ਲੁਧਿਆਣਾ: ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਖ਼ਤਮ ਹੁੰਦੇ ਜਾ ਰਹੇ ਹਨ, ਜਿਸ ਕਰਕੇ ਸਰਕਾਰਾਂ ਦੇ ਨਾਲ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਵੀ ਕਾਫੀ ਚਿੰਤਿਤ ਨੇ ਤੁਪਕਾ-ਤੁਪਕਾ ਸਿੰਜਾਈ ਮਾਧਿਅਮ ਇਕ ਅਜਿਹਾ ਬਦਲ ਹੈ। ਜਿਸ ਨਾਲ ਚਾਲੀ ਫੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ, ਅਤੇ ਹੁਣ ਸਿਰਫ ਫਲ ਅਤੇ ਸਬਜ਼ੀਆਂ ਨੂੰ ਹੀ ਨਹੀਂ ਸਗੋਂ ਰਵਾਇਤੀ ਫਸਲਾਂ ਨੂੰ ਵੀ ਡਰਿੱਪ ਇਰੀਗੇਸ਼ਨ ਮਾਧਿਅਮ ਰਾਹੀਂ ਪਾਣੀ ਦਿੱਤਾ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੁਆਇਲ Punjab Agricultural University ਅਤੇ ਵਾਟਰ ਇੰਜਨੀਅਰਿੰਗ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਡਾ ਰਾਕੇਸ਼ ਸ਼ਾਰਦਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੁਪਕਾ-ਤੁਪਕਾ ਸਿੰਜਾਈ ਮਾਧਿਅਮ ਨਾਲ ਗੰਨੇ ਦੀ ਫਸਲ ਕਪਾਹ ਦੀ ਫਸਲ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਇੱਥੋਂ ਤੱਕ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਉੱਤੇ ਵੀ ਇਸ ਮਾਧਿਅਮ ਨੂੰ ਵਰਤਿਆ ਜਾ paddy can be planted through drip irrigation ਰਿਹਾ ਹੈ ਅਤੇ ਇਹ ਕਾਮਯਾਬ ਵੀ ਹੋ ਗਿਆ ਹੈ ਡਾ ਸ਼ਾਰਧਾ ਨੇ ਕਿਹਾ ਕਿ ਜਲਦ ਹੀ ਕਣਕ ਅਤੇ ਝੋਨੇ ਨੂੰ ਵੀ ਤੁਪਕਾ-ਤੁਪਕਾ ਸਿੰਜਾਈ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਣੀ ਬਚਾਉਣ ਦਾ ਇਕ ਬਿਹਤਰ ਵਿਕਲਪ ਹੈ, ਜਿਸ ਸਬੰਧੀ ਸਰਕਾਰਾਂ ਵੀ ਕਿਸਾਨਾਂ ਦੀ ਮਦਦ ਕਰਦੀਆਂ ਹਨ।
ਧਰਤੀ ਹੇਠਲਾ ਡਿੱਗਦਾ ਪਾਣੀ :- ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਗਈ ਸੱਚ ਦੇ ਮੁਤਾਬਕ 1998 ਤੋਂ ਲੈ ਕੇ 2018 ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤਿੰਨ ਲਿਟਰ ਤੋਂ ਲੈ ਕੇ ਦੱਸ ਮੀਟਰ ਤੱਕ ਘੱਟ ਚੁੱਕਾ ਹੈ ਅਤੇ ਪਿਛਲੇ 20 ਸਾਲਾਂ ਦੇ ਵਿੱਚ 30 ਲਿਟਰ ਦੇ ਕਰੀਬ ਪਾਣੀ ਹੇਠਾਂ ਚਲਾ ਗਿਆ ਹੈ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹਿਆਂ ਅੰਦਰ ਹਰ ਸਾਲ ਇੱਕ ਮੀਟਰ ਦੇ ਕਰੀਬ ਹੇਠਾਂ ਚਲਾ ਜਾਂਦਾ ਹੈ। ਹਾਲਾਂਕਿ ਬੀਤੇ ਕੁਝ ਸਾਲਾਂ ਵਿੱਚ ਲਗਾਤਾਰ ਖੇਤੀਬਾੜੀ ਯੂਨੀਵਰਸਿਟੀਆਂ ਖੇਤੀਬਾੜੀ ਵਿਭਾਗਾਂ ਅਤੇ ਸਰਕਾਰਾਂ ਦੇ ਸਹਿਯੋਗ ਦੇ ਨਾਲ ਧਰਤੀ ਹੇਠਲੇ ਇਸ ਨੂੰ ਘਟਾਇਆ ਗਿਆ ਹੈ। ਪਰ ਹੁਣ ਵੀ ਲਗਪਗ ਅੱਧਾ ਮੀਟਰ ਪਾਣੀ ਹਰ ਸਾਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚੋਂ ਹੇਠਾਂ ਜਾ ਰਿਹਾ ਹੈ।
ਕੀ ਹੈ ਤੁਪਕਾ ਤੁਪਕਾ ਸਿੰਚਾਈ:- ਦਰਅਸਲ ਤੁਪਕਾ-ਤੁਪਕਾ ਸਿੰਜਾਈ ਇੱਕ ਅਜਿਹਾ ਮਾਧਿਅਮ ਹੈ, ਜਿਸ ਨਾਲ ਫ਼ਸਲ ਦੀ ਜੜ੍ਹ ਦੇ ਵਿੱਚ ਤੁਪਕਾ-ਤੁਪਕਾ ਕਰਕੇ ਪਾਣੀ ਦਿੱਤਾ ਜਾਂਦਾ ਹੈ। ਇਸ ਨਾਲ ਬੂਟੇ ਨੂੰ ਜਿੰਨ੍ਹੇ ਪਾਣੀ ਦੀ ਲੋੜ ਹੁੰਦੀ ਹੈ, ਉਨ੍ਹਾਂ ਹੀ ਪਾਣੀ ਉਸ ਨੂੰ ਸਿੱਧਾ ਮਿਲਦਾ ਹੈ, ਇਸ ਮਾਧਿਅਮ ਦੇ ਵਿੱਚ ਨਵੀਂਆਂ ਤਕਨੀਕਾਂ ਨੂੰ ਵੀ ਜੋੜਿਆ ਗਿਆ ਹੈ, ਆਟੋਮੇਟਿਵ ਸਿਸਟਮ ਦੇ ਨਾਲ ਸਮੇਂ ਅਤੇ ਪਾਣੀ ਦੀ ਬੱਚਤ ਹੁੰਦੀ ਹੈ।

ਇਸ ਮਾਧਿਅਮ ਰਹੀ ਇਕ ਖੇਤ ਦੇ ਅੰਦਰ ਪਾਈਪਾਂ ਵਿਛਾਈਆਂ ਜਾਂਦੀਆਂ ਹਨ ਅਤੇ ਉਸ ਨੂੰ ਅੱਗੇ ਇਕ ਟੈਂਕ ਨਾਲ ਜੋੜ੍ਹਿਆ ਜਾਂਦਾ ਹੈ ਟੈਂਕ ਦੇ ਵਿੱਚ ਪਿਆ ਪਾਣੀ ਪੰਪ ਰਹੀ ਪਾਈਪਾਂ ਵਿੱਚ ਛੱਡਿਆ ਜਾਂਦਾ ਹੈ ਅਤੇ ਪਾਈਪਾਂ ਦੇ ਵਿੱਚ ਛੋਟੇ-ਛੋਟੇ ਸੁਰਾਖ ਕਰਕੇ ਉਨ੍ਹਾਂ ਦੇ ਵਿੱਚ ਡਰਿੱਪ ਜੁੜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸਿੱਧਾ ਬੂਟੇ ਦੀ ਜੜ੍ਹ ਵਿੱਚ ਲਾਇਆ ਜਾਂਦਾ ਹੈ। ਜਿਸ ਨਾਲ ਬੂਟੇ ਦੀ ਜੜ੍ਹ ਦੇ ਵਿੱਚ ਸਿੱਧਾ ਤੁਪਕਾ-ਤੁਪਕਾ ਕਰਕੇ ਪਾਣੀ ਡਿੱਗਦਾ ਹੈ, ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫ਼ਸਲ ਵੀ ਭਰਪੂਰ ਹੁੰਦੀ ਹੈ।
ਨਵੀਂ ਤਕਨੀਕ :- ਤੁਪਕਾ-ਤੁਪਕਾ ਸਿੰਚਾਈ ਮਾਧਿਅਮ ਵਿਚ ਨਵੀਂ ਤਕਨੀਕ ਵੀ ਆ ਚੁੱਕੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਦੱਸਦੇ ਨੇ ਕਿ ਪੂਰਾ ਸਿਸਟਮ ਆਟੋਮੇਟਿਵ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲੋਅ ਪ੍ਰੈਸ਼ਰ ਲੌਫ ਫਲੋ ਤਕਨੀਕ ਦੇ ਰਾਹੀਂ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ ਦੋ ਫੁੱਟ ਹੈੱਡ ਦੇ ਨਾਲ ਹੀ ਹੁਣ ਡ੍ਰਿਪ ਇਰੀਗੇਸ਼ਨ ਰਾਹੀਂ ਪਾਣੀ ਦਿੱਤਾ ਜਾ ਸਕਦਾ ਹੈ, ਹਾਲਾਂਕਿ ਪਹਿਲਾਂ ਇਸ ਦੀ 30 ਫੁੱਟ ਹੈੱਡ ਦੀ ਲੋੜ ਪੈਂਦੀ ਸੀ। ਪਰ ਹੁਣ ਤਕਨੀਕ ਬਦਲ ਚੁੱਕੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ।
ਰਵਾਇਤੀ ਫਸਲ ਲਈ ਡ੍ਰਿਪ ਇਰੀਗੇਸ਼ਨ :- ਸਿਰਫ਼ ਸਬਜ਼ੀਆਂ ਅਤੇ ਫਲਾਂ ਲਈ ਨਹੀਂ ਸਗੋਂ ਰਵਾਇਤੀ ਫਸਲਾਂ ਲਈ ਵੀ ਹੁਣ ਤੁਪਕਾ ਤੁਪਕਾ ਸਿੰਜਾਈ ਮਾਧਿਅਮ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਡਾ ਸ਼ਾਰਧਾ ਨੇ ਦੱਸਿਆ ਹੈ ਕਿ ਕਈ ਕਿਸਾਨਾਂ ਵੱਲੋਂ ਗੰਨੇ ਅਤੇ ਕਪਾਹ ਦੀ ਫਸਲ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਰਾਹੀਂ ਕਣਕ ਅਤੇ ਝੋਨੇ ਲਈ ਵੀ ਪ੍ਰਯੋਗ ਕੀਤੇ ਜਾ ਰਹੇ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਸਕਰਾਤਮਕ ਨਿਕਲਣਗੇ ਇੱਥੋਂ ਤਕ ਕਿ ਯੂਨੀਵਰਸਿਟੀ ਵਿਚ ਡਰਿੱਪ ਇਰੀਗੇਸ਼ਨ ਰਾਹੀਂ ਝੋਨੇ ਨੂੰ ਪਾਣੀ ਲਾਇਆ ਜਾ ਰਿਹਾ ਹੈ ਅਤੇ ਝੋਨਾ ਵੀ ਕਾਫ਼ੀ ਚੰਗਾ ਹੋਇਆ ਹੈ..ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਤੇਤੀ ਲੱਖ ਹੈਕਟਰ ਰਕਬੇ ਅੰਦਰ ਝੋਨੇ ਅਤੇ ਕਣਕ ਦੀ ਫਸਲ ਬੀਜੀ ਜਾਂਦੀ ਹੈ ਅਤੇ ਝੋਨੇ ਅਤੇ ਕਣਕ ਦੇ ਬੂਟੇ ਕਾਫੀ ਸੰਘਣੇ ਹੁੰਦੇ ਨੇ ਜਿਸ ਕਰਕੇ ਡਰਿੱਪ ਇਰੀਗੇਸ਼ਨ ਰਾਹੀਂ ਇਸ ਨੂੰ ਪਾਣੀ ਲਾਉਣਾ ਕਾਫ਼ੀ ਮੁਸ਼ਕਿਲ ਹੋ ਸਕਦਾ ਹੈ ਨਾਲ ਹੀ ਸਿਸਟਮ ਮਹਿੰਗਾ ਵੀ ਲੱਗਦਾ ਹੈ ਪਰ ਇਸ ਸਬੰਧੀ ਵੀ ਲਗਾਤਾਰ ਖੋਜਾਂ ਹੋ ਰਹੀਆਂ ਹਨ।
40 ਫ਼ੀਸਦੀ ਤੱਕ ਬਚੇਗਾ ਪਾਣੀ :- ਤੁਪਕਾ ਤੁਪਕਾ ਸਿੰਚਾਈ ਮਾਧਿਅਮ ਦੇ ਨਾਲ ਚਾਲੀ ਫ਼ੀਸਦੀ ਤੱਕ ਪਾਣੀ ਬਚਾਇਆ ਜਾ ਸਕਦਾ ਹੈ ਡਾ ਸ਼ਾਰਧਾ ਨੇ ਦੱਸਿਆ ਹੈ ਕਿ ਇੱਕ ਬੂਟੇ ਨੂੰ ਪਾਲਣ ਲਈ ਤਿੰਨ ਤੋਂ ਚਾਰ ਲਿਟਰ ਪਾਣੀ ਲੱਗਦਾ ਹੈ ਜੇਕਰ ਡ੍ਰਿਪ ਇਰੀਗੇਸ਼ਨ ਰਾਹੀਂ ਉਸ ਨੂੰ ਪਾਣੀ ਦਿੱਤਾ ਜਾਵੇ ਪਰ ਇਹੀ ਪਾਣੀ 14 ਲਿਟਰ ਤੱਕ ਪਹੁੰਚ ਜਾਂਦਾ ਹੈ ਜਦੋਂ ਅਸੀਂ ਆਮ ਸਿੰਜਾਈ ਕਰਦੇ ਹਾਂ।
ਉਨ੍ਹਾਂ ਦੱਸਿਆ ਕਿ ਸਾਡਾ ਟੀਚਾ ਹੈ ਕਿ ਅੱਠ ਲੱਖ ਹੈਕਟਰ ਜੋ ਕਿ ਪੰਜਾਬ ਦੀ ਕੁੱਲ ਖੇਤੀਯੋਗ ਜ਼ਮੀਨ ਦਾ 25 ਫ਼ੀਸਦੀ ਹੈ ਉਸ ਨੂੰ ਡਰਿੱਪ ਇਰੀਗੇਸ਼ਨ ਦੇ ਤਹਿਤ ਲਿਆਂਦਾ ਜਾਵੇ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਪੰਜਾਬ ਦਾ 40 ਫ਼ੀਸਦੀ ਤੱਕ ਪਾਣੀ ਬਚਾਇਆ ਜਾ ਸਕਦਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇਗਾ। ਉਨ੍ਹਾਂ ਦੱਸਿਆ ਕਿ ਤੁਪਕਾ ਤੁਪਕਾ ਸਿੰਜਾਈ ਮਾਧਿਅਮ ਨਾਲ ਸਿਰਫ਼ ਪਾਣੀ ਦੀ ਹੀ ਬੱਚਤ ਨਹੀਂ ਹੁੰਦੀ ਸਗੋਂ ਫ਼ਸਲ ਵੀ ਭਰਪੂਰ ਹੁੰਦੀ ਹੈ, ਆਮ ਸਿੰਜਾਈ ਨਾਲੋਂ ਇਸ ਦਾ ਬੂਟਾ ਜ਼ਿਆਦਾ ਤਾਕਤਵਰ ਅਤੇ ਚੰਗਾ ਫਲ ਦਿੰਦਾ ਹੈ।
ਸਰਕਾਰ ਵੱਲੋਂ ਸਬਸਿਡੀ :- ਤੁਪਕਾ ਤੁਪਕਾ ਸਿੰਜਾਈ ਮਾਧਿਅਮ ਦੇ ਰਾਹੀਂ ਸਰਕਾਰ ਵੱਲੋਂ ਵੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਕੈਟਾਗਿਰੀ ਨੂੰ 80 ਫ਼ੀਸਦੀ ਤਕ ਸਬਸਿਡੀ ਜਦੋਂਕਿ ਐੱਸਸੀ ਬੀਸੀ ਨੂੰ 90 ਫ਼ੀਸਦੀ ਤੱਕ ਸਬਸਿਡੀ ਮਿਲਦੀ ਹੈ। ਇਸ ਦਾ ਭਾਵ ਕਿ ਜੇਕਰ ਤੁਸੀਂ ਇੱਕ ਲੱਖ ਰੁਪਏ ਦਾ ਪ੍ਰਾਜੈਕਟ ਲਗਾਉਂਦੇ ਹੋ ਤਾਂ ਉਸ ਵਿੱਚੋਂ ਸਿਰਫ਼ ਦੱਸ ਹਜ਼ਾਰ ਵੀਹ ਹਜ਼ਾਰ ਰੁਪਏ ਹੀ ਤੁਸੀਂ ਅਦਾ ਕਰਨੇ ਨੇ ਬਾਕੀ ਸਰਕਾਰ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਹਾਡੇ ਜ਼ਿਲ੍ਹੇ ਦੇ ਖੇਤੀਬਾੜੀ ਅਫ਼ਸਰਾਂ ਦੇ ਨਾਲ ਸੰਪਰਕ ਕਰਕੇ ਇਸ ਸੰਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਸਕਦੀ ਹੈ ਅਤੇ ਉਹ ਤੁਹਾਨੂੰ ਸਬਸਿਡੀ ਦਿਵਾਉਣ ਵਿੱਚ ਮਦਦ ਵੀ ਕਰਦੇ ਨੇ ਪਰ ਲੋੜ ਜਾਗਰੂਕਤਾ ਦੀ ਹੈ।
ਪੀਏਯੂ ਦਾ ਟ੍ਰੇਨਿੰਗ ਪ੍ਰੋਗਰਾਮ :- ਡਾ ਸ਼ਾਰਦਾ ਦੱਸਦੇ ਨੇ ਕਿ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵੀ ਪਾਣੀ ਦੇ ਘਟ ਰਹੇ ਪੱਧਰ ਨੂੰ ਲੈ ਕੇ ਚਿੰਤਤ ਹੈ, ਇਸ ਕਰਕੇ ਤੁਪਕਾ ਤੁਪਕਾ ਸਿੰਜਾਈ ਮਾਧਿਅਮ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਯੂਨੀਵਰਸਿਟੀ ਦੇ ਵਿਚ ਇੱਕ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਗਿਆ ਹੈ। ਜਿਸ ਰਾਹੀਂ ਦੋ ਤੋਂ ਲੈ ਕੇ ਪੰਜ ਦਿਨਾਂ ਤੱਕ ਕਿਸਾਨਾਂ ਨੂੰ ਤੁਪਕਾ ਤੁਪਕਾ ਸਿੰਚਾਈ ਤਕਨੀਕ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਬਿਲਕੁਲ ਮੁਫ਼ਤ ਹੈ ਇਸ ਲਈ ਕਿਸਾਨਾਂ ਕੋਲੋਂ ਕੋਈ ਵੀ ਪੈਸੇ ਨਹੀਂ ਲਏ ਜਾਂਦੇ। ਉਨ੍ਹਾਂ ਕਿਹਾ ਕਿ ਇਸ ਮਾਧਿਅਮ ਨੂੰ ਅਪਨਾਉਣ ਲਈ ਜਾਗਰੂਕਤਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਸੌਖਾ ਅਤੇ ਪਾਣੀ ਬਚਾਉਣ ਵਾਲਾ ਢੰਗ ਹੈ।
ਇਹ ਵੀ ਪੜੋ:- ਅਦਾਲਤ ਵੱਲੋਂ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼