ਲੁਧਿਆਣਾ: ਸਮਾਜ ਸੇਵੀ ਵਲੋਂ ਬੀਤੇ ਦਿਨੀਂ ਪਾਈ ਗਈ ਆਰਟੀਆਈ ਵਿੱਚ ਖੁਲਾਸਾ ਹੋਇਆ ਹੈ ਕੇ 93 ਵਿਧਾਇਕ ਅਜਿਹੇ ਨੇ ਜੋ ਆਪਣੀ ਤਨਖਾਹ ’ਚੋਂ ਇਨਕਮ ਟੈਕਸ ਨਹੀਂ ਦਿੰਦੇ, ਸਗੋਂ ਪੰਜਾਬ ਸਰਕਾਰ ਉਹ ਟੈਕਸ ਅਦਾ ਕਰਦੀ ਹੈ। ਇਨ੍ਹਾਂ ਵਿਧਾਇਕਾਂ ’ਚ ਸੱਤਾਧਿਰ ਕਾਂਗਰਸ, ਅਕਾਲੀ ਦਲ ਅਤੇ ਆਪ ਦੇ ਵਿਧਾਇਕ ਸ਼ਾਮਿਲ ਹਨ।
ਸਿਰਫ 3 ਵਿਧਾਇਕ ਆਪਣੀ ਤਨਖਾਹ ’ਚੋਂ ਟੈਕਸ ਅਦਾ ਕਰਦੇ ਨੇ ਜਿਨ੍ਹਾਂ ’ਚੋਂ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਅਤੇ ਕੁਲਜੀਤ ਨਗਰਾ ਸ਼ਾਮਲ ਹਨ, ਇਥੋਂ ਤਕ ਕੇ ਕਈ ਵਿਧਾਇਕ ਅਜਿਹੇ ਜਿਨ੍ਹਾਂ ਦੀ ਆਮਦਨ ਕਰੋੜਾਂ ਰੁਪਏ ਹਨ।
ਇਹ ਵੀ ਪੜੋ: Women Hockey Team: ਜਿੱਤ ਤੋਂ ਬਾਅਦ ਲੱਗੀਆਂ ਵਧਾਈ ਦੀਆਂ ਤਾਂਤਾ
ਉਧਰ ਇਹ ਆਰ ਟੀ ਆਈ ਪਾਉਣ ਵਾਲੇ ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗਲ ਹੈ ਉਨ੍ਹਾਂ ਕਿਹਾ ਕਿ ਸਿਰਫ 93 ਵਿਧਾਇਕਾਂ ਦਾ ਡਾਟਾ ਉਨ੍ਹਾਂ ਕੋਲ ਆਇਆ ਜਿਸ ਵਿਚ ਸਾਲ 2017-18 82,77,506 ਰੁਪਏ, ਸਾਲ 2018-19 ਦੇ ਵਿੱਚ 65,95,264 ਰੁਪਏ, 2019-20 ਦੇ ਵਿਚ 64,93,652P0 ਅਤੇ 2020-21 ਚ 62,54,952 ਰੁਪਏ ਹਨ ਅਤੇ ਕੁਲ ਮਿਲਾ ਕੇ ਇਹ ਟੈਕਸ ਕਰੋੜਾਂ ਰੁਪਏ ਬਣ ਜਾਂਦੀ ਹੈ ।
ਹਾਲਾਂਕਿ ਇਸ ਲਿਸਟ ਵਿੱਚ ਮੰਤਰੀਆਂ ਦਾ ਨਾਂਅ ਸ਼ਾਮਿਲ ਨਹੀਂ ਹੈ ਅਤੇ ਉਨ੍ਹਾਂ ਵਿਚੋਂ ਵੀ ਕਈ ਖੁਲਾਸੇ ਹੋ ਸਕਦੇ ਹਨ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਮੰਤਰੀਆਂ ਲਈ ਵੀ ਉਹ ਜਵਾਬ ਮੰਗਣਗੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋ ਕਈ ਵਿਧਾਇਕ ਕਰੋੜਾ ਦੀ ਪ੍ਰਾਪਰਟੀ ਦੇ ਮਾਲਿਕ ਨੇ ਇਸ ਦੇ ਬਾਵਜੂਦ ਉਹ ਆਪਣਾ ਟੈਕਸ ਨਹੀਂ ਅਦਾ ਕਰ ਰਹੇ, ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਤੇ ਬੋਝ ਹੈ ਅਤੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ।