ETV Bharat / state

ਜਗਰਾਓਂ ਮੁੱਖ ਮਾਰਗ 'ਤੇ ਟਰੱਕ ਚਾਲਕ ਦਾ ਕਤਲ ਕਰਕੇ 9 ਲੱਖ ਦੀ ਕੀਤੀ ਲੁੱਟ, ਮੁਲਜ਼ਮ ਫਰਾਰ

author img

By

Published : Mar 3, 2021, 7:49 AM IST

ਜਗਰਾਓਂ ਨਜ਼ਦੀਕ ਇੱਕ ਟਰੱਕ ਡਰਾਇਵਰ ਨੂੰ ਲੁੱਟਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਟਰੱਕ ਡਰਾਇਵਰ ਕੋਲ 9 ਲੱਖ ਦੀ ਨਕਦੀ ਸੀ, ਜਿਸ ਨੂੰ ਬਦਮਾਸ਼ਾਂ ਨੇ ਚੋਰੀ ਕਰਨ ਤੋਂ ਬਾਅਦ ਡਰਾਈਵਰ ਨੂੰ ਮਾਰ ਦਿੱਤਾ।

ਤਸਵੀਰ
ਤਸਵੀਰ

ਲੁਧਿਆਣਾ: ਲੁਧਿਆਣਾ ਫਿਰੋਜ਼ਪੁਰ ਨੇੜੇ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਮੁੱਖ ਮਾਰਗ 'ਤੇ ਸੀਟੀ ਯੂਨੀਵਰਸਿਟੀ ਨੇੜੇ ਲੁਟੇਰਿਆਂ ਨੇ 9 ਲੱਖ ਦੀ ਵੱਡੀ ਰਕਮ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੰਡੇਕੇ (ਜ਼ਿਲ੍ਹਾ ਮੋਗਾ )ਵਜੋਂ ਹੋਈ ਹੈ।

ਵੀਡੀਓ

ਪ੍ਰਾਪਤ ਜਾਣਕਾਰੀ ਮੁਤਾਬਕ ਡਰਾਈਵਰ ਇੰਦਰਜੀਤ ਸਿੰਘ ਜ਼ਿਲ੍ਹਾ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਗਿਆ ਸੀ ਅਤੇ ਆਪਣੀ ਸਕਰੈਪ ਨਾਲ ਭਰੀ ਗੱਡੀ ਖਾਲੀ ਕਰਨ ਤੋਂ ਬਾਅਦ ਕਰੀਬ 9 ਲੱਖ ਰੁਪਏ ਲੈ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਸਿਟੀ ਯੂਨੀਵਰਸਿਟੀ ਨਜ਼ਦੀਕ ਕੁੱਝ ਲੁਟੇਰਿਆਂ ਨੇ ਟਰੱਕ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ।

ਮ੍ਰਿਤਕ ਡਰਾਇਵਰ ਦੀ ਪੁਰਾਣੀ ਤਸਵੀਰ
ਮ੍ਰਿਤਕ ਡਰਾਇਵਰ ਦੀ ਪੁਰਾਣੀ ਤਸਵੀਰ

ਇਸ ਮਾਮਲੇ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਗੱਲਬਾਤ ਕਰਦਿਆਂ ਚੌਂਕੀ ਇੰਚਾਰਜ ਬੱਸ ਅੱਡਾ ਜਗਰਾਓਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਓਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਲ ਦਾ ਜਇਜ਼ਾ ਲਿਆ। ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਤੋਂ ਕੁੱਝ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਦੌਰਾਨ ਪਾਇਆ ਕਿ ਇੱਕ ਬੰਦਾ ਜੋ ਕਿ ਮੋਗਾ ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਭੱਲਾ ਦੱਸਿਆ ਜਾ ਰਿਹਾ ਹੈ, ਪਹਿਲਾਂ ਹੀ ਮ੍ਰਿਤਕ ਇੰਦਰਜੀਤ ਦੇ ਸੰਪਰਕ ‘ਚ ਸੀ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਉਸ ਨਾਲ ਹੋਰ ਕੌਣ ਕੌਣ ਇਸ ਘਟਨਾ 'ਚ ਸ਼ਾਮਲ ਸੀ। ਪੁਲਿਸ ਦਾ ਕਹਿਣਾ ਕਿ ਜਲਦ ਹੀ ਉਨ੍ਹਾਂ ਵਲੋਂ ਮਾਮਲੇ ਨੂੰ ਹਲ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਵੱਲੋਂ ਐਕਸਾਈਜ਼ ਪਾਲਿਸੀ 'ਚ ਸੋਧ ਦੀ ਸ਼ਲਾਘਾ

ETV Bharat Logo

Copyright © 2024 Ushodaya Enterprises Pvt. Ltd., All Rights Reserved.