ETV Bharat / state

ਸਾਈਬਰ ਕ੍ਰਾਈਮ ਦੀ ਕੜੀ 'ਚ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

author img

By

Published : Dec 1, 2020, 7:54 PM IST

ਸੈਾਈਬਰ ਕ੍ਰਾਈਮ ਮਾਮਲੇ 'ਚ ਪੁਲਿਸ ਨੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 120 ਫੇਕ ਸਿਮ ਬਰਾਮਦ ਹੋਏ ਹਨ।

ਸਾਈਬਰ ਕ੍ਰਾਈਮ ਦੀ ਕੜੀ 'ਚ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਸਾਈਬਰ ਕ੍ਰਾਈਮ ਦੀ ਕੜੀ 'ਚ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਲੁਧਿਆਣਾ: ਤਕਨੀਕ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ ਉਵੇਂ ਹੀ ਸਾਈਬਰ ਕ੍ਰਾਈਮ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਲੁਧਿਆਣਾ ਪੁਲੀਸ ਵੱਲੋਂ ਸਾਈਬਰ ਕ੍ਰਾਈਮ ਦੀ ਕੜੀ ਦੇ ਤਹਿਤ ਹੀ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨਕਲੀ ਆਈਡੀ ਪਰੂਫ਼ ਜਾਂ ਬਿਨ੍ਹਾਂ ਕਿਸੇ ਵੈਰੀਫਿਕੇਸ਼ਨ ਦੇ ਸਿਮ ਵੇਚਦੇ ਸਨ। ਗਿਰੋਹ ਦੇ ਪੰਜ ਮੈਂਬਰਾਂ ਦੇ ਵਿੱਚ ਜੀਜਾ ਸਾਲਾ ਵੀ ਸ਼਼ਾਮਲ ਹਨ। ਪੁਲਸ ਨੇ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਵਿੱਚ ਪ੍ਰਿੰਸ, ਰਾਹੁਲ, ਸਰਬਜੀਤ ਸਿੰਘ, ਜਤਿੰਦਰ ਕੁਮਾਰ ਅਤੇ ਸੌਰਵ ਕੁਮਾਰ ਸ਼ਾਮਿਲ ਹਨ।

ਮਾਮਲੇ ਦੀ ਤਫਤੀਸ਼ 'ਚ ਲੱਗੇ ਏਡੀਸੀਪੀ ਨੇ ਇਸ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਇਹ ਨਕਲੀ ਸਿਮ 250 ਰੁਪਏ 'ਚ ਅੱਗੇ ਵੇਚਦੇ ਸਨ। ਜਾਣਕਾਰੀ ਦਿੰਦਿਆਂ ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਦਾ ਜੀਜਾ ਇੱਕ ਨਾਮੀ ਸਿਮ ਕੰਪਨੀ ਦੇ ਵਿੱਚ ਡੀਲਰ ਹੈ ਅਤੇ ਉਸ ਦੇ ਸਾਲੇ ਨੂੰ ਉਸ ਨੇ ਡੈਮੋ ਸਿਮ ਲੈ ਕੇ ਦਿੱਤਾ ਸੀ ਜਿਸ ਤੋਂ ਅੱਗੇ, ਉਹ ਲੋਕ ਜੋ ਆਪਣੇ ਆਈਡੀ ਪਰੂਫ਼ ਲੈ ਕੇ ਸਿਮ ਖਰੀਦਦੇ ਸਨ, ਉਹ ਉਨ੍ਹਾਂ ਦੀਆਂ ਵੱਧ ਫੋਟੋ ਕਾਪੀਆਂ ਕਰ ਲੈਂਦੇ ਸਨ ਅਤੇ ਫੋਟੋਆਂ ਵੀ ਖਿੱਚ ਲੈਂਦੇ ਸਨ ਜਿਸ ਤੋਂ ਬਾਅਦ ਉਸੇ ਪਰੂਫ 'ਤੇ ਨਕਲੀ ਸਿਮ ਅੱਗੇ ਐਕਟੀਵੇਟ ਕਰਵਾ ਕੇ ਵੇਚਦੇ ਸਨ।

ਸਾਈਬਰ ਕ੍ਰਾਈਮ ਦੀ ਕੜੀ 'ਚ 5 ਮੈਂਬਰ ਗ੍ਰਿਫ਼ਤਾਰ

ਦੀਪਕ ਪਾਰੀਕ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਵੈਰੀਫਾਈ ਕੀਤਾ ਹੈ ਅਤੇ 120 ਦੇ ਕਰੀਬ ਇਨ੍ਹਾਂ ਕੋਲੋਂ ਨਕਲੀ ਸਿਮ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਸ ਮੁਲਜ਼ਮ ਰਿੰਪੀ ਟੈਲੀਕਾਮ ਦਾ ਏਜੰਟ ਬਣ ਕੇ ਅਤੇ ਉਸ ਦੀ ਆਈਡੀ ਬਣਾ ਕੇ ਅੱਗੇ ਫੇਕ ਸਿਮ ਜਾਰੀ ਕਰਦਾ ਸੀ। ਦੀਪਕ ਪਾਰੀਕ ਨੇ ਦੱਸਿਆ ਕਿ ਇਹ ਸਿਮ ਕਿੱਥੇ ਕਿੱਥੇ ਵੇਚੇ ਗਏ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ ਇਹ ਖ਼ੁਲਾਸਾ ਉਦੋਂ ਹੋਇਆ ਜਦੋਂ ਇੱਕ ਮੁੰਡਾ ਇੱਕ ਕੁੜੀ ਨੂੰ ਫੇਕ ਨੰਬਰ ਤੋਂ ਤੰਗ ਕਰਦਾ ਸੀ ਅਤੇ ਜਦੋਂ ਉਸ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.