ETV Bharat / state

4 ਔਰਤਾ ਸਮੇਤ ਕੁੱਲ 6 ਲੋਕ ਚੋਰੀ ਦੇ ਸਮਾਨ ਸਣੇ ਕਾਬੂ - people

4 ਔਰਤਾ ਸਮੇਤ ਕੁੱਲ 6 ਲੋਕਾਂ ਨੂੰ ਚੋਰੀ ਦੇ ਸਮਾਨ ਸਮੇਤ ਨਾਨਕਸਰ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਤਲਾਸੀ ਦੌਰਾਨ ਪੁਲਿਸ (Police) ਨੇ ਮੁਲਜ਼ਮਾਂ ਤੋਂ ਸੋਨਾ (Gold), ਚਾਂਦੀ (Silver), ਮੋਬਾਈਲ (Mobile) ਤੇ ਨਗਦੀ ਬਰਾਮਦ ਕੀਤੀ ਹੈ।

4 ਔਰਤਾ ਸਮੇਤ ਕੁੱਲ 6 ਲੋਕ ਚੋਰੀ ਦੇ ਸਮਾਨ ਸਣੇ ਕਾਬੂ

author img

By

Published : Jul 26, 2021, 8:35 AM IST

ਲੁਧਿਆਣਾ: ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਹਾਲਾਂਕਿ ਪੁਲਿਸ ਵੱਲੋਂ ਇਨ੍ਹਾਂ ਚੋਰਾਂ ਨੂੰ ਲਗਾਤਾਰ ਗ੍ਰਿਫ਼ਤਾਰ ਵੀ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਚੋਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਹਨ, ਕਿ ਇਹ ਚੋਰ ਕਾਨੂੰਨਾਂ ਦੇ ਡਰ ਨੂੰ ਡਰ ਨਹੀਂ ਮੰਨਦੇ। ਅਜਿਹਾ ਹੀ ਇੱਕ ਮਾਮਲਾ ਨਾਨਕਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ 4 ਔਰਤਾਂ ਸਮੇਤ ਕੁੱਲ 6 ਲੋਕਾਂ ਨੂੰ ਚੋਰੀ ਦੇ ਸਮਾਨ ਨਾਲ ਗ੍ਰਿਫ਼ਤਾਰ ਕੀਤਾ ਹੈ।

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਡੀ.ਐੱਸ.ਪੀ. ਹਰਸ਼ਪ੍ਰੀਤ ਸਿੰਘ ਨੇ ਦੱਸਿਆ, ਕਿ ਪੁਲਿਸ ਪਾਰਟੀ ਨੂੰ ਇਨ੍ਹਾਂ ਚੋਰਾਂ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਕਿ ਨਾਨਕਸਰ ਦੇ ਨੇੜੇ ਇੱਕ ਚਿੱਟੇ ਰੰਗ ਦੀ ਕਾਰ ਘੁੰਮ ਰਹੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਮੌਕੇ ‘ਤੇ ਪੁਲਿਸ ਨੇ 3 ਸਮਾਰਟ ਮੋਬਾਈਲ ਫੋਨ, 2 ਛੋਟੇ ਫੋਨ, 3 ਸੋਨੇ ਦੀਆਂ ਚੈਨਾਂ, 1 ਮੁੰਦਰੀ, 1 ਚਾਂਦੀ ਦੀ ਚੈਨ, 2 ਪਰਸ ਤੇ 15 ਹਜ਼ਾਰ ਦੇ ਕਰੀਬ ਨਗਦ ਰਾਸੀ ਤਲਾਸੀ ਦੌਰਾਨ ਇਨ੍ਹਾਂ ਤੋਂ ਬਰਾਮਦ ਹੋਈ।

4 ਔਰਤਾ ਸਮੇਤ ਕੁੱਲ 6 ਲੋਕ ਚੋਰੀ ਦੇ ਸਮਾਨ ਸਣੇ ਕਾਬੂ

ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਰਾਜਸਥਾਨ ਦੇ ਰਹਿਣ ਵਾਲੇ ਹਨ। ਜੋ ਹੁਣ ਮੋੜ ਮੰਡੀ ਵਿੱਚ ਰਹਿ ਰਹੇ ਹਨ। ਇਸ ਗਿਰੋਹ ਦੀ ਮੁਖੀ ਰਜਨੀ ਨਾਮ ਦੀ ਔਰਤ ਹੈ। ਜਾਣਕਾਰੀ ਮੁਤਾਬਿਕ ਰਜਨੀ ਦੀਆਂ 3 ਧੀਆਂ ਹਨ, ਤੇ ਉਹ ਵੀ ਇਸੇ ਤਰ੍ਹਾਂ ਲੋਕਾਂ ਨਾਲ ਲੁੱਟ-ਮਾਰ ਕਰਦਿਆ ਹਨ।

ਪੁਲਿਸ ਵੱਲੋਂ ਕਾਬੂ ਕੀਤਾ ਇਹ ਗਿਰੋਹ ਕਾਫ਼ੀ ਸਮੇਂ ਤੋਂ ਚੋਰੀ ਕਰਨ ਦਾ ਧੰਦਾ ਕਰ ਰਿਹਾ ਹੈ। ਪੁਲਿਸ ਮੁਤਾਬਿਕ ਇਹ ਗਿਰੋਹ ਨਾਨਕਸਰ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਹਾਲਾਂਕਿ ਪੁਲਿਸ ਨੇ ਇਨ੍ਹਾਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਤੋਂ ਪੁਲਿਸ ਨੂੰ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਕੁੜੀ ਨੂੰ ਬੰਧਕ ਬਣਾ ਲੁੱਟੇ ਲੱਖਾਂ ਰੁਪਏ, CCTV ਫੁਟੇਜ ਸਾਹਮਣੇ ਆਈ

ETV Bharat Logo

Copyright © 2025 Ushodaya Enterprises Pvt. Ltd., All Rights Reserved.