ਲੁਧਿਆਣਾ : ਅੱਜ ਸਵੇਰੇ ਗਿਆਸਪੁਰਾ ਨੇੜੇ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਕਾਲੇ ਤੇਲ ਦਾ ਭਰਿਆ ਟੈਂਕਰ ਕੌਂਮੀ ਸ਼ਾਹਰਾਹ 1 'ਤੇ ਪਲਟ ਗਿਆ। ਇਸ ਕਰਕੇ ਗੱਡੀ 'ਚ ਭਰਿਆ ਕਾਲਾ ਤੇਲ ਜੋ ਕਿ ਫਰਨੇਸ ਫੈਕਟਰੀਆਂ 'ਚ ਵਰਤਿਆ ਜਾਂਦਾ ਹੈ, ਇਹ ਸੜਕ 'ਤੇ ਰੁੜ੍ਹ ਗਿਆ ਜਿਸ ਕਰਕੇ ਟਰੈਫਿਕ ਜਾਣ ਹੋ ਗਿਆ ਤੇ 2 ਮੋਟਰਸਾਇਕਲ ਸਵਾਰ ਜਖਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਟੈਂਕਰ ਆਊਟ ਆਫ ਕੰਟਰੋਲ: ਮੌਕੇ 'ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਟੈਂਕਰ ਨੂੰ ਹਟਾਉਣ ਲਈ ਕ੍ਰੇਨ ਮੰਗਵਾਈ ਹੈ, ਕਿਉਂਕਿ ਸੜਕ 'ਤੇ ਕਾਫੀ ਜਾਮ ਲਗ ਗਿਆ। ਮੌਕੇ 'ਤੇ ਮੌਜੂਦ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਟੈਂਕਰ ਗਲਤ ਪਾਸੇ ਤੋਂ ਆ ਰਿਹਾ ਸੀ ਤੇ ਆਊਟ ਆਫ ਕੰਟਰੋਲ ਹੋਣ ਕਰਕੇ ਪਲਟ ਗਿਆ। ਇਸ ਦੌਰਾਨ 2 ਨੌਜਵਾਨ ਜਖਮੀ ਹੋ ਗਏ । ਟੈਂਕਰ ਚਲਾਉਣ ਵਾਲੇ ਨੇ ਕੁਝ ਨਹੀਂ ਕਿਹਾ, ਪਰ ਟੈਂਕਰ ਦੇ ਮਾਲਿਕ ਨੇ ਕਿਹਾ ਕਿ ਇਹ ਕਾਲਾ ਤੇਲ ਸੀ ਜਿਸ ਨੂੰ ਪਾਣੀਪਤ ਤੋਂ ਲੁਧਿਆਣਾ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਜਾਂਚ ਕਰ ਰਹੇ ਹਨ। ਸੜਕ 'ਤੇ ਤੇਲ ਇਕੱਠਾ ਹੋਣ ਕਰਕੇ ਕੋਈ ਹੋਰ ਹਾਦਸਾ ਨਾ ਵਾਪਰੇ ਇਸ ਸਬੰਧੀ ਪੁਲਿਸ ਨੇ ਰੂਟ ਨੂੰ ਵੀ ਬਦਲਿਆ ਹੈ। ਕੌਂਮੀ ਸ਼ਾਹਰਾਹ ਹੋਣ ਕਰਕੇ ਅਕਸਰ ਹੀ ਇਸ ਰੂਟ 'ਤੇ ਭੀੜ ਭਾੜ ਰਹਿੰਦੀ ਹੈ।
ਸੜਕ 'ਤੇ ਫਿਸਲਣ: ਇਸ ਹਾਦਸੇ ਤੋਂ ਬਾਅਦ ਸੜਕ 'ਤੇ ਕਾਫੀ ਫਿਸਲਣ ਹੋ ਗਈ ਹੈ। ਟੈਂਕਰ ਚਲਾਉਣ ਵਾਲੇ ਡਰਾਈਵਰ ਦੀ ਲੱਤ ਟੁਟ ਗਈ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਟਰੈਫਿਕ ਮੁਲਾਜ਼ਮਾਂ ਵੱਲੋਂ 2 ਟਰਾਲੀਆਂ ਮਿੱਟੀ ਦੀਆਂ ਮੰਗਵਾਈਆਂ ਗਈਆਂ ਨੇ ਜਿਸ ਨਾਲ ਟਰੈਫਿਕ ਚੱਲ ਸਕੇਗੀ ਫਿਸਲਣ ਘੱਟ ਜਾਵੇਗੀ।