ਲੁਧਿਆਣਾ: ਇੱਕ ਪਾਸੇ ਪੰਜਾਬ ਵਿੱਚ ਨਕਲੀ ਪੈਸਟੀਸਾਈਡ ਦਵਾਈਆਂ ਸੰਬੰਧੀ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ 'ਤੇ ਧਿਆਨ ਦਿੰਦਿਆ ਖੇਤੀਬਾੜੀ ਵਿਭਾਗ ਵੱਲੋਂ ਲੁਧਿਆਣਾ (Department of Agriculture, Ludhiana) ਦੇ ਗਿੱਲ ਰੋਡ 'ਤੇ ਦਾਣਾ ਮੰਡੀ ਨੇੜੇ ਕ੍ਰਿਸਟਲ ਕੰਪਨੀ 'ਤੇ ਛਾਪੇਮਾਰੀ ਕਰਕੇ ਲੱਖਾਂ ਰੁਪਏ ਕੀਮਤ ਦੀਆਂ ਨਾ-ਮਨਜ਼ੂਰ (Not allowed pesticides) ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ ਹਨ।
ਖੇਤੀਬਾੜੀ ਵਿਭਾਗ (Department of Agriculture) ਵੱਲੋਂ ਬੀਤੀ ਦੇਰ ਰਾਤ ਇਹ ਛਾਪੇਮਾਰੀ ਗੁਪਤ ਢੰਗ ਨਾਲ ਕੀਤੀ ਗਈ ਅਤੇ ਵੱਡੀ ਤਦਾਦ ਵਿੱਚ ਨਾ-ਮਨਜ਼ੂਰ (Not allowed pesticides) ਦਵਾਈਆਂ ਬਰਾਮਦ ਕਰ ਕੇ ਕੰਪਨੀ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਚੰਡੀਗੜ੍ਹ ਅਤੇ ਲੁਧਿਆਣਾ ਦੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਸੰਯੁਕਤ ਰੂਪ ਵਿੱਚ ਮਾਰੀ ਗਈ ਸੀ ਅਤੇ ਲਗਾਤਾਰ ਪੰਜਾਬ ਦੇ ਅੰਦਰ ਨਕਲੀ ਪੈਸਟੀਸਾਈਡ (Artificial pesticides) ਸੰਬੰਧੀ ਕਿਸਾਨਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਵਿਭਾਗ ਇਸ 'ਤੇ ਲੰਮੇ ਸਮੇਂ ਤੋਂ ਨਜ਼ਰਸਾਨੀ ਸੀ।
ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਤਾਂ 76 ਇੱਕ ਲੱਖ ਰੁਪਏ ਦੀ ਕੀਮਤ ਦੀਆਂ ਅਜਿਹੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਹਾਲੇ ਤੱਕ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਸਬੰਧੀ ਲੁਧਿਆਣਾ ਦੇ ਚੀਫ਼ ਖੇਤੀਬਾੜੀ ਅਫ਼ਸਰ (Chief Agriculture Officer) ਨਰਿੰਦਰ ਬੈਨੀਪਾਲ (Narendra Benipal) ਨੇ ਕਿਹਾ ਕਿ ਇਹ ਸਾਰੀ ਦਵਾਈਆਂ ਗ਼ੈਰ-ਕਾਨੂੰਨੀ ਸਨ ਅਤੇ ਜੋ ਗੋਦਾਮ ਸੀ, ਉਹ ਵੀ ਗ਼ੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਜਿਸ ਕਰਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ:- ਝੋਨੇ ਦੀ ਖਰੀਦ ਨੂੰ ਲੈਕੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ