ਲੁਧਿਆਣਾ: ਜਨਤਾ ਕਰਫ਼ਿਊ ਤੋਂ ਬਾਅਦ ਪੂਰੇ ਪੰਜਾਬ ਨੂੰ ਸੂਬਾ ਸਰਕਾਰ ਵੱਲੋਂ 31 ਮਾਰਚ ਤੱਕ ਲੌਕ ਡਾਉਨ ਕੀਤਾ ਗਿਆ ਹੈ ਜਿਸ 'ਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ, ਆਵਾਜਈ ਤੇ ਫੈਕਟਰੀਆਂ ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ। ਫੈਕਟਰੀਆਂ ਤੇ ਆਵਾਜਾਈ ਦੇ ਬੰਦ ਹੋਣ ਨਾਲ ਹਵਾ 'ਚ ਇਸ ਦਾ ਚੰਗਾ ਅਸਰ ਦੇਖਣ ਨੂੰ ਮਿਲਿਆ ਹੈ। ਹਵਾ ਪ੍ਰਦੂਸ਼ਣ ਘਟਿਆ ਹੈ ਤੇ ਹਵਾ ਦੀ ਕੁਆਲਿਟੀ 'ਚ ਵਾਧਾ ਹੋਇਆ ਹੈ।
ਲੁਧਿਆਣਾ ਸ਼ਹਿਰ ਵੱਧ ਪ੍ਰਦੂਸ਼ਣ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸੀ ਜਿਥੇ ਪ੍ਰਦੂਸ਼ਣ ਦੀ ਮਾਤਰਾ ਸਾਰੇ ਸ਼ਹਿਰਾਂ ਨਾਲੋਂ ਵੱਧ ਹੁੰਦੀ ਹੈ ਪਰ ਲੋਕ ਡਾਉਨ ਮਗਰੋਂ ਹੁਣ ਇਥੇ ਪ੍ਰਦੂਸ਼ਣ ਬਹੁਤ ਘੱਟ ਹੋ ਗਿਆ ਹੈ। ਲੋਕਾਂ ਨੂੰ ਹੁਣ ਪ੍ਰਦੂਸ਼ਣ ਮੁਕਤ ਹਵਾ 'ਚ ਸਾਹ ਲੈ ਰਹੇ ਹਨ।
ਲੌਕਡਾਉਨ ਨਾਲ ਆਵਾਜਾਈ ਫੈਕਟਰੀਆਂ ਆਦਿ ਸਭ ਕੁਝ ਬੰਦ ਕਰ ਦਿੱਤੇ ਗਏ ਹਨ ਹੈ ਜਿਸ ਕਾਰਨ ਫੈਕਟਰੀਆਂ ਦਾ ਧੂੰਆ ਨਹੀਂ ਉਡ ਰਿਹਾ। ਇਸ ਲਈ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ। ਹਮੇਸ਼ਾ ਹੀ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ 100 ਤੋਂ ਵੱਧ ਹੁੰਦਾ ਸੀ ਜੋ ਕਿ ਹੁਣ 31 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ:ਹੁਸ਼ਿਆਰਪੁਰ: ਪਿੰਡ ਮੋਰਾਂਵਾਲੀ ’ਚ ਕੋਰੋਨਾ ਦੇ ਦੂਜੇ ਮਰੀਜ਼ ਦੀ ਹੋਈ ਪੁਸ਼ਟੀ
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਗੇਟ ਨੰਬਰ.2 ਦੇ ਬਾਹਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ੇਸ ਤੌਰ 'ਤੇ ਇੱਕ ਐਲਈਡੀ ਲਗਾਈ ਗਈ ਹੈ ਜਿਸ 'ਚ ਸਮੇਂ-ਸਮੇਂ 'ਤੇ ਹਵਾ ਦੀ ਕੁਆਲਟੀ ਤੇ ਪ੍ਰਦੂਸ਼ਣ ਦੇ ਪੱਧਰ ਬਾਰੇ ਦੱਸਿਆ ਜਾਂਦਾ ਹੈ। ਇਸ ਐਲ.ਈ.ਡੀ ਦੇ ਵਿੱਚ ਵਿਸ਼ੇਸ਼ ਵੱਖ-ਵੱਖ ਗੈਸਾਂ ਦੇ ਬਾਰੇ ਵੀ ਦੱਸਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਕੀਤੇ ਗਏ ਸਟਾਰਟ ਮੁਤਾਬਕ 108 ਸ਼ਹਿਰਾਂ ਵਿੱਚੋਂ ਲੁਧਿਆਣਾ ਦੀ ਸਭ ਤੋਂ ਵਧਿਆ ਏਅਰ ਕੁਆਲਿਟੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਰੂਪਨਗਰ ਜਾਂ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਏਅਰ ਕੁਆਲਿਟੀ ਇੰਡੈਕਸ 41 ਦੇ ਕਰੀਬ ਹੈ।