ਲੁਧਿਆਣਾ: ਜ਼ਿਲ੍ਹੇ ਦੇ ਢੰਡਾਰੀ ਖੁਰਦ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸਿੱਖ ਨੌਜਵਾਨ ਦੀ ਪੱਗ ਇਲਾਕੇ ਦੇ ਹੀ ਕੁੱਝ ਪਰਵਾਸੀ ਨੌਜਵਾਨਾਂ ਵੱਲੋਂ ਉਤਾਰ ਦਿੱਤੀ ਗਈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ 2 ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਪੂਰੇ ਵਾਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਚਾਰ ਤੋਂ ਪੰਜ ਮੁਲਜ਼ਮ ਸਿੱਖ ਨੌਜਵਾਨ ਉੱਤੇ ਹਮਲਾ ਕਰਕੇ ਉਸ ਦੀ ਪੱਗ ਉਤਾਰ ਦਿੰਦੇ ਨੇ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਸਿੱਖ ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ।
ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ: ਪੀੜਤ ਨੌਜਵਾਨ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਕਸਰ ਹੀ ਜਦੋਂ ਉਹ ਢੰਡਾਰੀ ਖੁਰਦ ਇਲਾਕੇ ਵਿੱਚੋਂ ਲੰਘਦਾ ਸੀ ਤਾਂ ਕੁੱਝ ਪਰਵਾਸੀ ਨੌਜਵਾਨ ਉਸ ਨੂੰ ਗਲਤ ਸ਼ਬਦਾਵਲੀ ਬੋਲਦੇ ਸਨ, ਜਦੋਂ ਉਹ ਨਹੀਂ ਹਟੇ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਸ ਨੇ ਮੁਲਜ਼ਮ ਦੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਸ ਦਾ ਬੇਟਾ ਅਜਿਹੀ ਭਾਸ਼ਾ ਵਰਤ ਰਿਹਾ ਹੈ ਜੋ ਕਿ ਸਹਿਣ ਲਾਇਕ ਨਹੀਂ ਹੈ। ਨੌਜਵਾਨ ਨੇ ਮੁਲਜ਼ਮ ਦੇ ਪਿਤਾ ਨੂੰ ਫੋਨ ਉੱਤੇ ਇਹ ਵੀ ਕਿਹਾ ਕਿ ਉਹ ਲੜਾਈ ਨਹੀਂ ਚਾਹੁੰਦਾ ਕਿਉਂਕਿ ਉਹ ਇੱਕੋ ਹੀ ਇਲਾਕੇ ਦੇ ਵਿੱਚ ਰਹਿੰਦੇ ਹਨ। ਮੁਲਜ਼ਮ ਦੇ ਪਿਤਾ ਨੇ ਫੋਨ ਉੱਤੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਸਮਝਾਉਣਗੇ ਪਰ ਉਸ ਦਾ ਬੇਟਾ ਆਪਣੇ ਵੱਡੇ ਭਰਾ ਨੂੰ ਜਿੰਮ ਵਿੱਚੋਂ ਬੁਲਾ ਕੇ ਲੈ ਆਇਆ। ਜਿਸ ਤੋਂ ਬਾਅਦ ਦੋਵੇਂ ਭਰਾਵਾਂ ਅਤੇ ਉਹਨਾਂ ਦੇ ਸਾਥੀਆਂ ਨੇ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ, ਉਸ ਦੀ ਪੱਗ ਉਤਾਰ ਦਿੱਤੀ। ਪੀੜਤ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
- ਟੈਂਡਰ ਘੁਟਾਲਾ ਮਾਮਲੇ ਦੇ ਮੁਲਜ਼ਮਾਂ ਦੇ ਘਰ ਅਤੇ ਦਫ਼ਤਰਾਂ 'ਚ ਛਾਪੇਮਾਰੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਉੱਤੇ ਵੀ ਰੇਡ
- ਪਾਕਿਸਤਾਨ 'ਚ ਸਿੱਖ ਪਰਿਵਾਰਾਂ ਨੂੰ ਧਮਕੀਆਂ ਮਿਲਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟਾਈ ਚਿੰਤਾ, ਭਾਰਤ ਸਰਕਾਰ ਨੂੰ ਦਖਲ ਦੇਣ ਲਈ ਕਿਹਾ
- ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ, ਹੁਣ ਭਾਜਪਾ ਕਿਵੇਂ ਬਚਾਵੇਗੀ ਆਪਣਾ ਸਿਆਸੀ ਕਿਲ੍ਹਾ, ਦੇਖੋ ਖਾਸ ਰਿਪੋਰਟ
ਮੁਲਜ਼ਮ ਭਰਾ ਗ੍ਰਿਫ਼ਤਾਰ: ਦੂਜੇ ਪਾਸੇ, ਹੰਗਾਮਾ ਹੁੰਦਾ ਵੇਖ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਿਸ ਸਟੇਸ਼ਨ ਦੇ ਬਾਹਰ ਕਾਫੀ ਹੰਗਾਮਾ ਵੀ ਹੋਇਆ, ਜਿਸ ਤੋਂ ਬਾਅਦ ਪੀੜਤ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ। ਇਲਾਕੇ ਦੇ ਲੋਕਾਂ ਦੇ ਵਿੱਚ ਇਸ ਕਾਰਵਾਈ ਨੂੰ ਲੈ ਕੇ ਰੋਸ ਦੀ ਲਹਿਰ ਹੈ। ਪੁਲਿਸ ਦੋਵੇਂ ਪਾਰਟੀਆਂ ਨੂੰ ਸਮਝਾਉਂਦੀ ਹੋਈ ਵਿਖਾਈ ਦਿੱਤੀ।