ਲੁਧਿਆਣਾ: ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਬੀਜ ਘੁਟਾਲੇ ਵਿੱਚ ਬੈਂਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਗੁਰਦੀਪ ਗੋਸ਼ਾ ਨੇ ਦੋਸ਼ ਲਾਇਆ ਕਿ ਬੀਜ ਘੁਟਾਲੇ ਦੇ ਦੋਸ਼ੀਆਂ ਨੂੰ ਬੈਂਸ ਪਨਾਹ ਦਿੰਦਾ ਹੈ।
ਉੱਥੇ ਹੀ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਸ ਪੂਰੇ ਘੁਟਾਲੇ ਨੂੰ ਉਜਾਗਰ ਹੀ ਲੋਕ ਇਨਸਾਫ ਪਾਰਟੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਪੁਰਾਣੇ ਸਮਰਥਕ ਦਾ ਇਸ ਵਿੱਚ ਨਾਂਅ ਆਉਂਦਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ। ਲੋਕ ਇਨਸਾਫ਼ ਪਾਰਟੀ ਉਸ ਦੇ ਨਾਲ ਜਾਂ ਭ੍ਰਿਸ਼ਟਾਚਾਰੀਆਂ ਦਾ ਕਦੇ ਵੀ ਸਾਥ ਨਹੀਂ ਦੇਵੇਗੀ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੀਜ ਘੁਟਾਲੇ ਵਿੱਚ ਬਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਉਹ ਸਿਮਰਜੀਤ ਸਿੰਘ ਬੈਂਸ ਦਾ ਖਾਸ ਹੈ ਅਤੇ ਬੈਂਸ ਦੀ ਸ਼ਹਿ 'ਤੇ ਕਿਸਾਨਾਂ ਨਾਲ ਠੱਗੀ ਮਾਰਦੇ ਸਨ। ਗੋਸ਼ਾ ਨੇ ਕਿਹਾ ਕਿ ਕਾਂਗਰਸ ਮੰਤਰੀ ਸੁੱਖੀ ਰੰਧਾਵਾ ਦੇ ਨਾਲ-ਨਾਲ ਬੈਂਸ ਦੀ ਸ਼ਮੂਲੀਅਤ ਇਹ ਜ਼ਾਹਿਰ ਕਰਦੀ ਹੈ ਕਿ ਇਹ ਦੋਵੇ ਨੇਤਾ ਆਪਣੇ ਖਾਸ ਵਿਅਕਤੀਆਂ ਤੋਂ ਨਕਲੀ ਬੀਜਾਂ ਦਾ ਕੰਮ ਕਰਵਾਉਂਦੇ ਸਨ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪੁਲਵਾਮਾ 'ਚ ਸੁਰੱਖਿਆ ਬਲਾਂ ਨੇ 3 ਦਹਿਸ਼ਤਗਰਦ ਕੀਤੇ ਢੇਰ
ਜਦੋਂ ਕਿ ਅੰਦਰ ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਘੁਟਾਲੇ ਮਾਮਲੇ ਵਿੱਚ ਇਨ੍ਹਾਂ ਸਵਾਲਾਂ ਨੂੰ ਲੈ ਕੇ ਜਵਾਬ ਦਿੰਦਿਆਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਇਹ ਘੁਟਾਲਾ ਲੋਕ ਇਨਸਾਫ਼ ਪਾਰਟੀ ਵੱਲੋਂ ਹੀ ਉਜਾਗਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 12 ਤਰੀਕ ਨੂੰ ਹੀ ਲੋਕ ਇਨਸਾਫ ਪਾਰਟੀ ਨੇ ਮੁੱਖ ਚੀਫ ਸਕੱਤਰ ਨੂੰ ਇਸ ਘੁਟਾਲੇ ਬਾਰੇ ਜਾਣਕਾਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਛਾਪੇਮਾਰੀਆਂ ਹੋਈਆ ਅਤੇ ਅਕਾਲੀ ਦਲ ਵੱਲੋਂ 23 ਤਰੀਕ ਨੂੰ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਬੈਂਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਹਨ ਅਤੇ ਇਸ ਵਿੱਚ ਜੋ ਵੀ ਕੋਈ ਸ਼ਾਮਿਲ ਹੈ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।