ਲੁਧਿਆਣਾ: ਬੇਸ਼ੱਕ ਸਰਕਾਰਾਂ ਆਮ ਲੋਕਾਂ ਦੀ ਸੁੱਖ ਸਹੂਲਤ ਲਈ ਅਨੇਕਾਂ ਕਾਨੂੰਨ ਅਤੇ ਫੈਸਲੇ ਲੈਂਦੀਆਂ ਹਨ ਪ੍ਰੰਤੂ ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਰੋਜ਼ਾਨਾ ਹੀ ਕੋਈ ਨਾ ਕੋਈ ਵਿਅਕਤੀ/ਬੱਚੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੁੰਦਾ ਹੈ।
ਰਾਏਕੋਟ ਦੇ ਪਿੰਡ ਸੀਲੋਆਣੀ ਵਿਖੇ ਤੋਂ ਦੋ ਅਵਾਰਾ ਕੁੱਤਿਆਂ ਨੇ ਮਾਂ ਦੀ ਗੋਦੀ ਵਿੱਚ ਪਏ ਢਾਈ ਸਾਲ ਦੇ ਬੱਚੇ ਨੂੰ ਗਲੋਂ ਵੜ ਕੇ ਘੜੀਸਿਆ, ਜਿਸ ਨਾਲ ਬੱਚੇ ਕਾਫੀ ਸੱਟਾਂ ਲਗੀਆਂ ਹਨ। ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਜ਼ਖ਼ਮੀ ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਬੈਠੀ ਸੀ ਇੰਨੇ ਨੂੰ ਦੋ ਅਵਾਰਾ ਕੁੱਤੇ ਆਏ ਤੇ ਉਹ ਉਨ੍ਹਾਂ ਦੇ ਬੱਚੇ ਨੂੰ ਗਲੇ ਤੋਂ ਘੜੀਸਣ ਲੱਗ ਗਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਅਵਾਰਾ ਕੁੱਤਿਆਂ ਤੋਂ ਆਪਣੇ ਬੱਚੇ ਨੂੰ ਬਚਾਉਣ ਦੀ ਬੜੀ ਜੱਦੋ-ਜਹਿਦ ਕੀਤੀ ਪਰ ਉਕਤ ਆਵਾਰਾ ਕੁੱਤੇ ਉਸ ਨੂੰ ਹੀ ਫੜਨ ਲੱਗ ਜਾਂਦੇ। ਇਸ ਦੌਰਾਨ ਉਹ ਕਿਸੇ ਤਰ੍ਹਾਂ ਆਪਣੇ ਬੱਚੇ ਨੂੰ ਕੁੱਤਿਆਂ ਦੇ ਚੁੰਗਲ ਵਿਚੋਂ ਛੁਡਾ ਲਿਆ।
ਪੰਚਾਇਤ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਇਨ੍ਹਾਂ ਆਵਾਰਾ ਕੁੱਤਿਆਂ ਉੱਤੇ ਨਕੇਲ ਕੱਸਣ ਵਿੱਚ ਪੂਰੀ ਤਰ੍ਹਾਂ ਅਸਫਲ ਹੈ। ਉਹ ਕਿਸੇ ਹੋਰ ਵੱਡੇ ਭਿਆਨਕ ਹਾਦਸੇ ਦੇ ਇੰਤਜ਼ਾਰ ਵਿੱਚ ਬੈਠਾ ਹੈ।