ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸਤ ਕਾਫ਼ੀ ਤੇਜ਼ ਹੁੰਦੀ ਜਾ ਰਹੀ ਹੈ। ਬੀਤੇ ਦਿਨੀਂ ਅਕਾਲੀਆਂ ਵੱਲੋਂ ਕੀਤੀ ਗਏ ਹੱਲਾ ਬੋਲ ਮਾਰਚ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਨਿਸਾਨੇ ਸਾਧੇ ਹਨ।
ਬੈਂਸ ਨੇ ਕਿਹਾ ਕਿ ਦੋਵੇਂ ਮੈਂਬਰ ਪਾਰਲੀਮੈਂਟ ਪਤੀ-ਪਤਨੀ ਪਹਿਲਾਂ ਹੀ ਪੁਲਿਸ ਨਾਲ ਸੈਟਿੰਗ ਕਰਕੇ ਗਏ ਸਨ ਅਤੇ ਉੱਥੇ ਜਾ ਕੇ ਸਿਰਫ਼ ਡਰਾਮਾ ਰਚਿਆ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਤੱਕ ਬਿੱਲ ਦੀ ਹਮਾਇਤ ਕਰਦੀ ਰਹੀ ਤੇ ਇੱਕ ਦਮ ਬਿੱਲ ਖ਼ਿਲਾਫ਼ ਕਿਵੇਂ ਹੋ ਗਈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਸਿਰਫ਼ ਵੋਟਾਂ ਲਈ ਵਰਤਦੀ ਹੈ, ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਗਿਆ ਸੀ ਇਹ ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਜਦੋਂ ਕਾਂਗਰਸ ਖ਼ਤਰੇ ਵਿੱਚ ਆਈ ਤਾਂ ਸਿੱਧੂ ਦੀ ਯਾਦ ਆ ਗਈ।
ਉੱਥੇ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਰੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਦੁਖੀ ਹਨ ਅਤੇ ਕੇਂਦਰ ਵਿੱਚ ਰਹਿਣ ਵਾਲੇ ਰਾਹੁਲ ਗਾਂਧੀ ਪੰਜਾਬ ਆ ਕੇ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਬਹੁਤ ਬਚਕਾਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਦਿੱਲੀ ਜਾ ਕੇ ਕੇਂਦਰ ਵਿਰੁੱਧ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਕੇਂਦਰ ਦੇ ਲੀਡਰ ਪੰਜਾਬ ਆ ਰਹੇ ਹਨ, ਇਹ ਸਰਾਸਰ ਬੇਤੁੱਕਾ ਹੈ।