ਲੁਧਿਆਣਾ/ਖੰਨਾ: ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ (MLA Manwinder Singh Giaspura) ਨੇ ਦੋਰਾਹਾ ਸ਼ਹਿਰ ਵਿਖੇ 19 ਵਿਭਾਗਾਂ ਦੇ ਅਧਿਕਾਰੀਆਂ ਦੀ ਕਲਾਸ ਲਈ। ਇੱਕ-ਇੱਕ ਕਰਕੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗ ਵਿਚ ਬੁਲਾਇਆ ਗਿਆ। ਮੀਟਿੰਗ ਦਾ ਉਦੇਸ਼ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਉਣਾ ਸੀ। ਵਿਧਾਇਕ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਵੀ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਕਿਸੇ ਵੀ ਦਫ਼ਤਰ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਵਿਧਾਇਕ ਨੇ ਕਿਹਾ ਕਿ ਕੰਮ ਨੂੰ ਸੁਚਾਰੂ ਬਣਾਉਣ ਲਈ ਹਰ ਦੂਜੇ ਜਾਂ ਤੀਜੇ ਮਹੀਨੇ ਅਜਿਹੀਆਂ ਸਮੀਖਿਆ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਜਿਸ ਵਿੱਚ ਵਿਭਾਗਾਂ ਨੂੰ ਅਗਲਾ ਟੀਚਾ ਵੀ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਐਸ.ਡੀ.ਐਮ., ਤਹਿਸੀਲਦਾਰ, ਡੀ.ਐਸ.ਪੀ., ਐਸ.ਐਚ.ਓਜ਼ ਸਮੇਤ ਸਮੂਹ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵਿਭਾਗਾਂ ਵਿੱਚ ਅਧਿਕਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਘੋਖਿਆ ਗਿਆ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਜੇਕਰ ਇੱਕ ਵਿਭਾਗ ਵਿੱਚ ਹੀ ਕੋਈ ਸਮੱਸਿਆ ਹੈ ਤਾਂ ਉਹ ਬਾਕੀ ਦੀਆਂ ਸਮੱਸਿਆਵਾਂ ਕਿਵੇਂ ਹੱਲ ਕਰਨਗੇ।
ਦੋਰਾਹਾ ਵਿਖੇ ਬਣੇਗੀ ਪੁਲਿਸ ਚੌਂਕੀ: ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਥਾਣਾ ਪਹਿਲਾਂ ਸ਼ਹਿਰ ਦੇ ਅੰਦਰ ਸੀ ਪਰ ਥਾਂ ਦੀ ਘਾਟ ਕਾਰਨ ਥਾਣਾ ਸ਼ਹਿਰ ਤੋਂ ਬਾਹਰ ਜੀ.ਟੀ ਰੋਡ ਕਿਨਾਰੇ ਤਬਦੀਲ ਕੀਤਾ ਗਿਆ। ਹੁਣ ਸ਼ਹਿਰ ਅੰਦਰ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧ ਗਈਆਂ ਹਨ। ਇਨ੍ਹਾਂ ਨੂੰ ਰੋਕਣ ਲਈ ਸ਼ਹਿਰਵਾਸੀ ਪੁਰਾਣੇ ਥਾਣੇ ਦੀ ਥਾਂ ’ਤੇ ਪੁਲਿਸ ਚੌਕੀ ਬਣਾਉਣ ਦੀ ਮੰਗ ਕਰ ਰਹੇ ਹਨ ਅਤੇ ਉੱਥੇ ਪੁਲਿਸ ਚੌਂਕੀ ਬਣਾਈ ਜਾਵੇਗੀ। ਇਸ ਸਬੰਧੀ ਸਬੰਧਤ ਵਿਭਾਗ ਨਾਲ ਸੰਪਰਕ ਜਾਰੀ ਹੈ। ਉਮੀਦ ਹੈ ਕਿ ਜਲਦੀ ਹੀ ਇਸ ਦਾ ਐਲਾਨ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
- ASIAN GAMES 2023: ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ, ਬਣਾਇਆ ਵਿਸ਼ਵ ਰਿਕਾਰਡ, ਮਿਲ ਰਹੀਆਂ ਵਧਾਈਆਂ
- CM Mann Bhangra In Raghav-Parineeti Marriage: ਜਦੋਂ ਢੋਲੀ ਨੇ ਪਾਈ ਬੋਲੀ, ਤਾਂ ਭਗਵੰਤ ਮਾਨ ਨੇ ਵੀ ਭੰਗੜਾ ਪਾ ਕੇ ਲਾਈਆਂ ਰੌਣਕਾਂ, ਦੋਖੇ ਵੀਡੀਓ
- Farmers Rail Roko Movement: ਪੰਜਾਬ 'ਚ 'ਰੇਲ ਰੋਕੋ ਅੰਦੋਲਨ' ਕਾਰਣ ਰੇਲ ਸੇਵਾ ਹੋ ਸਕਦੀ ਹੈ ਪ੍ਰਭਾਵਿਤ, ਦਿੱਲੀ ਆਉਣ-ਜਾਣ ਵਾਲਿਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ
ਮੀਟਿੰਗਾਂ ਦੀ ਬਦੌਲਤ ਹੋਇਆ ਵਿਕਾਸ: ਵਿਧਾਇਕ ਗਿਆਸਪੁਰਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੀਟਿੰਗਾਂ ਕਾਰਨ ਹੀ ਹਲਕਾ ਪਾਇਲ ਦਾ ਸਰਬਪੱਖੀ ਵਿਕਾਸ ਹੋਇਆ ਹੈ। ਹੁਣ ਤੱਕ ਹਲਕੇ ਵਿੱਚ 47 ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕੀਤੀ ਜਾ ਚੁੱਕੀ ਹੈ। ਪੂਰੇ ਇਲਾਕੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ। 6 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਨਿਰਵਿਘਨ ਬਿਜਲੀ ਸਪਲਾਈ ਲਈ ਹੁਣ ਤੱਕ 10 ਤੋਂ 12 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ 10 ਤੋਂ 15 ਕਰੋੜ ਰੁਪਏ ਦੇ ਐਸਟੀਮੇਟ ਪਾਸ ਹੋ ਚੁੱਕੇ ਹਨ। ਇਹ ਕੰਮ ਵੀ ਛੇਤੀ ਸ਼ੁਰੂ ਹੋ ਜਾਣਗੇ। ਇਹ ਵਿਕਾਸ ਸਮੀਖਿਆ ਮੀਟਿੰਗਾਂ ਦਾ ਹੀ ਨਤੀਜਾ ਹੈ। (Holistic development of Halka Payal)