ਲੁਧਿਆਣਾ: ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਾਲੀਵੁੱਡ ਅਦਾਕਾਰ ਹੌਬੀ ਧਾਲੀਵਾਲ ਅਤੇ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਨੇ ਭਾਜਪਾ ਉਮੀਦਵਾਰ ਬਿਕਰਮ ਸਿੱਧੂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹੌਬੀ ਧਾਲੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਲੰਮਾ ਸਮਾਂ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ ਸੀ, ਜਿਵੇਂ ਕੇਰਲਾ ਦੇ ਕਿਸਾਨ ਵਾਪਿਸ ਚਲੇ ਗਏ ਸਨ ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਵਾਪਿਸ ਚਲੇ ਜਾਣਾ ਚਾਹੀਦਾ ਸੀ।
ਇਹ ਵੀ ਪੜੋ: ਮੁੱਖ ਮੰਤਰੀ ਚਿਹਰੇ ਦਾ ਐਲਾਨ, ਸਿਆਸੀ ਪਾਰਟੀਆਂ ਲਈ ਮਜਬੂਰੀ !
ਹੌਬੀ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫਾਂ ਦੇ ਪੁਲ ਬੰਨ੍ਹੇ ਅਤੇ ਕਿਹਾ ਕਿ ਮੌਤ ਰੱਬ ਦੇ ਹੱਥ ਲਿਖੀ ਹੈ ਨਾ ਕਿ ਕਿਸੇ ਇਨਸਾਨ ਦੇ ਹੱਥ ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਦਰਿਆਦਿਲੀ ਵਿਖਾਉਂਦਿਆਂ ਕਿਸਾਨੀ ਬਿਲ ਰੱਦ ਖ਼ੁਦ ਕਿਤੇ ਉਨ੍ਹਾਂ ਵੀ ਕਿਹਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਕਈ ਜਿਣਸਾਂ ਦੇ ਐਮਐਸਪੀ ਮਿਲਦਾ ਹੈ ਇਸ ਕਰਕੇ ਹੀ ਇੱਥੇ ਵੀ ਅਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਸਨ।
ਉੱਧਰ ਦੂਜੇ ਪਾਸੇ ਮਾਹੀ ਗਿੱਲ ਨੇ ਕਿਹਾ ਕਿ ਭਾਜਪਾ ਦੇ ਵਿਚ ਉਹ ਬਦਲਾਅ ਲਿਆਉਣ ਲਈ ਸ਼ਾਮਿਲ ਹੋਏ ਨੇ ਉਹ ਚਾਹੁੰਦੇ ਨੇ ਕਿ ਉਹ ਪੰਜਾਬ ਦੀਆਂ ਔਰਤਾਂ ਦੀ ਸੇਵਾ ਕਰਨ ਕਿਉਂਕਿ ਪੰਜਾਬ ਦੀਆਂ ਔਰਤਾਂ ਦੇ ਵੱਡੇ ਮੁੱਦੇ ਨੇ ਜੋ ਅੱਜ ਤੱਕ ਹੱਲ ਨਹੀਂ ਹੋਏ ਇਸ ਕਰਕੇ ਹੀ ਉਹ ਰਾਜਨੀਤੀ ਵਿੱਚ ਆਏ ਹਨ।
ਇਹ ਵੀ ਪੜੋ: 'ਆਪ' ਖਿਲਾਫ਼ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ, ਕਿਹਾ...
ਦੂਜੇ ਪਾਸੇ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਆਮ ਲੋਕਾਂ ਦੀ ਗੱਲ ਕਰਦੇ ਨੇ ਉਨ੍ਹਾਂ ਤੇ ਇਕ ਆਈ ਏ ਐਸ ਅਫਸਰ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਸਨ ਜਦੋਂ ਕਿ ਭਾਜਪਾ ਮਹਿਲਾਵਾਂ ਨੂੰ ਅੱਗੇ ਲਿਆਉਂਦੀ ਹੈ ਉਨ੍ਹਾਂ ਨੂੰ ਮੰਤਰੀ ਪਦ ਦੇ ਅਹੁਦੇ ਦਿੰਦੀ ਹੈ ਅਤੇ ਸਤਿਕਾਰ ਦਿੰਦੀ ਹੈ।