ ਦਬਾਅ ਬਣਾਉਣ ਲਈ ਥਾਣੇ ਵਿੱਚ ਬੈਠੇ ਹਨ ਪਰ ਉਹ ਦਬਾਅ ਹੇਠ ਗਲ਼ਤ ਕਾਰਵਾਈ ਨਹੀਂ ਕਰਨਗੇ।