ਲੁਧਿਆਣਾ:ਰਾਏਕੋਟ ਦੇ ਪਿੰਡ ਦੱਧਾਹੂਰ ਨਜ਼ਦੀਕ ਲੁਧਿਆਣਾ-ਬਠਿੰਡਾ ਰਾਜ ਮਾਰਗ (Ludhiana-Bathinda State Highway) 'ਤੇ ਬੀਤੀ ਦੇਰ ਰਾਤ ਸੜਕ 'ਤੇ ਚੱਲਦੀ ਆ ਰਹੀ ਇੱਕ ਮਰੂਤੀ ਕਾਰ ਵਿਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ (A fire broke out due to a short circuit) ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।
ਕਾਰ ਸਵਾਰ ਪ੍ਰਿੰਸ ਨੇ ਦੱਸਿਆ ਕਿ ਉਹ ਫੋਟੋਗ੍ਰਾਫਰ ਵਜੋਂ ਕੰਮ ਕਰਦੇ ਹਨ ਅਤੇ ਇਕ ਪ੍ਰੀ ਵੈਡਿੰਗ ਸ਼ੂਟ ਕਰਕੇ ਮਹਿਲ ਕਲਾਂ ਵੱਲੋਂ ਰਾਏਕੋਟ ਵੱਲ ਨੂੰ ਵਾਪਸ ਆ ਰਹੇ ਸੀ ਪਰ ਜਦੋਂ ਉਹ ਪਿੰਡ ਦੱਧਾਹੂਰ ਦੇ ਨਜ਼ਦੀਕ ਪੁੱਜੇ ਤਾਂ ਚੱਲਦੀ ਆ ਰਹੀ ਕਾਰ ਵਿਚ ਅਚਾਨਕ ਸਪਾਰਕਿੰਗ ਹੋਣ ਤੋਂ ਬਾਅਦ ਅੱਗ ਲੱਗ ਗਈ।
ਕਾਰ ਸਵਾਰ ਤਿੰਨੇ ਵਿਅਕਤੀ ਗੱਡੀ ਨੂੰ ਰੋਕ ਕੇ ਆਪਣਾ ਕੀਮਤੀ ਸਾਮਾਨ, ਜਿਸ ਵਿੱਚ ਮਹਿੰਗੇ ਕੈਮਰੇ (Expensive cameras) ਆਦਿ ਸ਼ਾਮਲ ਸਨ, ਚੱਕ ਕੇ ਫੁਰਤੀ ਨਾਲ ਕਾਰ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਇਕਦਮ ਅੱਗ ਭੜਕ ਜਾਂਦੀ ਹੈ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਸਮੇਤ ਪੁੱਜੇ।ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਸਥਿਤੀ ਦਾ ਜਾਇਜਾ ਲਿਆ ਅਤੇ ਕਾਰ ਸਵਾਰ ਵਿਅਕਤੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਅਚਾਨਕ ਘਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਮੌਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪ੍ਰੰਤੂ ਮਾਰੂਤੀ ਕਾਰ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜੋ:ਪੰਜਾਬ ਪਹੁੰਚਦੇ ਹੀ ਚੰਨੀ 'ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਕਾਲਾ ਅੰਗਰੇਜ਼’ ਲੋਕਾਂ ਦੀ ਪਸੰਦ