ਲੁਧਿਆਣਾ: ਪੰਜਾਬ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਲੁਧਿਆਣਾ ਵਿਚ ਕੋਰੋਨਾ ਦੇ 974 ਨਵੇਂ ਕੇਸ ਸਾਹਮਣੇ ਆਏ ਹਨ।ਇਹਨਾਂ ਵਿਚੋਂ 879 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ ਬਾਕੀ 95 ਮਰੀਜ਼ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਹਨ।ਬੀਤੇ ਦਿਨ ਕੋਰੋਨਾ ਵਾਇਰਸ ਨਾਲ 11 ਮਰੀਜ਼ਾ ਨੇ ਦਮ ਤੋੜ ਦਿੱਤਾ ਹੈ।ਜਿੰਨਾਂ ਵਿਚੋਂ ਅੱਠ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸਨ।
ਲੁਧਿਆਣਾ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 45,478 ਹੋ ਗਈ ਹੈ।ਜਿਨ੍ਹਾਂ ਵਿਚੋਂ 38,921 ਮਰੀਜ਼ ਕੋਰੋਨਾ ਨੂੰ ਹਰਾ ਕੇ ਘਰ ਵਾਪਸ ਪਰਤ ਗਏ ਹਨ ਜਦੋਂ ਕਿ 5,282 ਐਕਟਿਵ ਕੇਸ ਦਰਜ ਕੀਤੇ ਗਏ ਹਨ।ਐਕਟਿਵ ਕੇਸਾਂ ਵਿਚੋਂ 3,831 ਮਰੀਜ਼ਾ ਨੂੰ ਹੋਮ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਜਦੋਂ ਕਿ 589 ਮਰੀਜ਼ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਹਨ।ਇਸ ਤੋਂ ਇਲਾਵਾ 20 ਮਰੀਜ਼ ਵੈਂਟੀਲੇਟਰ ਉੱਤੇ ਹਨ।
ਇਸ ਤੋਂ ਇਲਾਵਾ ਬੁੱਧਵਾਰ ਨੂੰ 135 ਰੈਪਿਡ ਰਿਸਪੋਂਸ ਟੀਮਾਂ ਨੂੰ ਫ਼ੀਲਡ ਵਿੱਚ ਭੇਜਿਆ ਗਿਆ।ਜਿਨ੍ਹਾਂ ਵੱਲੋਂ 688 ਮਰੀਜ਼ਾ ਦੀ ਸਕਰੀਨਿੰਗ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ 652 ਮਰੀਜ਼ਾ ਨੂੰ ਹੋਮ ਕੁਆਰਨਟੀਨ ਕੀਤਾ ਗਿਆ ਹੈ। ਅਪ੍ਰੈਲ ਦੇ 21 ਦਿਨਾਂ ਦੇ ਵਿੱਚ 12599 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਦੋਂ ਕਿ ਇਨ੍ਹਾਂ 21 ਦਿਨਾਂ 'ਚ 175 ਮਰੀਜ਼ਾ ਨੇ ਦਮ ਤੋੜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ਼ਿਮਲਾਪੁਰੀ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਅਤੇ ਡੀ ਜੀ ਐਸ ਜੀ ਸਕੂਲ ਦੇ ਡਾਇਰੈਕਟਰ ਗੁਰਬਚਨ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।ਇਸ ਬਾਰੇ ਪ੍ਰਿੰਸੀਪਲ ਹਰਜੀਤ ਕੌਰ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਵਿਚ ਭਰਤੀ ਕਰਵਾਇਆ ਸੀ।ਉਨ੍ਹਾਂ ਨੂੰ ਤੇਜ਼ ਬੁਖ਼ਾਰ ਸੀ ਅਤੇ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਬੁੱਧਵਾਰ ਨੂੰ ਮੌਤ ਹੋ ਗਈ।