ਲੁਧਿਆਣਾ: ਚੋਣ ਕਮਿਸ਼ਨ ਵੱਲੋਂ ਹੁਣ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਸਮਰੱਥਾ ਤੋਂ 50 ਫ਼ੀਸਦੀ ਇਕੱਠ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਪਿੰਡਾਂ ਵਿੱਚ ਮੁੜ ਤੋਂ ਚੋਣਾਂ ਵਾਲਾ ਮਾਹੌਲ ਬਣਨ ਲੱਗ ਗਿਆ ਹੈ। ਉਮੀਦਵਾਰ ਵੀ ਹੁਣ ਨੁੱਕੜ ਮੀਟਿੰਗਾਂ ਅਤੇ ਜਨਸਭਾਵਾਂ ਖੁੱਲ੍ਹ ਕੇ ਕਰ ਰਹੇ ਹਨ।
ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਵਿੱਚ ਰਵਾਇਤੀ ਢੰਗ ਦੇ ਨਾਲ ਆਪਣੇ ਉਮੀਦਵਾਰ ਨੂੰ ਲੱਡੂਆਂ ਦੇ ਵਿੱਚ ਤੋਲਿਆ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ ਨੂੰ ਪਿੰਡ ਵਾਲਿਆਂ ਨੇ ਤੱਕੜੀ ਵਿੱਚ ਲੱਡੂਆਂ ਨਾਲ ਤੋਲਿਆ ਅਤੇ ਰਵਾਇਤੀ ਢੰਗ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ।
ਇਸ ਦੌਰਾਨ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕਾਂ ਦਾ ਪਿਆਰ ਹੈ ਅਤੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਰੁਝਾਨ ਹੈ ਜੋ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਬੜੇ ਖੁਸ਼ ਹਾਂ ਕਿ ਪਿੰਡਾਂ ਵਿੱਚ ਰਵਾਇਤੀ ਢੰਗ ਦੇ ਨਾਲ ਲੱਡੂਆਂ ਨਾਲ ਤੋਲ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਚੋਣ ਪ੍ਰਚਾਰ ਕੀਤਾ ਗਿਆ।
ਇਹ ਵੀ ਪੜ੍ਹੋ: 'ਚੰਨੀ ਨੂੰ 20 ਫਰਵਰੀ ਤੱਕ ਹੀ CM ਚਿਹਰਾ ਬਣਾਇਆ'