ਲੁੁਧਿਆਣਾ: ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਸਿਆਸੀ ਅਖਾੜਾ ਭਖ ਚੁੱਕਿਆ ਹੈ। ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉੱਤਰ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਲਗਾਤਾਰ ਪਾਰਟੀਆਂ ਉਮੀਦਵਾਰਾਂ ਦੇ ਨਾਮਾਂ ਐਲਾਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਲੁਧਿਆਣਾ ਈਸਟ ਹਲਕੇ ਤੋਂ ਐਲਾਨੇ ਉਮੀਦਵਾਰ ਰਣਜੀਤ ਢਿੱਲੋਂ ਨੇ ਕਿਹਾ ਲੋਕਾਂ ਦੀ ਸੇਵਾ ਦੇ ਮੰਤਵ ਨਾਲ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਮੌਜੂਦਾ ਵਿਧਾਇਕ ਦੇ ਕਾਰਨਾਮੇ ਹੀ ਉਸ ਨੂੰ ਹਰਾਉਣ ’ਚ ਕਾਫ਼ੀ ਹਨ।
ਅਕਾਲੀ ਉਮੀਦਵਾਰ ਨੂੰ ਸਵਾਲ
ਰਣਜੀਤ ਢਿੱਲੋਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ ’ਚ ਹਾਰ ਗਏ ਸਨ ਇਸ ਵਾਰ ਚੋਣਾਂ ’ਚ ਕੀ ਰਣਨੀਤੀ ਰਹੇਗੀ, ਕਿਹੜੇ ਏਜੰਡੇ ਲੈ ਕੇ ਲੋਕਾਂ ਦੀ ਕਚਹਿਰੀ ’ਚ ਉਤਰਣਗੇ ?
ਅਕਾਲੀ ਉਮੀਦਵਾਰ ਰਣਜੀਤ ਸਿੰਘ ਦਾ ਜਵਾਬ
ਰਣਜੀਤ ਸਿੰਘ ਢਿੱਲੋਂ (Ranjit Singh Dhillon) ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਦੇ ਮੰਤਵ ਦੇ ਨਾਲ ਹੀ ਚੋਣ ਮੈਦਾਨ ਚ ਉਤਰੇ ਨੇ ਉਹ ਲਗਾਤਾਰ ਕਈ ਸਾਲ ਤੱਕ ਕੌਂਸਲਰ ਰਹੇ ਨੇ ਬਤੌਰ ਕੌਂਸਲਰ ਉਨ੍ਹਾਂ ਨੇ ਲੋਕਾਂ ਦੀ ਸੇਵਾ ਦੀ ਸ਼ੁਰੂਆਤ ਇਕ ਲੋਈ ਅਤੇ 2012 ਦੇ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਵਿਧਾਨਸਭਾ ਜਿੱਤਾ ਕੇ ਭੇਜਿਆ ਸੀ ਪਰ ਉਸ ਤੋਂ ਬਾਅਦ ਕਾਂਗਰਸ ਦੇ ਕੂੜ ਪ੍ਰਚਾਰ ਕਰਕੇ ਬੀਤੀਆਂ ਵਿਧਾਨ ਸਭਾ ਚੋਣਾਂ ਚ ਉਨ੍ਹਾਂ ਦੀ ਹਾਰ ਜ਼ਰੂਰ ਹੋਈ ਸੀ ਉਸ ਦਾ ਵੱਡਾ ਕਾਰਨ ਇਲਾਕੇ ਵਿਚ ਉਨ੍ਹਾਂ ਦੀ ਹੀ ਪਾਰਟੀ ਦੇ ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਹੋਏ ਕੁਝ ਉਮੀਦਵਾਰ ਸਨ ਜਿਸ ਕਰਕੇ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਪਰ ਇਸ ਵਾਰ ਸਮੀਕਰਨ ਬਦਲ ਰਹੇ ਨੇ ਲੋਕ ਹੁਣ ਸਮਝ ਚੁੱਕੇ ਨੇ ਕਿ ਲੋਕ ਇਹ ਜਾਣ ਚੁੱਕੇ ਨੇ ਕਿ ਅਸਲ ਚ ਲੋਕਾਂ ਦੇ ਮੁੱਦੇ ਕੌਣ ਸੁਲਝਾਉਂਦਾ ਹੈ
ਜਵਾਬ: ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀ ਵਾਰ ਅਤੇ ਇਸ ਵਾਰ ਚੋਣਾਂ ’ਚ ਕਾਫੀ ਸਮੀਕਰਨ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜ਼ਰੂਰ ਕਾਂਗਰਸ ਨੇ ਨਸ਼ੇ ਅਤੇ ਬੇਅਦਬੀ ਨੂੰ ਲੈ ਕੇ ਪ੍ਰਚਾਰ ਵੱਧ ਚੜ੍ਹ ਕੇ ਕੀਤਾ ਸੀ ਅਤੇ ਲੋਕਾਂ ਨੂੰ ਵੀ ਲੱਗਣ ਲੱਗਿਆ ਸੀ ਕਿ ਸ਼ਾਇਦ ਇਹ ਸਹੀ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਹੁਣ ਵੀ ਪੰਜਾਬ ਦੇ ਵਿੱਚ ਸ਼ਰ੍ਹੇਆਮ ਵਿਕ ਰਿਹਾ ਹੈ ਜਿਹੜੇ ਵਾਅਦੇ ਕਰਕੇ ਸੱਤਾ ’ਚ ਆਏ ਉਹ ਵਾਅਦੇ ਪੂਰੇ ਹੀ ਨਹੀਂ ਕਰ ਸਕੇ।
ਕੇਜਰੀਵਾਲ (Kejriwal) ਵੱਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਲੈ ਕੇ ਰਣਜੀਤ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੇ ਕੋਲ ਪੰਜਾਬ ਦੇ ਅੰਦਰ ਕੋਈ ਲੀਡਰ ਵੀ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬੀਆਂ ਨੇ ਹਮੇਸ਼ਾਂ ਅੱਗੇ ਹੋ ਕੇ ਭਾਵੇਂ ਮੁਗਲ ਹੁਣ ਭਾਵੇਂ ਅੰਗਰੇਜ਼ ਹੋਣ ਉਹਨਾਂ ਨੂੰ ਭਜਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਬਾਹਰੀ ਵਿਅਕਤੀ ਪੰਜਾਬ ਦੇ ਵਿੱਚ ਰਾਜ ਕਰਨ ਦੇ ਸੁਪਨੇ ਲੈ ਰਿਹਾ ਹੈ ਜਿਸਨੂੰ ਪੰਜਾਬੀ ਸਾਕਾਰ ਨਹੀਂ ਹੋਣ ਦੇਣਗੇ।
ਸਵਾਲ: ਰਣਜੀਤ ਢਿੱਲੋਂ ਦਾ ਇਸ ਵਾਰ ਕੀ ਏਜੰਡਾ ਰਹੇਗਾ, ਆਪਣੇ ਵਿਰੋਧੀ ਅਤੇ ਮੌਜੂਦਾ ਵਿਧਾਇਕ ਸੰਜੇ ਤਲਵਾਰ ਨਾਲ ਮੁਕਾਬਲਾ ਕਿਵੇਂ ਵੇਖਦੇ ਹਨ ?
ਜਵਾਬ: ਆਪਣੇ ਮੁਕਾਬਲੇ ਨੂੰ ਵੇਖਦਿਆਂ ਰਣਜੀਤ ਢਿੱਲੋਂ ਨੇ ਸਾਫ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਇਲਾਕੇ ਵਿੱਚ ਵਿਕਾਸ ਦੀ ਥਾਂ ’ਤੇ ਵਿਨਾਸ਼ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ ਜਿੱਥੇ ਖੜ੍ਹੇ ਸਨ ਉੱਥੇ ਦੇ ਉੱਥੇ ਹੀ ਹਨ। ਅਕਾਲੀ ਆਗੂ ਨੇ ਕਿਹਾ ਕਿ ਇਲਾਕੇ ਵਿੱਚ ਜੋ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਉਸ ਵਿਚ ਵੱਡੀ ਘਪਲੇਬਾਜ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਬੀਤੇ ਪੰਜ ਸਾਲਾਂ ਵਿੱਚ ਹਲਕਾ ਵਿਧਾਇਕ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਈ ਇਲਾਕੇ ਵਿੱਚ ਵਿਕਾਸ ਨਹੀਂ ਹੋਇਆ ਜੇਕਰ ਕਿਤੇ ਹੋ ਵੀ ਰਿਹਾ ਹੈ ਤਾਂ ਉਹ ਉਲਟਾ ਲੋਕਾਂ ਦਾ ਨੁਕਸਾਨ ਕਰ ਰਿਹਾ ਹੈ ਇਸ ਕਰਕੇ ਇਲਾਕੇ ਦੇ ਲੋਕ ਖੁਦ ਹੀ ਸਮਝ ਚੁੱਕੇ ਹਨ ਅਤੇ ਉਹ ਹੁਣ ਮੌਜੂਦਾ ਵਿਧਾਇਕ ਨੂੰ ਨਕਾਰ ਦੇਣਗੇ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਸਿਆਸੀ ਸਫਰ, ਪ੍ਰਾਪਤੀਆਂ ਤੇ ਔਕੜਾਂ