ਲੁਧਿਆਣਾ: 1984 ਸਿੱਖ ਕਤਲੇਆਮ ਨੂੰ 40 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ। ਇਨਸਾਫ਼ ਲਈ ਅੱਜ ਵੀ ਪੀੜਤ ਆਸ ਭਰੀ ਨਜ਼ਰਾਂ ਨਾਲ ਉਡੀਕ ਕਰ ਰਹੇ ਨੇ। ਜਿਨ੍ਹਾਂ ਨੇ 1984 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਢਇਆ ਉਨ੍ਹਾ ਦੇ ਲੂ-ਕੰਡੇ ਅੱਜ ਵੀ ਉਸ ਮੰਜਰ ਨੂੰ ਯਾਦ ਕਰ ਕੇ ਖੜੇ ਹੋ ਜਾਂਦੇ ਨੇ। 2013 ਵਿੱਚ ਕੜਕੜਡੂਮਾ ਅਦਾਲਤ ਨੇ ਜਦੋਂ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਤਾਂ ਇਨਸਾਫ਼ ਦੀ ਆਸ ਫਿਰ ਚਲੀ ਗਈ ਪਰ 2014 ਵਿੱਚ ਕੇਂਦਰ ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 2018 ਵਿੱਚ ਮੁੜ ਚਾਰਜਸ਼ੀਟ ਦਾਖਿਲ ਹੋਈ ਅਤੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਹੋਈ। ਹੁਣ 1984 ਸਿੱਖ ਕਤਲੇਆਮ ਮਾਮਲੇ ਵਿੱਚ ਤਤਕਾਲੀ ਕਾਗਰਸੀ ਲੀਡਰ ਜਗਦੀਸ਼ ਟਾਇਟਲਰ ਨੂੰ ਵੀ ਦਿੱਲੀ ਕੋਰਟ ਨੇ ਸੰਮਨ ਜਾਰੀ ਕਰ 5 ਅਗਸਤ ਨੂੰ ਤਲਬ ਕੀਤਾ ਹੈ।
ਇਨਸਾਫ਼ 'ਤੇ ਕ੍ਰੈਡਿਟ: 1984 ਸਿੱਖ ਕਤਲੇਆਮ ਪੀੜਤਾਂ ਦੀ ਆਸ ਤਾਂ ਬੱਝੀ ਹੈ ਪਰ ਨਾਲ ਹੀ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਨੇ, ਕਾਂਗਰਸ ਮੁਤਾਬਕ ਇਨਸਾਫ਼ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ, ਭਾਜਪਾ ਇਸ ਨੂੰ ਲੈਕੇ ਕ੍ਰੈਡਿਟ ਲੈਂਦੀ ਹੈ। ਕਾਂਗਰਸ ਦੇ ਬੁਲਾਰੇ ਮੁਤਾਬਿਕ ਅਦਾਲਤਾਂ ਦੇ ਫੈਸਲਿਆਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਅੰਕੜਿਆਂ ਨਾਲ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018 ਵਿੱਚ ਸੱਜਣ ਕੁਮਾਰ ਖ਼ਿਲਾਫ਼ ਕਾਰਵਾਈ ਅਤੇ 2024 ਲੋਕਸਭਾ ਚੋਣਾਂ ਤੋਂ ਪਹਿਲਾਂ 2023 ਵਿੱਚ ਜਗਦੀਸ਼ ਟਾਇਟਲਰ ਉੱਤੇ ਇਸ ਤਰ੍ਹਾਂ ਦੀ ਕਰਵਾਈ ਸਿਆਸਤ ਤੋਂ ਪ੍ਰੇਰਿਤ ਲੱਗਦੀ ਹੈ।
ਭਾਜਪਾ ਦਾ ਪਲਟਵਾਰ: ਇਸ ਮਾਮਲੇ ਨੂੰ ਲੈਕੇ ਸਿਆਸਤ ਗਰਮਾਈ ਹੋਈ ਹੈ ਭਾਜਪਾ ਨੇ ਇਸ ਦਾ ਕਰੜਾ ਜਵਾਬ ਵੀ ਦਿੱਤਾ ਹੈ। ਭਾਜਪਾ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਮੁਤਾਬਿਕ ਜੇਕਰ ਕਾਂਗਰਸ ਇਸ ਇਨਸਾਫ਼ ਉੱਤੇ ਸਵਾਲ ਚੁੱਕ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਵੀ ਇਨਸਾਫ਼ ਹੋਵੇ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੇ ਸਮੇਂ ਇਨ੍ਹਾਂ ਮੁਲਜ਼ਮਾਂ ਨੂੰ ਨਾ ਸਿਰਫ ਬਚਾਇਆ ਸਗੋਂ ਵੱਡੇ-ਵੱਡੇ ਅਹੁਦਿਆਂ ਦੇ ਨਾਲ ਨਵਾਜ਼ਿਆ ਜਦੋਂ ਕਿ ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੀੜਤਾਂ ਨੂੰ ਇਨਸਾਫ ਦਵਾਇਆ।
ਭਾਜਪਾ ਦਾ ਪ੍ਰਚਾਰ: ਮਨਜਿੰਦਰ ਸਿਰਸਾ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਸੀ। ਭਾਜਪਾ ਦੇ ਵੱਡੇ ਲੀਡਰ 2019 ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਸਟੇਜਾਂ ਤੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਦੀ ਗੱਲ ਕਬੂਲਦੇ ਰਹੇ ਨੇ। ਪੰਜਾਬ ਭਾਜਪਾ ਦੇ ਆਗੂ ਵਿਧਾਨ ਸਭਾ ਚੋਣਾਂ ਵਿੱਚ ਖੁੱਲ੍ਹ ਕੇ ਇਹ ਬੋਲਦੇ ਵਿਖਾਈ ਦਿੱਤੇ ਕਿ ਉਹ ਸਿੱਖਾਂ ਦੇ ਖਿਲਾਫ ਨਹੀਂ ਸਗੋਂ ਨਾਲ ਨੇ ਉਨ੍ਹਾ ਨੇ। 1984 ਦੇ ਦੋਸ਼ੀਆਂ ਨੂੰ 5 ਸਾਲ ਵਿੱਚ ਸਲਾਖਾਂ ਪਿੱਛੇ ਭੇਜ ਦਿੱਤਾ ਜੋ ਕਿ ਕਾਂਗਰਸ 30 ਸਾਲ ਵਿੱਚ ਨਹੀਂ ਕਰ ਸਕੀ।
ਕਾਂਗਰਸ 'ਤੇ ਸਵਾਲ: ਅਕਾਲੀ ਦਲ ਨੇ ਟਾਇਟਲਰ ਨੂੰ ਤਲਬ ਕੀਤੇ ਜਾਣ ਦਾ ਸਵਾਗਤ ਕੀਤਾ, ਉਨ੍ਹਾਂ ਨੇ ਕਿਹਾ ਕਿ ਅਕਸਰ ਇਹ ਕਹਾਵਤ ਕਹੀ ਜਾਂਦੀ ਹੈ ਕੇ ਇਨਸਾਫ਼ ਵਿੱਚ ਦੇਰੀ ਨੂੰ ਇਨਸਾਫ਼ ਨਹੀਂ ਮੰਨਿਆ ਜਾ ਸਕਦਾ ਪਰ ਫਿਰ ਵੀ ਇਕ ਭਾਵਨਾ ਜੋ ਕਿ ਕਾਂਗਰਸ ਦੇ ਤਤਕਾਲੀ ਲੀਡਰਾਂ ਨੇ ਸਿੱਖਾਂ ਦੇ ਹਰੀਦਿਆਂ ਨੂੰ ਵਲੁੰਦਰ ਦਿੱਤਾ ਸੀ। ਉਨ੍ਹਾਂ ਨੂੰ ਇਸਨਾਫ਼ ਦੀ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਦੀ ਇਹ ਪ੍ਰਵਾਨ ਨਹੀਂ ਕਰ ਸਕੀ ਕੇ ਉਨ੍ਹਾਂ ਨੂੰ ਦੇ ਲੀਡਰਾਂ ਦੀ 1984 ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਸੀ।
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ, ਹੁਣ ਤੱਕ ਹੁੰਦੀ ਰਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਜਾਣੋਂ ਕਿਉਂ
- ਲੋੜਵੰਦਾਂ ਨੂੰ ਘਰ ਬਣਾਉਣ ਲਈ ਸੀਐੱਮ ਮਾਨ ਨੇ ਵੰਡੀ 101 ਕਰੋੜ ਰੁਪਏ ਦੀ ਰਾਸ਼ੀ, ਕਿਹਾ- ਨਹੀਂ ਕੀਤਾ ਕੋਈ ਅਹਿਸਾਨ ਇਹ ਸਰਕਾਰ ਦੀ ਡਿਊਟੀ
- ਦੁੱਧ ਦੇ 25 ਫ਼ੀਸਦ ਤੋਂ ਜ਼ਿਆਦਾ ਸੈਂਪਲ ਫੇਲ੍ਹ, ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ
ਪੀੜਤਾਂ ਨੂੰ ਜਾਗੀ ਆਸ: ਇੱਕ ਪਾਸੇ ਜਿੱਥੇ ਜਗਦੀਸ਼ ਟਾਇਟਲਰ ਦੇ ਮਾਮਲੇ ਉੱਤੇ ਸਿਆਸਤ ਗਰਮ ਹੈ ਉੱਥੇ ਹੀ 1984 ਪੀੜਤਾਂ ਨੂੰ ਇਨਸਾਫ ਦੀ ਆਸ ਜਾਗੀ ਹੈ। 1984 ਸਿੱਖ ਕਤਲੇਆਮ ਦੀ ਪੀੜਤ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਜਦੋਂ ਜਗਦੀਸ਼ ਟਾਇਟਲਰ ਨੂੰ ਫਾਂਸੀ ਦੀ ਸਜ਼ਾ ਜਾਂ ਫਿਰ ਉਮਰ ਕੈਦ ਹੋਵੇਗੀ ਉਦੋਂ ਹੀ ਮੰਨਿਆ ਜਾਵੇਗਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।