ਲੁਧਿਆਣਾ: ਪੰਜਾਬ ਦੇ ਨਾਲ ਲੱਗਦੇ ਸੂਬੇ ਰਾਜਸਥਾਨ ਦੇ ਵਿੱਚ ਸੈਂਕੜੇ ਏਕੜ ਫਸਲ ਤਬਾਹ ਕਰ ਚੁੱਕੇ ਟਿੱਡੀ ਦਲ ਤੋਂ ਪੰਜਾਬ ਦੇ ਕਿਸਾਨ ਵੀ ਸਹਿਮੇ ਹੋਏ ਹਨ ਪਰ ਪੰਜਾਬ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਪੰਜਾਬ ਦੇ ਵਿੱਚ ਇਸ ਦਾ ਕੋਈ ਖਤਰਾ ਨਹੀਂ ਅਤੇ ਨਾ ਹੀ ਪੰਜਾਬ ਦੇ ਵਿੱਚ ਇਸ ਦਾ ਕਿਤੇ ਵੀ ਅਸਰ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਜੇ ਟਿੱਡੀ ਦਲ ਦਾ ਪੰਜਾਬ 'ਚ ਕੋਈ ਖ਼ਤਰਾ ਹੁੰਦਾ ਵੀ ਹੈ ਤਾਂ ਖੇਤੀਬਾੜੀ ਵਿਭਾਗ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹਨ।
ਉਨ੍ਹਾਂ ਕਿਹਾ ਕਿ ਟਿੱਡੀ ਦਲ ਜ਼ਿਆਦਾਤਰ ਰੇਤਲੀ ਥਾਵਾਂ 'ਤੇ ਆਪਣੇ ਡੇਰੇ ਲਾਉਂਦਾ ਹੈ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਟਿੱਡੀ ਦਲ 'ਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਵੀ ਟਿੱਡੀ ਦਲ ਨਾਲ ਨਜਿੱਠਣ ਲਈ ਰਿਸਰਚ 'ਤੇ ਲੱਗੇ ਹੋਏ ਹਨ।