ETV Bharat / state

ਜਨਤਾ ਦੀ ਕਚਿਹਰੀ 'ਚ ਗਰਜੇ SAD-BSP ਦੇ ਸਾਂਝੇ ਉਮੀਦਵਾਰ - Akali Dal and BSP workers campaigned

ਇਸ ਮੌਕੇ ਕਲੇਰ ਨੇ ਕਿਹਾ ਕਿ ਪ੍ਰਮੱਖ ਤੌਰ 'ਤੇ 10 ਨੁਕਾਤੀ ਪ੍ਰੋਗਰਾਮ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਹੈ ਅਤੇ ਇਹ ਚੋਣ ਮਨੋਰਥ ਪੱਤਰ (Election Manifesto) ਹੀ ਉਨ੍ਹਾਂ ਦਾ ਹਲਫ਼ਨਾਮਾ ਹੋਵੇਗਾ। ਉਨ੍ਹਾਂ ਵਿਕਾਸ ਦੇ ਏਜੰਡੇ 'ਤੇ ਭਵਿੱਖ ਦੀ ਤਜ਼ਵੀਜ ਸਾਂਝੀ ਕਰਦਿਆਂ ਕਿਹਾ ਕਿ ਕਮਲ ਚੌਂਕ ਵਿੱਚ ਮੀਂਹ ਦੇ ਪਾਣੀ ਦੀ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਹੋਵੇਗੀ।

ਜਨਤਾ ਦੀ ਕਚਿਹਰੀ 'ਚ ਗਰਜੇ SAD-BSP ਦੇ ਸਾਂਝੇ ਉਮੀਦਵਾਰ

author img

By

Published : Feb 15, 2022, 1:04 PM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ (Joint candidate of Shiromani Akali Dal and BSP) ਐੱਸ.ਆਰ. ਕਲੇਰ ਨੇ ਸਥਾਨਕ ਰਾਣੀਂ ਝਾਂਸੀ ਚੌਂਕ ਵਿੱਚ ਹੋਏ ਵਿਸ਼ਾਲ ਇਕੱਠ ਦੌਰਾਨ ਜਨਤਿਕ ਤੌਰ 'ਤੇ ਵਿਕਾਸ ਕਾਰਜਾਂ ਦੀ ਲੰਮੀ ਲਿਸਟ ਅੱਗੇ ਰੱਖਦਿਆਂ ਹਲਕੇ ਦੇ ਵਿਕਾਸ ਦੀ ਭਵਿੱਖੀ ਯੋਜਨਾਬੰਦੀ ਦੀ ਸੂਚੀ ਜਨਤਿਕ ਕਰ ਦਿੱਤੀ। ਇਸ ਮੌਕੇ ਕਲੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਤੋਂ ਹੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਵਿਧਾਇਕ ਬਣਨ ਉਪਰੰਤ ਇਹ ਕੰਮ ਪਹਿਲ ਦੇ ਅਧਾਰ'ਤੇ ਕੀਤੇ ਜਾਣਗੇ।

ਇਸ ਮੌਕੇ ਕਲੇਰ ਨੇ ਕਿਹਾ ਕਿ ਪ੍ਰਮੱਖ ਤੌਰ 'ਤੇ 10 ਨੁਕਾਤੀ ਪ੍ਰੋਗਰਾਮ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਹੈ ਅਤੇ ਇਹ ਚੋਣ ਮਨੋਰਥ ਪੱਤਰ (Election Manifesto) ਹੀ ਉਨ੍ਹਾਂ ਦਾ ਹਲਫ਼ਨਾਮਾ ਹੋਵੇਗਾ। ਉਨ੍ਹਾਂ ਵਿਕਾਸ ਦੇ ਏਜੰਡੇ 'ਤੇ ਭਵਿੱਖ ਦੀ ਤਜ਼ਵੀਜ ਸਾਂਝੀ ਕਰਦਿਆਂ ਕਿਹਾ ਕਿ ਕਮਲ ਚੌਂਕ ਵਿੱਚ ਮੀਂਹ ਦੇ ਪਾਣੀ ਦੀ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਹੋਵੇਗੀ।

ਜਨਤਾ ਦੀ ਕਚਿਹਰੀ 'ਚ ਗਰਜੇ SAD-BSP ਦੇ ਸਾਂਝੇ ਉਮੀਦਵਾਰ

ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨ ਲਈ ਵਿਸ਼ਾਲ ਖੇਡ ਸਟੇਡੀਅਮ ਦਾ ਨਿਰਮਾਣ ਹੋਵੇਗਾ। ਇਸ ਦੌਰਾਨ ਕਲੇਰ ਨੇ ਰੇਹੜੀ ਫੜ੍ਹੀ ਅਤੇ ਆਟੋ ਟੈਕਸੀ ਚਾਲਕਾਂ ਲਈ ਵੱਡਾ ਰਾਹਤ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਡੰਗ ਦੀ ਡੰਗ ਕਮਾ ਕੇ ਢਿੱਡ ਭਰਨ ਵਾਲੇ ਰੇਹੜੀ ਫੜ੍ਹੀ, ਆਟੋ ਤੇ ਟੈਕਸੀ ਚਾਲਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਅਤੇ ਨਾਲ-ਨਾਲ ਨਜਾਇਜ਼ ਵਸੂਲੀ ਵੀ ਬੰਦ ਕਰਵਾਈ ਜਾਵੇਗੀ।

ਕਲੇਰ ਨੇ ਵਿਕਾਸ ਏਜੰਡੇ ਵਿੱਚ ਵਾਤਾਵਰਣ ਨੂੰ ਪ੍ਰਮੱਖ ਤੌਰ 'ਤੇ ਸ਼ਾਮਿਲ ਕੀਤਾ ਹੈ। ਉਨ੍ਹਾਂ ਵਾਤਾਵਰਣ ਪ੍ਰੇਮ ਭਾਵਨਾਂ ਸਾਂਝੀ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਵਾਤਾਵਰਨ ਜਾਗਰੂਕਤਾ ਮੁਹਿੰਮ ਚਲਾਉਣਗੇ‌।

ਉਨ੍ਹਾਂ ਦਾਅਵਾ ਕੀਤਾ ਕਿ ਉਹ ਜਗਰਾਓ ਨੂੰ ਗਰੀਨ ਵਿਲੇਜ਼ ਵਜੋਂ ਵਿਕਸਤ ਕਰਨਗੇ। ਪ੍ਰੈਸ ਅਤੇ ਲੋਕਾਂ ਵਿਚਾਲੇ ਕੜੀ ਦਾ ਕੰਮ ਕਰਨ ਵਾਲੇ ਪ੍ਰੈਸ ਕਰਮੀਆਂ ਲਈ ਪ੍ਰੈਸ ਕਲੱਬ ਦੇ ਨਿਰਮਾਣ ਦੀ ਖੁਸ਼ ਨੁਮਾਂ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਰਾਜਨੀਤਕ ਪਾਰਟੀਆਂ ਵਲੋਂ ਹੁਣ ਤੱਕ ਮੀਡੀਆ ਕਰਮੀਆਂ ਦੀ ਇਸ ਵੱਡੀ ਮੰਗ ਨੂੰ ਅਣਗੌਲਿਆਂ ਕਰੀ ਰੱਖਿਆ।

ਇਸ ਮੌਕੇ ਕਲੇਰ ਨੇ ਸਦੀ ਪੁਰਾਣੇ ਅਖਾੜਾ ਪੁਲ ਨੂੰ ਚਾਰ ਮਾਰਗੀ ਬਣਾਉਣ ਦੇ ਨਾਲ-ਨਾਲ ਕਾਂਗਰਸ (Congress) ਵਲੋਂ ਬੰਦ ਕੀਤੇ ਸੇਵਾ ਕੇਂਦਰ (Service center) ਖੋਲਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਮੁਸਲਿਮ ਭਾਈਚਾਰੇ ਦੀ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਕਬਰਸਤਾਨ ਬਣਾਉਣ ਦੀ ਮੰਗ ਪੂਰੀ ਕਰਨ ਦੀ ਗੱਲ ਆਖੀ। ਕਲੇਰ ਨੇ ਬੇਟ ਦੇ ਸੇਮ ਮਾਰੂ ਏਰੀਆ ਵਿੱਚ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ ਦੀਆਂ ਸਮੱਸਿਆਂਵਾਂ ਤਰਜੀਹੀ ਤੌਰ 'ਤੇ ਹੱਲ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਦਰਿਆਓਂ ਪਾਰਲੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਦੀ ਗੱਲ ਆਖੀ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਚੱਲਦੇ ਪ੍ਰੋਗਰਾਮ ’ਚ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.