ETV Bharat / state

ਕੀ ਸੱਚੀਂ ਹੋਈ ਪੱਤਰਕਾਰ ਨਾਲ ਪੁਲਿਸ ਗ੍ਰਿਫਤ 'ਚ ਵਧੀਕੀ, ਜਿਹੜੇ ਥਾਣੇ ਡੱਕੀ ਪੱਤਰਕਾਰ ਉਸਦੇ ਮੁਣਸ਼ੀ ਨੂੰ ਮਹਿਲਾ ਮੁਲਾਜ਼ਮਾਂ ਦੀ ਗਿਣਤੀ ਦਾ ਇਲਮ ਨਹੀਂ! - ਕਵਰੇਜ ਕਰ ਰਹੀ ਮਹਿਲਾ ਪੱਤਰਕਾਰ ਗ੍ਰਿਫਤਾਰ

ਇੱਕ ਨਿੱਜੀ ਚੈਨਲ ਦੀ ਮਹਿਲਾ ਪੱਤਰਕਾਰ ਨੇ ਲੰਘੇ ਕੱਲ੍ਹ ਰਿਹਾਈ ਤੋਂ ਬਾਅਦ ਇਲਜਾਮ ਲਗਾਏ ਸੀ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਵੇਲੇ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ। ਮਹਿਲਾ ਪੱਤਰਕਾਰ ਵਲੋਂ ਲਗਾਏ ਇਲਜਾਮਾਂ ਦਾ ਈਟੀਵੀ ਭਾਰਤ ਦੀ ਟੀਮ ਵਲੋਂ ਰਿਐਲਟੀ ਚੈੱਕ ਕੀਤਾ ਗਿਆ ਹੈ। ਦੇਖੋ ਪੂਰੀ ਰਿਪੋਰਟ...

A case of mistreatment of a female journalist in Ludhiana police station
ਗ੍ਰਿਫ਼ਤਾਰ ਕਰਕੇ ਮਹਿਲਾ ਪੱਤਰਕਾਰ ਨੂੰ ਜਿਸ ਥਾਣੇ ਲਿਜਾਇਆ ਗਿਆ ਉਸ ਦਾ ਈਟੀਵੀ ਭਾਰਤ ਨੇ ਕੀਤਾ ਰਿਆਲਟੀ ਚੈੱਕ, ਮੌਕੇ 'ਤੇ ਨਹੀਂ ਮਿਲੀ ਇੱਕ ਵੀ ਮਹਿਲਾ ਮੁਲਾਜ਼ਮ
author img

By

Published : May 11, 2023, 4:19 PM IST

Updated : May 11, 2023, 6:48 PM IST

ਗ੍ਰਿਫ਼ਤਾਰ ਕਰਕੇ ਮਹਿਲਾ ਪੱਤਰਕਾਰ ਨੂੰ ਜਿਸ ਥਾਣੇ ਲਿਜਾਇਆ ਗਿਆ ਉਸ ਦਾ ਈਟੀਵੀ ਭਾਰਤ ਨੇ ਕੀਤਾ ਰਿਆਲਟੀ ਚੈੱਕ, ਮੌਕੇ 'ਤੇ ਨਹੀਂ ਮਿਲੀ ਇੱਕ ਵੀ ਮਹਿਲਾ ਮੁਲਾਜ਼ਮ

ਲੁਧਿਆਣਾ: ਇਕ ਨਿੱਜੀ ਟੀਵੀ ਚੈਨਲ ਦੀ ਮਹਿਲਾ ਪੱਤਰਕਾਰ ਦੀ ਬੀਤੇ ਕੱਲ੍ਹ ਰਿਹਾਈ ਦੇ ਨਾਲ ਨਾਲ ਕਈ ਸਵਾਲ ਵੀ ਖੜ੍ਹੇ ਹੋਏ ਸਨ। ਪੱਤਰਕਾਰ ਨੇ ਜੇਲ੍ਹ ਵਿੱਚੋਂ ਛੁੱਟਦਿਆਂ ਹੀ ਪੁਲਿਸ ਉੱਤੇ ਗੰਭੀਰ ਇਲ਼ਜਾਮ ਲਗਾਏ ਸਨ। ਮਹਿਲਾ ਪੱਤਰਕਾਰ ਨੇ ਕਿਹਾ ਸੀ ਕਿ ਉਸ ਨਾਲ ਪੁਲਿਸ ਨੇ ਵਧੀਕੀ ਕੀਤੀ ਹੈ। ਸ਼ਾਮ ਢਲਣ ਤੋਂ ਬਾਅਦ ਉਸਦੀ ਗ੍ਰਿਫਤਾਰੀ ਕੀਤੀ ਅਤੇ ਥਾਣੇ ਲਿਜਾ ਕੇ ਉਸਦੀ ਜਾਤ ਵੀ ਪੁੱਛੀ ਗਈ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡਾ ਇਲਜਾਮ ਇਹ ਲਾਇਆ ਕਿ ਉਸਨੂੰ ਵਾਸ਼ਰੂਮ ਜਾਣ ਵੇਲੇ ਦਰਵਾਜਾ ਖੁੱਲ੍ਹਾ ਰੱਖਣ ਲਈ ਕਿਹਾ ਗਿਆ। ਇਨ੍ਹਾਂ ਇਲਜਾਮਾਂ ਨਾਲ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਵਿੱਚ ਘਿਰ ਗਿਆ ਸੀ। ਇਨ੍ਹਾਂ ਇਲਜਾਮਾਂ ਦਾ ਸੱਚ ਜਨਣ ਲਈ ਈਟੀਵੀ ਭਾਰਤ ਦੀ ਲੁਧਿਆਣਾ ਟੀਮ ਵਲੋਂ ਸੰਬਧਿਤ ਥਾਣੇ ਦਾ ਰਿਐਲਟੀ ਚੈੱਕ ਕੀਤਾ ਗਿਆ ਹੈ। ਇਸ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਹਨ।

ਸਵਾਲਾਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ : ਦਰਅਸਲ ਜ਼ਿਲ੍ਹੇ ਦੇ ਮੁਹੱਲਾ ਕਲੀਨਿਕ ਦੇ ਉਦਘਾਟਨ ਸਮੇਂ ਕਵਰੇਜ ਕਰ ਰਹੀ ਇੱਕ ਮਹਿਲਾ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਐਫਆਈਆਰ ਰਜਿਸਟਰ ਕੀਤੀ ਗਈ, ਜਿਸ ਵਿੱਚ ਉਸ ਉੱਤੇ ਧਾਰਾ ਇੰਡੀਅਨ ਪੀਨਲ ਕੋਡ 279, 337 ਅਤੇ 427 ਲਗਾਈ ਗਈ। ਮਹਿਲਾ ਪੱਤਰਕਾਰ ਦੇ ਨਾਲ ਉਸ ਦਾ ਕਾਰ ਚਲਾ ਰਿਹਾ ਡਰਾਈਵਰ ਅਤੇ ਕੈਮਰਾਮੈਨ ਵੀ ਮੌਜੂਦ ਸੀ। ਜਿਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਜਿਸ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 3 ਲਿਆਂਦਾ ਗਿਆ ਤਾਂ ਮਹਿਲਾ ਪੱਤਰਕਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਸ ਦੇ ਨਾਲ ਠਾਣੇ ਦੇ ਵਿੱਚ ਬਦਸਲੂਕੀ ਹੋਈ। ਜਦੋਂ ਉਹ ਪਖਾਨੇ ਜਾਣ ਲੱਗੀ ਤਾਂ ਉਸ ਨੂੰ ਦਰਵਾਜਾ ਖੋਲ੍ਹ ਕੇ ਜਾਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਥਾਣੇ ਦੇ ਵਿੱਚ ਮਹਿਲਾ ਮੁਲਾਜ਼ਮ ਵੀ ਮੌਜੂਦ ਨਹੀਂ ਸੀ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਇਕ ਵਾਰ ਮੁੜ ਤੋਂ ਸਵਾਲ ਸ਼ੁਰੂ ਹੋ ਗਏ ਨੇ। ਹਾਲਾਂਕਿ ਇਸ ਮਾਮਲੇ ਵਿੱਚ ਮਹਿਲਾ ਪੱਤਰਕਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਅਤੇ ਦੋ ਦਿਨ ਬਾਅਦ ਹੀ ਉਸ ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕੁੱਝ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਰਕਾਰ ਦੀ ਮਨਸ਼ਾ ਅਤੇ ਸਵਾਲ ਖੜੇ ਕੀਤੇ ਗਏ।

ਥਾਣੇ 'ਚ ਨਹੀਂ ਸਨ ਸੀਨੀਅਰ ਅਫ਼ਸਰ: ਥਾਣਾ ਡਵੀਜ਼ਨ ਨੰਬਰ 3 ਦੇ ਵਿੱਚ ਅੱਜ ਈਟੀਵੀ ਭਾਰਤ ਵੱਲੋਂ ਮੌਕੇ ਉੱਤੇ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਥਾਣੇ ਦੇ ਵਿੱਚ ਇੱਕ ਹੀ ਮਹਿਲਾ ਕੰਪਿਊਟਰ ਉੱਤੇ ਕੰਮ ਕਰ ਰਹੀ ਸੀ। ਉਸ ਵੱਲੋਂ ਵੀ ਵਰਦੀ ਨਹੀਂ ਪਾਈ ਗਈ ਸੀ। ਇਸ ਤੋਂ ਇਲਾਵਾ ਥਾਣੇ ਵਿੱਚ ਸਿਰਫ਼ ਦੋ ਪੁਲਿਸ ਮੁਲਾਜ਼ਮ ਮੌਜੂਦ ਸਨ। ਥਾਣੇ ਵਿੱਚ ਨਾ ਹੀ ਕੋਈ ਮਹਿਲਾ ਮੁਲਾਜ਼ਮ ਅਤੇ ਨਾ ਹੀ ਕੋਈ ਥਾਣਾ ਇੰਚਾਰਜ ਮੌਕੇ ਉੱਤੇ ਮੌਜੂਦ ਸਨ। ਇੱਥੋਂ ਤੱਕ ਕਿ ਕੁੱਝ ਮਹਿਲਾਵਾਂ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਅਫ਼ਸਰਾਂ ਦੀ ਉਡੀਕ ਕੀਤੀ ਜਾ ਰਹੀ ਸੀ। ਜਦੋਂ ਮਹਿਲਾਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਮਹਿਲਾ ਮੁਲਾਜ਼ਮ ਤਾਇਨਾਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਾਮ ਨਹੀਂ ਪਤਾ ਅਸੀਂ ਅਡੀਸ਼ਨਲ ਐਸਐਚਓ ਦੇ ਕੋਲ ਹੀ ਆਏ ਹਾਂ।

  1. Gas leak in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਗੈਸ ਲੀਕ, ਕਈ ਲੋਕ ਪ੍ਰਭਾਵਿਤ, ਬੱਚੇ ਵੀ ਸ਼ਾਮਲ
  2. Amritsar News: ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ 'ਚ ਆਇਆ ਵਿਅਕਤੀ, ਜਿਊਂਦਾ ਸੜਿਆ
  3. Bus Accident: ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕ ਵਿੱਚ ਵੱਜੀ ਬੱਸ, 15 ਤੋਂ ਵੱਧ ਸਵਾਰੀਆਂ ਜ਼ਖ਼ਮੀ

ਕੋਈ ਮਹਿਲਾ ਮੁਲਾਜ਼ਮ ਨਹੀਂ ਤਾਇਨਾਤ: ਥਾਣੇ ਦੇ ਵਿੱਚ ਤਾਇਨਾਤ ਮੁਨਸ਼ੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਥਾਣੇ ਵਿੱਚ ਕਿੰਨੀਆਂ ਮਹਿਲਾ ਮੁਲਾਜ਼ਮ ਤਾਇਨਾਤ ਹਨ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜ਼ਿਆਦਾਤਰ ਮੁਲਾਜ਼ਮਾਂ ਦੀ ਅਤੇ ਸੀਨੀਅਰ ਅਫ਼ਸਰਾਂ ਦੀ ਗਿਣਤੀ ਇਸ ਲਈ ਘੱਟ ਹੈ ਕਿਉਂਕਿ ਉਨ੍ਹਾਂ ਦੀ ਡਿਊਟੀ ਅੱਜ ਫੀਲਡ ਦੇ ਵਿੱਚ ਲੱਗੀ ਹੋਈ ਹੈ। ਭਾਰਤੀ ਪ੍ਰੈੱਸ ਸੰਘ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਮਹਿਲਾ ਪੱਤਰਕਾਰ ਦੇ ਨਾਲ ਹੋਈ ਬਦਸਲੂਕੀ ਦਾ ਮਾਮਲਾ ਹਾਈਕੋਰਟ ਦੇ ਵਿੱਚ ਚਲਾ ਗਿਆ ਹੈ। ਇਸ ਮਾਮਲੇ ਉੱਤੇ ਅਦਾਲਤਾਂ ਵੱਲੋਂ ਵੀ ਦਖਲ ਦੇ ਕੇ ਸਰਕਾਰਾਂ ਨੂੰ ਝਾੜ ਪਾਈ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਜਵਾਬ ਦੀ ਮੰਗੀ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਦਿਨ ਵੇਲੇ ਵੀ ਥਾਣਾ ਡਵੀਜ਼ਨ ਨੰਬਰ 3 ਜਿੱਥੇ ਮਹਿਲਾ ਪੱਤਰਕਾਰ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ ਉੱਥੇ ਕੋਈ ਵਰਦੀ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਈ।

ਦਰਅਸਲ, ਟੀਵੀ ਚੈਨਲ ਦੀ ਪੱਤਰਕਾਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਅਦਾਲਤ ਤੋਂ ਮਿਲੀ ਜਮਾਨਤ ਮਗਰੋਂ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਟੈਲੀਵਿਜ਼ਨ ਪੱਤਰਕਾਰ ਨੂੰ ਦੋ ਹੋਰ ਵਿਅਕਤੀਆਂ ਸਮੇਤ ਫੜਿਆ ਗਿਆ ਸੀ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਜ਼ਮਾਨਤੀ ਬਾਂਡ ਭਰਨ ਮਗਰੋਂ ਪੱਤਰਕਾਰ ਦੀ ਰਿਹਾਈ ਹੋਈ ਹੈ। ਇਸ ਗ੍ਰਿਫਤਾਰੀ ਦੇ ਮੀਡੀਆ ਜਗਤ ਦੇ ਨਾਲ ਨਾਲ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੇ ਵਿਰੋਧ ਸਨ। ਇਸਨੂੰ ਗਲਤ ਤਰੀਕੇ ਨਾਲ ਕੀਤੀ ਗਈ ਗ੍ਰਿਫਤਾਰੀ ਦੱਸਿਆ ਗਿਆ ਸੀ। ਦੂਜੇ ਪਾਸੇ ਪੰਜਾਬ ਸਰਕਾਰ ਉੱਤੇ ਵੀ ਇਸਨੂੰ ਲੈ ਕੇ ਕਈ ਗੰਭੀਰ ਇਲਜਾਮ ਲਗਾਏ ਗਏ ਸਨ।

ਇਹ ਸੀ ਪੱਤਰਕਾਰ ਉੱਤੇ ਮਾਮਲਾ : ਦਰਅਸਲ, ਪੱਤਰਕਾਰ 'ਤੇ ਐਸਟੀਐਸਟੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨ ਅਤੇ "ਬੰਦੀ" ਕੀਤੇ ਜਾਣ ਤੋਂ ਬਾਅਦ ਇਸ ਉੱਤੇ ਕਾਹਲੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਇਲਜਾਮਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਜਿਸ ਮੀਡੀਆ ਅਦਾਰੇ ਦੀ ਮਹਿਲਾ ਪੱਤਰਕਾਰ ਹੈ, ਉਸ ਮੁਤਾਬਿਕ ਲੁਧਿਆਣਾ ਵਿੱਚ ਯੋਜਨਾਬੱਧ ਘਟਨਾਵਾਂ ਤੋਂ ਬਾਅਦ ਕੈਮਰਾਮੈਨ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਪੁਲਿਸ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦਲਿਤਾਂ ਦਾ ਅਪਮਾਨ ਕਰਨ ਦੇ ਇਲਜਾਮ ਲਾ ਕੇ ਫੜਿਆ ਅਤੇ ਮਾਮਲਾ ਦਰਜ ਕੀਤਾ ਸੀ। ਮੀਡੀਆ ਅਦਾਰੇ ਨੇ ਇਹ ਵੀ ਇਲ਼ਜਾਮ ਲਾਇਆ ਸੀ ਕਿ ਪੱਤਰਕਾਰ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਨਾਲ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਨਹੀਂ ਸੀ। ਦੂਜੇ ਪਾਸੇ ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ ਇਹ ਗ੍ਰਿਫਤਾਰੀ ਵੀ ਸੂਰਜ ਡੁੱਬਣ ਤੋਂ ਬਾਅਦ ਕੀਤੀ ਗਈ ਸੀ।

ਰਿਪੋਰਟਿੰਗ ਲਈ ਸੱਦਿਆ ਸੀ ਆਮ ਆਦਮੀ ਪਾਰਟੀ ਨੇ : ਯਾਦ ਰਹੇ ਕਿ ਪੱਤਰਕਾਰ ਨੇ ਐਫਆਈਆਰ ਨੂੰ ਰੱਦ ਕਰਨ ਲਈ ਹਾਈਕੋਰਟ ਦਾ ਵੀ ਰਸਤਾ ਅਪਣਾਇਆ ਸੀ। ਟੀਵੀ ਚੈਨਲ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਿਆਸੀ ਸਮਾਗਮ ਦੀ ਰਿਪੋਰਟਿੰਗ ਕਰਨ ਲ਼ਈ ਬੁਲਾਇਆ ਗਿਆ ਸੀ। ਟੀਵੀ ਅਦਾਰੇ ਨੇ ਇਹ ਵੀ ਇਲਜਾਮ ਲਾਇਆ ਹੈ ਕਿ ਪੱਤਰਕਾਰ ਨੂੰ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ 'ਤੇ ਹੋਏ ਖਰਚੇ ਦੀ ਰਿਪੋਰਟਿੰਗ ਲਈ ਪ੍ਰੇਸ਼ਾਨ ਕੀਤਾ ਗਿਆ ਸੀ ਅਤੇ ਇਹ ਸਾਰਾ ਕੁੱਝ ਉਸੇ ਨੂੰ ਲੈ ਕੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਵਨਾ ਕਿਸ਼ੋਰ ਨੂੰ 5 ਮਈ 2023 ਨੂੰ ਪੰਜਾਬ ਪੁਲਿਸ ਨੇ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ।

ਪੱਤਰਕਾਰ ਨੇ ਕੀਤੇ ਗੰਭੀਰ ਖੁਲਾਸੇ : ਹੁਣ ਜਦੋਂ ਕਿ ਪੱਤਰਕਾਰ ਦੀ ਰਿਹਾਈ ਹੋ ਗਈ ਹੈ ਤਾਂ ਪੱਤਰਕਾਰ ਨੇ ਵੀ ਪੰਜਾਬ ਪੁਲਿਸ ਦੀ ਹਿਰਾਸਤ ਦੌਰਾਨ ਹੋਏ ਤਸ਼ੱਦਦ ਵਾਲੇ ਵਤੀਰੇ ਨੂੰ ਲੈ ਕੇ ਖੁਲਾਸੇ ਕੀਤੇ ਹਨ। ਭਾਵਨਾ ਨੇ ਦੱਸਿਆ ਕਿ ਹਿਰਾਸਤ ਦੌਰਾਨ ਉਸਨੂੰ ਦਰਵਾਜ਼ਾ ਖੋਲ੍ਹ ਕੇ ਵਾਸ਼ਰੂਮ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਉਸਦੀ ਜਾਤ ਬਾਰੇ ਸਵਾਲ ਪੁੱਛਿਆ ਗਿਆ। ਉਸਨੇ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਰਾਤ ਨੂੰ ਇੱਕ ਵਜੇ ਤੁਹਾਡਾ ਮੈਡੀਕਲ ਹੋਵੇਗਾ ਅਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੱਤਰਕਾਰ ਨੇ ਕਿਹਾ ਕਿ ਮੇਰੀ ਸਿਹਤ ਵੀ ਵਿਗੜੀ ਅਤੇ ਘਬਰਾਹਟ ਵੀ ਹੋਈ। ਇਸ ਤੋਂ ਇਲਾਵਾ ਜੋ ਦਿੱਤਾ ਗਿਆ ਮੈਂ ਉਹ ਖਾ ਲਿਆ। ਡਰਾਈਵਰ ਅਤੇ ਕੈਮਰਾਪਰਸਨ ਨੇ ਵੀ ਥੋੜ੍ਹਾ-ਥੋੜ੍ਹਾ ਖਾਧਾ। ਉਸਨੇ ਕਿਹਾ ਕਿ ਥਾਣੇ ਵਿੱਚ ਬਿਜਲੀ ਜਾਂ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ।

ਪੁਲਿਸ ਅਧਿਕਾਰੀ 'ਤੇ ਸੀ ਦਬਾਅ : ਮਹਿਲਾ ਪੱਤਰਕਾਰ ਨੇ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੇ ਉਸਨੂੰ ਕਿਹਾ ਦੱਸਿਆ ਕਿ ਉਸ 'ਤੇ ਕਾਫੀ ਦਬਾਅ ਸੀ। ਇਸਦੇ ਨਾਲ ਹੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਬਾਰੇ ਕੀਤੇ ਖੁਲਾਸੇ 'ਆਪ੍ਰੇਸ਼ਨ ਸ਼ੀਸ਼ਮਹਿਲ' ਨੂੰ ਹਟਾਉਣ ਲਈ ਵੀ ਕਿਹਾ ਗਿਆ ਸੀ। ਇਹ ਵੀ ਯਾਦ ਰਹੇ ਕਿ ਰਿਪੋਰਟਰ ਭਾਵਨਾ ਕਿਸ਼ੋਰ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਤਿੱਖੀ ਝਾੜ ਪਾਈ ਸੀ। ਕੋਰਟ ਨੇ ਕਿਹਾ ਸੀ ਕਿ ਭਾਵਨਾ ਅਤੇ ਉਸਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਇਸਦੇ ਨਾਲ ਹੀ ਅਦਾਲਤ ਨੇ ਤਿੰਨਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸਪਸ਼ਟੀਕਰਨ : ਆਮ ਆਦਮੀ ਪਾਰਟੀ ਦੇ ਮੀਡੀਆ ਮੁਖੀ ਮਾਲਵਿੰਦਰ ਕੰਗ ਦਾ ਕਹਿਣਾ ਹੈ ਕਿ ਪੱਤਰਕਾਰ ਮਾਮਲੇ ਵਿੱਚ ਪੁਲਿਸ ਦੀ ਜਾਂਚ ਚੱਲ ਰਹੀ ਹੈ। ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲਿਸ ਵੱਲੋਂ ਪੱਤਰਕਾਰ ਵੱਲੋਂ ਥਾਣੇ ਵਿੱਚ ਖੁੱਲ੍ਹੇ ਦਰਵਾਜ਼ੇ ਰਾਹੀਂ ਵਾਸ਼ਰੂਮ ਕਰਨ ਦੇ ਲਾਏ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਚਾਰ ਤਹਿਤ ਹੋ ਰਿਹਾ ਹੈ। ਕੁਝ ਮੀਡੀਆ ਅਦਾਰੇ ਭਾਜਪਾ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹਨ।

Last Updated : May 11, 2023, 6:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.