ਲੁਧਿਆਣਾ: ਘੋੜਸਵਾਰੀ ਜਿੱਥੇ ਖਾਲਸਾਈ ਫੌਜਾਂ ਦੀ ਸ਼ਾਨ ਦਾ ਪ੍ਰਤੀਕ ਰਹੀ ਹੈ, ਉੱਥੇ ਹੀ ਭਾਰਤੀ ਸੱਭਿਆਚਾਰ ਵਿੱਚ ਘੋੜ ਸਵਾਰੀ ਦਾ ਅਹਿਮ ਰੋਲ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਘੋੜ ਸਵਾਰੀ ਨੂੰ ਉਨ੍ਹਾਂ ਹੀ ਲਾਜ਼ਮੀ ਮੰਨਿਆ ਜਾਂਦਾ ਸੀ, ਜਿੰਨਾਂ ਅਜੋਕੇ ਸਮੇਂ ਵਿੱਚ ਡਰਾਇਵਿੰਗ ਨੂੰ ਮੰਨਿਆ ਜਾਂਦਾ ਹੈ। ਪਰ ਤਕਨੀਕੀ ਯੁੱਗ ਹੋਣ ਕਾਰਨ ਹੁਣ ਘੋੜ ਸਵਾਰੀ ਤੋਂ ਸਾਡੀ ਨੌਜਵਾਨ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ। ਹਾਲਾਂਕਿ 1935 ਤੋਂ ਹੀ ਸਾਡੀ ਫੋਰਸ ਵਿੱਚ ਘੋੜ ਸਵਾਰ ਸ਼ਾਮਿਲ ਹਨ। ਦੇਸ਼ ਦੇ ਲਗਭਗ ਹਰ ਸੂਬੇ ਵਿੱਚ ਪੁਲਿਸ ਕੋਲ ਘੋੜਸਵਾਰ ਹਨ, ਰੈਗੂਲੇਸ਼ਨ ਐਕਟ ਵਿੱਚ 79 ਅਤੇ 83 ਵਿੱਚ ਘੋੜਸਵਾਰ ਪੁਲਿਸ ਦਾ ਜ਼ਿਕਰ ਹੈ।
ਮੈਜੇਸਟੀਕ ਹੋਰਸ ਰਾਈਡਿੰਗ:- ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, 41 ਸਾਲ ਬਾਅਦ ਦਿਵਿਆ ਕ੍ਰਿਤੀ ਅਤੇ ਉਸ ਦੀ ਟੀਮ ਨੇ ਸੋਨ ਤਗਮਾ ਹਾਸਲ ਕੀਤਾ, ਹਾਲਾਂਕਿ ਦਿਵਿਆ ਰਾਜਸਥਾਨ ਦੇ ਨਾਲ ਸਬੰਧਿਤ ਹੈ ਅਤੇ ਉੱਥੇ ਜ਼ਿਆਦਾਤਰ ਨੌਜਵਾਨਾਂ ਘੋੜ ਸਵਾਰੀ ਦਾ ਸ਼ੌਂਕ ਰੱਖਦੇ ਹਨ। ਪਰ ਪੰਜਾਬ ਵਿੱਚ ਵੀ ਹੁਣ ਘੋੜਸਵਾਰੀ ਵੱਲ ਨੌਜਵਾਨਾਂ ਵਿੱਚ ਕਾਫੀ ਰੁਝਾਨ ਵੱਧਣ ਲੱਗਾ ਹੈ। ਖਾਸ ਕਰਕੇ ਲੁਧਿਆਣਾ ਵਿੱਚ ਵੀ ਮੈਜੇਸਟੀਕ ਹੋਰਸ ਰਾਈਡਿੰਗ ਦੀ ਸ਼ੁਰੂਆਤ ਕੀਤੀ ਗਈ ਹੈ। 8 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸਿਖਲਾਈ ਕੇਂਦਰ ਵਿੱਚ ਦੂਰ-ਦੂਰ ਤੋਂ ਬੱਚੇ ਸਿਖਲਾਈ ਲੈਣ ਲਈ ਆਉਂਦੇ ਹਨ। ਅਮਨਦੀਪ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਜੋ ਕਿ ਪੇਸ਼ੇ ਤੋਂ ਵਕੀਲ ਹਨ, ਪਰ ਨਾਲ ਹੀ ਸ਼ੁਰੂ ਤੋਂ ਹੀ ਘੋੜਸਵਾਰੀ ਦਾ ਸ਼ੌਂਕ ਰੱਖਦੇ ਹਨ।
25 ਖਿਡਾਰੀ ਸਿੱਖੇ ਘੋੜਸਵਾਰੀ :- ਵਕੀਲ ਅਮਨਦੀਪ ਸਿੰਘ ਕੋਲ 8 ਪ੍ਰੋਫੈਸ਼ਨਲ ਘੋੜੇ ਹਨ, ਜੋ ਕਿ ਬੱਚਿਆਂ ਨੂੰ ਵਿਸ਼ੇਸ਼ ਤੌਰ ਉੱਤੇ ਪਹਿਲਾਂ ਮੁੱਢਲੀ ਸਿਖਲਾਈ ਵਿੱਚ 4 ਚਾਲਾਂ ਦੀ ਸਿਖਲਾਈ ਦਿੰਦੇ ਹਨ, ਜਿਨ੍ਹਾਂ ਵਿੱਚ ਵਾਕ, ਟੋਤ, ਕੈਂਟਰ ਅਤੇ ਗੈਲਪ ਸ਼ਾਮਿਲ ਹੈ। ਚਾਲਾਂ ਦੀ ਸਿਖਲਾਈ 3 ਮਹੀਨੇ ਵਿੱਚ ਕੋਈ ਵੀ ਬੱਚਾ ਜਾਂ ਵੱਡਾ ਅਸਾਨੀ ਨਾਲ ਸਿੱਖ ਜਾਂਦਾ ਹੈ, ਜਿਸ ਤੋਂ ਬਾਅਦ ਅਗਲੇ ਕਦਮ ਸਿਖਾਏ ਜਾਂਦੇ ਹਨ, ਜਿਸ ਵਿੱਚ ਨੇਜੇਬਾਜੀ, ਛਾਲ ਮਰਵਾਉਣੀ ਆਦਿ ਸ਼ਾਮਲ ਹੈ।
ਵਕੀਲ ਅਮਨਦੀਪ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਤੇ ਸਾਇੰਸ ਯੂਨੀਵਰਸਿਟੀ ਐਨ.ਸੀ.ਸੀ ਘੋੜਸਵਾਰੀ ਦੀ ਸਿਖਲਾਈ ਹਾਸਿਲ ਕੀਤੀ। ਜੋ ਕਿ ਬੱਚਿਆਂ ਨੂੰ ਸਿਖਲਾਈ ਦਿੰਦੇ ਹਨ, 25 ਬੱਚੇ ਹੁਣ ਤੱਕ ਸਿੱਖਿਆ ਹਾਸਿਲ ਕਰ ਚੁੱਕੇ ਹਨ ਤੇ ਨਾਲ ਹੀ 10 ਦੇ ਕਰੀਬ ਬੱਚਿਆਂ ਨੇ ਇਸ ਵਾਰ ਖੇਡੋ ਪੰਜਾਬ ਗੇਮਸ ਵਿੱਚ ਵੀ ਰਜਿਸਟਰੇਸ਼ਨ ਕਾਰਵਾਈ ਹੈ। ਆਦਰਸ਼ ਮਿਸ਼ਰਾ ਖੁਦ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਨੌਜਵਾਨ ਜਾਂ ਸਟਡ ਫਾਰਮ ਖੋਲ੍ਹਣ ਵਾਲੇ ਘੋੜਿਆਂ ਦਾ ਵਪਾਰ ਕਰਦੇ ਹਨ, ਪਰ ਅਸਲ ਵਿੱਚ ਘੋੜੇ ਦੀ ਵਰਤੋਂ ਰਾਈਡਿੰਗ ਦੇ ਲਾਈ ਹੁੰਦੀ ਹੈ, ਜਿਸ ਨੂੰ ਨਾ ਕੋਈ ਕਰ ਰਿਹਾ ਸੀ ਅਤੇ ਨਾ ਹੀ ਕੋਈ ਸਿਖਾ ਰਿਹਾ ਸੀ, ਜਿਸ ਕਰਕੇ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਸਾਨੂੰ ਚੰਗਾ ਲੋਕਾਂ ਦਾ ਰੁਝਾਨ ਮਿਲ ਰਿਹਾ ਹੈਂ।
- World Cup 2023: ਕਿੰਗ ਕੋਹਲੀ ਚੌਥੀ ਵਾਰ ਵਿਸ਼ਵ ਕੱਪ 'ਚ ਦਿਖਾਉਣਗੇ ਦਮ, ਰੋਹਿਤ ਸਮੇਤ ਜਾਣੋ ਬਾਕੀ ਖਿਡਾਰੀਆਂ ਨੇ ਕਿੰਨੀ ਵਾਰ ਵਰਲਡ ਕੱਪ 'ਚ ਕੀਤੀ ਹੈ ਸ਼ਿਰਕਤ
- BAN vs AFG Weather Report: ਧਰਮਸ਼ਾਲਾ 'ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਅਗਲਾ ਮੈਚ, ਜਾਣੋ ਮੌਸਮ ਦਾ ਮਿਜਾਜ਼
- AAP's Protest in Punjab : ਆਮ ਆਦਮੀ ਪਾਰਟੀ ਨੂੰ ਲੱਗਿਆ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦਾ ਸੇਕ, ਮੋਦੀ ਸਰਕਾਰ ਦੇ ਫੂਕੇ ਪੁਤਲੇ, ਕਈ ਥਾਂ ਤਿੱਖਾ ਰੋਸ ਪ੍ਰਦਰਸ਼ਨ
ਖੇਡਾਂ ਪ੍ਰਫੁਲਿਤ:- ਵਕੀਲ ਅਮਨਦੀਪ ਨੇ ਆਪਣੀ ਪੁਸ਼ਤੈਨੀ ਲਗਭਗ 8 ਏਕੜ ਜ਼ਮੀਨ ਨੂੰ ਸ਼ਹਿਰ ਦੇ ਵਿਚਕਾਰ ਸਪੋਰਟਸ ਲਈ ਵਰਤ ਰਹੇ ਹਨ। ਘੋੜ ਸਵਾਰੀ ਦੀ ਸਿਖਲਾਈ ਦੇ ਨਾਲ ਉਹ ਇਕ ਕ੍ਰਿਕੇਟ ਸਟੇਡੀਅਮ ਵੀ ਬਣਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਅਮਨਦੀਪ ਨੇ ਦੱਸਿਆ ਕਿ ਸਾਡੇ ਕੋਲ ਜ਼ਿਆਦਾਤਰ ਘੋੜਸਵਾਰੀ ਸਿੱਖਣ ਦੇ ਕਈ ਲੜਕੀਆਂ ਹੀ ਆਉਂਦੀਆਂ ਹਨ, ਕਿਉਂਕਿ ਲੜਕੇ ਇਸ ਗੇਮ ਵਿੱਚ ਬਹੁਤਾ ਰੁਝਾਨ ਨਹੀਂ ਰੱਖਦੇ ਹਨ।
ਵਕੀਲ ਅਮਨਦੀਪ ਅਤੇ ਉਨ੍ਹਾਂ ਦਾ ਪਰਿਵਾਰ ਵੀ ਇਸ ਕੰਮ ਵਿੱਚ ਹੱਥ ਵਟਾਉਂਦਾ ਹੈ। ਉਨ੍ਹਾਂ ਦੀ ਆਪਣੀ ਬੇਟੀ 8 ਸਾਲ ਦੀ ਉਮਰ ਵਿੱਚ ਘੋੜਸਵਾਰੀ ਦੀ ਮਾਹਿਰ ਹੈ। ਬੇਟੀ ਨੇ ਦੱਸਿਆ ਕਿ ਉਸ ਨੂੰ ਘੋੜਿਆਂ ਨਾਲ ਗੱਲਾਂ ਕਰਨ ਦਾ ਉਨ੍ਹਾਂ ਦੀ ਸਵਾਰੀ ਕਰਨ ਦਾ ਕਾਫੀ ਸ਼ੌਂਕ ਹੈ। ਘੋੜਿਆਂ ਨਾਲ ਅਮਨਦੀਪ ਦਾ ਸ਼ੁਰੂ ਤੋਂ ਹੀ ਲਗਾਵ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਭਾਰਤ ਨੇ 41 ਸਾਲ ਬਾਅਦ ਘੋੜਸਵਾਰੀ ਵਿੱਚ ਸੋਨੇ ਦਾ ਤਗਮਾ ਏਸ਼ੀਅਨ ਗੇਮਸ ਵਿੱਚ ਜਿੱਤਿਆ ਹੈ।