ETV Bharat / state

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ, ਕਿਸਾਨ ਘਰ ਬੈਠੇ ਖੇਤ ਦਾ ਲੈ ਸਕਣਗੇ ਜਾਇਜ਼ਾ

author img

By

Published : May 12, 2022, 6:18 PM IST

ਲੁਧਿਆਣਾ ਦੇ 6ਵੀਂ ਜਮਾਤ ਦੇ ਵਿਦਿਆਰਥੀ ਵਿਰਾਜ ਨੇ ਖੇਤੀ ਨੂੰ ਸੁਖਾਲਾ ਬਣਾਉਣ ਲਈ ਇੱਕ ਰੋਬੋਟ ਤਿਆਰ ਕੀਤਾ ਹੈ। ਇਸ ਨੂੰ ਕ੍ਰਿਸ਼ੀ ਰੋਬੋਟ ਦਾ ਨਾਮ ਦਿੱਤਾ ਗਿਆ ਹੈ ਅਤੇ ਇਸਨੂੰ ਮੋਬਾਇਲ ਦੀ ਮਦਦ ਨਾਲ ਕਿਸਾਨ ਚਲਾ ਸਕਣਗੇ।

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ
ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ

ਲੁਧਿਆਣਾ: ਜ਼ਿਲ੍ਹੇ ਦੇ ਵਿਰਾਜ ਗੁਪਤਾ ਨੇ ਇਕ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਵਿਰਾਜ ਨੇ ਆਪਣੇ ਇਸ ਰੋਬੋਟ ਦਾ ਨਾਂ ਵੀ ਕ੍ਰਿਸ਼ੀ ਰੋਬੋਟ ਰੱਖਿਆ ਹੈ। ਇਸ ਰੋਬੋਟ ਨੂੰ ਮੋਬਾਇਲ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ।

ਰੋਬੋਟ ਕਿਵੇਂ ਕਰੇਗਾ ਕੰਮ: ਇਸ ਵਿੱਚ ਲੱਗੀ ਬੈਟਰੀ ਇਸ ਨੂੰ ਪਾਵਰ ਦੇ ਕੇ ਚਲਾਉਂਦੀ ਹੈ ਅਤੇ ਜੇਕਰ ਬੈਟਰੀ ਚਾਰਜ ਨਹੀਂ ਹੋਵੇਗੀ ਤਾਂ ਇਸ ’ਤੇ ਲੱਗਿਆ ਸੋਲਰ ਪੈਨਲ ਇਸ ਰੋਬੋਟ ਨੂੰ ਚਾਰਜ ਕਰ ਦੇਵੇਗਾ ਅਤੇ ਰੋਬੋਟ ਅਸਾਨੀ ਨਾਲ ਪੂਰਾ ਦਿਨ ਚੱਲਦਾ ਰਹੇਗਾ। ਵਿਰਾਜ ਨੇ ਤਿੰਨ ਮਹੀਨੇ ਦੀ ਮਿਹਨਤ ਦੇ ਨਾਲ ਇਸ ਰੋਬੋਟ ਨੂੰ ਤਿਆਰ ਕੀਤਾ ਹੈ ਅਤੇ ਇਸ ਵਿਚ ਕਈ ਸੈਂਸਰ ਅਤੇ ਕੈਮਰੇ ਵੀ ਲਗਾਏ ਗਏ ਹਨ।

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ
ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ

ਰੋਬੋਟ ਦੀ ਖਾਸੀਅਤ:ਵਿਰਾਜ ਵੱਲੋਂ ਤਿਆਰ ਕੀਤੇ ਗਏ ਕ੍ਰਿਸ਼ੀ ਰੋਬੋਟ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਰਾਜ ਨੇ ਇਸ ਰੋਬੋਟ ਵਿੱਚ ਜ਼ਿਆਦਾਤਰ ਸਾਮਾਨ ਆਸਾਨੀ ਨਾਲ ਸਾਡੇ ਘਰ ਵਿੱਚ ਮਿਲਣ ਵਾਲਾ ਹੀ ਵਰਤਿਆ ਹੈ। ਉਸ ਵੱਲੋਂ ਪਾਈਪ ਦੇ ਨਿੱਪਲ ਨੂੰ ਬੀਜ ਸੁੱਟਣ ਵਾਲੀ ਨਲੀ ਬਣਾ ਕੇ ਵਰਤੋਂ ਵਿੱਚ ਲਿਆਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਮਿੱਟੀ ਦੀ ਨਮੀ ਮਾਪਣ ਲਈ ਲਗਾਇਆ ਗਿਆ ਸੈਂਸਰ ਆਪਣੇ ਘਰਾਂ ਵਿੱਚ ਆਮ ਮਿਲਣ ਵਾਲੇ ਸੀਡੀ ਪਲੇਅਰ ਵਿੱਚੋਂ ਕੱਢ ਕੇ ਲਗਾਇਆ ਹੈ।

ਇਸ ਰੋਬੋਟ ’ਤੇ ਇੱਕ ਛੋਟੀ ਜਿਹੀ ਸੋਲਰ ਪੈਨਲ ਪਲੇਟ ਵੀ ਲੱਗੀ ਹੋਈ ਹੈ ਜੋ ਬੈਟਰੀ ਨੂੰ ਸਿੱਧਾ ਚਾਰਜ ਕਰਦੀ ਹੈ। ਇਸ ਤੋਂ ਇਲਾਵਾ ਵਿਰਾਜ ਨੇ ਇਸ ਨੂੰ ਵੈੱਬ ਨਾਲ ਜੋੜ ਕੇ ਮੋਬਾਇਲ ਰਾਹੀਂ ਹੀ ਇਸ ਦੀ ਵਰਤੋਂ ਕਰਨ ਨਾਲ ਇਸਨੂੰ ਹੋਰ ਵੀ ਆਸਾਨ ਬਣਾ ਦਿੱਤਾ ਹੈ। ਰੋਬੋਟ ਦੇ ਵਿੱਚ ਕਈ ਹੋਰ ਪ੍ਰੋਗਰਾਮ ਵੀ ਹਨ ਜਿਸ ਨਾਲ ਉਹ ਕਿਸਾਨ ਨੂੰ ਆਪਣੇ ਘਰ ਬੈਠੇ ਹੀ ਉਸ ਦੇ ਖੇਤਾਂ ਵਿੱਚ ਜੋ ਹਾਲਾਤ ਹਨ ਉਸ ਨੂੰ 360 ਡਿਗਰੀ ਘੁੰਮਣ ਵਾਲੇ ਹਾਈ ਡੈਫੀਨੇਸ਼ਨ ਕੈਮਰੇ ਦੇ ਨਾਲ ਵਿਖਾ ਸਕਦਾ ਹੈ।

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ
ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ

ਕਿਸਾਨਾਂ ਤੱਕ ਪਹੁੰਚਾਉਣ ਲਈ ਯਤਨ: ਵਿਰਾਜ ਅਤੇ ਉਸ ਦੀ ਅਧਿਆਪਕਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਿੱਧਾ ਕਿਸਾਨਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹ ਪੇਟੇਂਟ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਇਸ ਰੋਬੋਟ ਨੂੰ ਇੰਟਰਪ੍ਰਨਿਓਰ ਜਾਂ ਫਿਰ ਅਜਿਹੇ ਆਰਗਨਾਈਜੇਸ਼ਨ ਦੇ ਨਾਲ ਸੰਪਰਕ ਕਰਨਗੇ ਜੋ ਇਸ ਰੋਬੋਟ ਵਿਚਲੀਆਂ ਖਾਮੀਆਂ ਨੂੰ ਦੂਰ ਕਰਕੇ ਇਸ ਨੂੰ ਹੋਰ ਸੁਹਿਰਦ ਬਣਾ ਕੇ ਸਿੱਧਾ ਕਿਸਾਨਾਂ ਤੱਕ ਪਹੁੰਚਾ ਸਕਣ ਤਾਂ ਜੋ ਕਿਸਾਨ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਣ।

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ
ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ

ਉਨ੍ਹਾਂ ਕਿਹਾ ਕਿ ਸਾਡੀ ਖੇਤੀ ਨੂੰ ਵੀ ਅੱਜ ਦੇ ਯੁੱਗ ਦੇ ਵਿੱਚ ਆਧੁਨਿਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਸ ਖੇਤਰ ਦੇ ਵਿੱਚ ਕਿਸੇ ਨੇ ਕੋਈ ਬਹੁਤਾ ਕੰਮ ਵੀ ਨਹੀਂ ਕੀਤਾ ਪਰ ਵਿਰਾਜ ਨੇ ਇਹ ਕੰਮ ਕਰਕੇ ਆਪਣਾ ਕਿਸਾਨਾਂ ਪ੍ਰਤੀ ਪ੍ਰੇਮ ਭਾਵਨਾ ਵੀ ਵਿਖਾਈ ਹੈ

ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ

ਪੂਰਾ ਪਰਿਵਾਰ ਡਾਕਟਰੀ ਪੇਸ਼ੇ ਨਾਲ ਸਬੰਧਤ: ਵਿਰਾਜ ਦਾ ਪੂਰਾ ਪਰਿਵਾਰ ਡਾਕਟਰੀ ਪੇਸ਼ੇ ਨਾਲ ਸਬੰਧਤ ਹੈ। ਉਸ ਦੀ ਦਾਦੀ ਲੁਧਿਆਣਾ ਦੀ ਸੀਨੀਅਰ ਗਾਇਨੀ ਡਾਕਟਰ ਹੈ। ਇਸ ਤੋਂ ਇਲਾਵਾ ਵਿਰਾਜ ਦੇ ਪਿਤਾ ਅਤੇ ਮਾਤਾ ਵੀ ਦੋਵੇਂ ਡਾਕਟਰ ਹਨ। ਵਿਰਾਜ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਅੰਦਰ ਕਾਫ਼ੀ ਦਿਲਚਸਪੀ ਸੀ ਜਿਸ ਕਰਕੇ ਵਿਰਾਜ ਨੇ ਇਸ ਪ੍ਰੋਜੈਕਟ ’ਤੇ ਤਿੰਨ ਮਹੀਨੇ ਕੰਮ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ। ਹਾਲਾਂਕਿ ਉਹ ਰੋਬੋਟਿਕਸ ਦੇ ਗੁਣ ਚਾਰ ਸਾਲ ਤੋਂ ਸਿੱਖਦਾ ਆ ਰਿਹਾ ਹੈ ਉਸ ਦਾ ਪਰਿਵਾਰ ਉਸ ਦੀ ਇਸ ਉਪਲੱਬਧੀ ਤੋਂ ਕਾਫੀ ਖੁਸ਼ ਹੈ।

ਉਸ ਦੇ ਪਿਤਾ ਨੇ ਦੱਸਿਆ ਕਿ ਪੂਰਾ ਪਰਿਵਾਰ ਡਾਕਟਰੀ ਪੇਸ਼ੇ ਨਾਲ ਸਬੰਧਤ ਹੈ ਪਰ ਵਿਰਾਜ ਲਈ ਸਾਰੇ ਹੀ ਖੇਤਰ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਕੋਲ ਵੱਡੇ ਮੌਕੇ ਹਨ ਉਹ ਕਿਸੇ ਵੀ ਖੇਤਰ ’ਚ ਅੱਗੇ ਜਾ ਸਕਦਾ ਹੈ। ਪਰਿਵਾਰ ਵੱਲੋਂ ਵੈਸੇ ਤਾਂ ਪੂਰਾ ਸਮਰਥਨ ਦਿੱਤਾ ਜਾਂਦਾ ਹੈ ਪਰ ਤਕਨੀਕੀ ਤੌਰ ’ਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਇਸ ਕਰਕੇ ਇਸ ’ਚ ਸਮਰਥਨ ਨਹੀਂ ਦੇ ਪਾਉਂਦੇ।

ਇਹ ਵੀ ਪੜ੍ਹੋ: ਕਿਸਾਨ ਦਾ ਅੰਤਰਰਾਸ਼ਟਰੀ ਫਲਾਂ ਦਾ ਬਾਗ ਜੰਮੂ ਕਟੜਾ ਹਾਈਵੇ ’ਚ ਆਇਆ, ਮੁਆਵਜ਼ਾ ਨਾ ਮਿਲਣ ਕਾਰਨ ਪਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.