ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਹਵੇਲੀ (Haveli of Punjabi singer Sidhu Moose Wala) ਹਰ ਪੰਜਾਬੀ ਨੂੰ ਯਾਦ ਹੈ ਪਰ ਹੁਣ ਲੁਧਿਆਣਾ ਮਲੇਰਕੋਟਲਾ ਕੌਮੀ ਸ਼ਾਹਰਾਹ ਤੇ ਸਿੱਧੂ ਮੂਸੇਵਾਲੇ ਦੀ ਇਕ ਹਵੇਲੀ ਲੋਕਾਂ ਦੀ ਖਿੱਚ ਦਾ (Sidhu Moosewala Haveli Restaurant Alamgir) ਕੇਂਦਰ ਬਣੀ ਹੋਈ ਹੈ। ਇਹ ਹਵੇਲੀ ਦਰਅਸਲ ਇਕ ਢਾਬਾ ਹੈ ਅਤੇ ਇਸ ਢਾਬੇ ਦੇ ਮਾਲਕ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਵੱਡਾ ਫੈਨ ਹੈ। ਜਿਸ ਕਰਕੇ ਉਸ ਨੇ ਇਸ ਪੁਰਾਤਨ ਦਿੱਖ ਵਾਲੀ ਛੋਟੀ ਜਿਹੀ ਹਵੇਲੀ ਨੂੰ ਸਿੱਧੂ ਮੂਸੇ ਵਾਲੇ ਦੀ ਹਵੇਲੀ ਦਾ ਨਾਂ ਦਿੱਤਾ ਹੈ। ਸਿੱਧੂ ਮੂਸੇ ਵਾਲਾ ਇਸ ਪੁਰਾਤਨ ਢਾਬੇ ਤੋਂ ਮਹਿਜ਼ ਥੋੜ੍ਹੀ ਹੀ ਦੂਰ ਗੁਰੂ ਨਾਨਕ ਦੇਵ ਇੰਜਿਨਰਿੰਗ ਕਾਲਜ ਦਾ ਵਿਦਿਆਰਥੀ ਰਿਹਾ ਹੈ। ਜਿਸ ਤੋਂ ਕੁਝ ਹੀ ਦੂਰੀ 'ਤੇ ਸਿੱਧੂ ਮੂਸੇ ਵਾਲੇ ਦੀ ਇਹ ਹਵੇਲੀ ਉਸ ਨੂੰ ਸਮਰਪਿਤ ਕੀਤੀ ਗਈ ਹੈ। Haveli dedicated to singer Sidhu Moose Wala
ਇਸ ਨੂੰ ਬਣਾਉਣ ਵਾਲੇ ਪੇਂਟਰ ਅਤੇ ਤਿਆਰ ਕਰਵਾਉਣ ਵਾਲੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਦੋਵੇਂ ਹੀ ਸਿੱਧੂ ਮੂਸੇਵਾਲੇ ਦੇ ਵੱਡੇ ਫੈਨ ਨਿਕਲੇ। ਇੱਥੋ ਜੋ ਲੋਕ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ (Corn bread and mustard greens) ਖਾਣ ਆਉਦੇ ਹਨ ਉਹ ਵੀ ਜ਼ਿਆਦਾਤਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਹੀ ਹੁੰਦੇ ਹਨ। ਸਿੱਧੂ ਦੀ ਹਵੇਲੀ ਵੇਖ ਕੇ ਉਹ ਇਥੇ ਰੁਕ ਜਾਂਦੇ ਹਨ ਅਤੇ ਸੈਲਫੀਆਂ ਖਿਚਾਉਂਦੇ ਵਿਖਾਈ ਦਿੰਦੇ ਹਨ।
ਇਸ ਨੂੰ ਤਿਆਰ ਕਰਵਾਉਣ ਵਾਲੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਫੈਨ ਹਨ ਉਨ੍ਹਾਂ ਦੀ ਮੌਤ ਦਾ ਉਨ੍ਹਾ ਨੂੰ ਕਾਫੀ ਦੁੱਖ ਹੋਇਆ ਉਹ ਮਾਨਸਾ ਤਾਂ ਨਹੀਂ ਜਾ ਸਕੇ ਪਰ ਉਹਨਾਂ ਨੇ ਇੱਥੇ ਜ਼ਰੂਰ ਇਕ ਹਵੇਲੀ ਬਣਾ ਕੇ ਉਨ੍ਹਾਂ ਨੂੰ ਸਮਰਪਿਤ ਕੀਤੀ ਹੈ। ਜਿਸ ਨੂੰ ਲੋਕ ਕਾਫ਼ੀ ਦੂਰ ਦੂਰੋਂ ਵੇਖਣ ਆਉਂਦੇ ਹਨ ਉਨ੍ਹਾਂ ਦੱਸਿਆ ਕਿ ਇਸ ਛੋਟੀ ਜਿਹੀ ਹਵੇਲੀ ਨੂੰ ਉਨ੍ਹਾਂ ਨੇ ਪੁਰਾਤਨ ਦਿੱਖ ਦਿੱਤੀ ਹੈ ਇਸ ਦੇ ਦੋ ਕਮਰੇ ਬਣਾਏ ਗਏ ਹਨ ਉੱਪਰ ਵੀ ਲੈਂਟਰ ਨਹੀਂ ਹੈ ਸਗੋਂ ਬਾਲਿਆਂ ਵਾਲਾ ਛੱਤ ਹੈ ਜੋ ਪੁਰਾਣੇ ਸਮੇਂ ਹੁੰਦਾ ਸੀ ਉਹੀ ਬਣਾਇਆ ਗਿਆ ਹੈ।
ਇਹ ਲੈਂਟਰ ਸਰਦੀਆਂ ਦੇ ਵਿੱਚ ਗਰਮ ਰਹਿੰਦਾ ਹੈ ਅਤੇ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਨਾ ਹੀਂ ਅੰਦਰ ਕੋਈ ਅਜਿਹੀ ਚੀਜ਼ ਲਾਉਣ ਦੀ ਲੋੜ ਪਈ ਹੈ ਅਤੇ ਨਾ ਹੀ ਕਿਸੇ ਪੱਖੇ ਦੀ ਅੰਦਰ ਲੋੜ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਘਰ ਦਾ ਸਾਗ ਮੱਕੀ ਦੀ ਰੋਟੀ ਚਾਟੀ ਦੀ ਲੱਸੀ ਤਿਆਰ ਕਰਕੇ ਲੋਕਾਂ ਨੂੰ ਖਵਾਈ ਜਾਂਦੀ ਹੈ। ਜਿਸ ਦੀ ਕੀਮਤ ਵੀ ਉਨ੍ਹਾਂ ਨੇ ਮਹਿਜ਼ 50 ਰੁਪਏ ਰੱਖੀ ਹੈ। ਜਿਸ ਨੂੰ ਕੋਈ ਵੀ ਆ ਕੇ ਅਸਾਨੀ ਨਾਲ ਖਰੀਦ ਕੇ ਖਾ ਲੈਂਦਾ ਹੈ ਅਤੇ ਉਸ ਦੀ ਹਵੇਲੀ ਵੇਖ ਕੇ ਖ਼ੁਸ਼ ਹੁੰਦਾ ਹੈ।
ਸਿੱਧੂ ਮੂਸੇ ਵਾਲੇ ਦੀ ਇਸ ਹਵੇਲੀ ਨੂੰ ਇੱਕ ਪੁਰਾਣੇ ਪੇਂਟਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ ਨਾਂ ਮਨਜੀਤ ਸਿੰਘ ਸਿਆਲਕੋਟੀ ਹੈ ਉਨ੍ਹਾਂ ਦੱਸਿਆ ਕਿ ਉਹ ਵੀ ਸਿੱਧੂ ਮੂਸੇ ਵਾਲੇ ਦਾ ਵੱਡਾ ਫੈਨ ਹੈ ਕਿਉਂਕਿ ਉਸ ਨੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਕਲਾਕਾਰ ਦੀ ਤਸਵੀਰ ਨਹੀਂ ਬਣਾਈ ਸੀ ਸਗੋਂ ਉਹ ਸਕੂਲਾਂ ਨੇ 'ਚ ਐਨੀਮੇਸ਼ਨ ਆਦਿ ਬਣਾਉਣ ਦਾ ਕੰਮ ਕਰਦਾ ਹੈ ਪਰ ਜਦੋਂ ਤਲਵਿੰਦਰ ਸਿੰਘ ਨੇ ਉਸ ਨੂੰ ਇਹ ਪ੍ਰੋਜੈਕਟ ਦਿੱਤਾ ਤਾਂ ਉਹ ਕਾਫੀ ਉਤਸ਼ਾਹਿਤ ਹੋਇਆ।
ਉਸ ਨੇ ਤਸਵੀਰਾਂ ਵੇਖ ਵੇਖ ਕੇ ਸਿੱਧੂ ਮੂਸੇ ਵਾਲੇ ਦੀ ਇਹ ਪੇਂਟਿੰਗ ਕੀਤੀ ਜਿਸ ਵਿੱਚ ਉਸਨੇ ਵਿਸ਼ੇਸ਼ ਕਲਰ ਇਸਤੇਮਾਲ ਕੀਤੇ ਹਨ। ਜੋ ਇਹ ਕਦੇ ਖਰਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਹੋਏ ਕਾਫੀ ਸਮਾਂ ਹੋ ਚੁੱਕਾ ਹੈ ਉਸ ਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਉਸ ਦੇ ਪਰਿਵਾਰ ਨੇ ਬਾਹਰ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ ਜੋ ਕਿ ਕਾਫੀ ਦੁੱਖ ਦੀ ਗੱਲ ਹੈ ਕਿ ਇਕ ਮਾਂ ਪਿਉ ਕਿੰਨੇ ਬੇਬਸ ਹੋ ਚੁੱਕੇ ਹਨ।
ਉਥੇ ਹੀ ਇੱਥੇ ਆਉਣ ਵਾਲੇ ਲੋਕ ਵੀ ਕਾਫੀ ਖੁਸ਼ ਹੁੰਦੇ ਹਨ ਇਕ ਬੱਚਾ ਜੋ ਸਿੱਧੂ ਮੂਸੇ ਵਾਲੇ ਦਾ ਵੱਡਾ ਫੈਨ ਹੈ ਉਸ ਨੇ ਕਿਹਾ ਕਿ ਮਾਨਸਾ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਹਵੇਲੀ ਬਾਰੇ ਉਸ ਨੇ ਕਾਫੀ ਸੁਣਿਆ ਹੈ ਪਰ ਉਹ ਉੱਥੋਂ ਕਾਫ਼ੀ ਦੂਰ ਹੈ ਉਹ ਉਥੇ ਤਾਂ ਨਹੀਂ ਜਾ ਸਕਦਾ ਪਰ ਇੱਥੇ ਦੀ ਹਵੇਲੀ ਵੇਖ ਕੇ ਉਸ ਨੂੰ ਕਾਫੀ ਖੁਸ਼ੀ ਹੋਈ ਹੈ ਉਹਨਾਂ ਨੇ ਇਥੇ ਆ ਕੇ ਸਾਗ ਤੇ ਮੱਕੀ ਦੀ ਰੋਟੀ ਵੀ ਖਾਧਾ ਹੈ। ਉੱਥੇ ਹੀ ਦੂਜੇ ਪਾਸੇ ਤਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਦਿਲੀ ਇੱਛਾ ਹੈ ਕਿ ਇਕ ਵਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇਕ ਵਾਰ ਇੱਥੇ ਜ਼ਰੂਰ ਆ ਕੇ ਮਿਲਣ ਉਸ ਨੂੰ ਕਾਫੀ ਖੁਸ਼ੀ ਹੋਵੇਗੀ।
ਇਹ ਵੀ ਪੜ੍ਹੋ:- ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦਾ ਕਤਲ, ਆਰੋਪੀ ਗ੍ਰਿਫਤਾਰ