ETV Bharat / state

1984 ਸਿੱਖ ਦੰਗਾ ਪੀੜਤਾਂ ਨੇ ਬਿਜਲੀ ਵਿਭਾਗ ਵਿਰੁੱਧ ਲਾਇਆ ਧਰਨਾ - rally against power department

ਬਿਜਲੀ ਮਹਿਕਮੇ ਵੱਲੋਂ ਲੱਖਾਂ ਰੁਪਏ ਬਿਜਲੀ ਦਾ ਬਿਲ ਭੇਜਣ 'ਤੇ 1984 ਸਿੱਖ ਦੰਗਾ ਪੀੜਤਾਂ ਵੱਲੋਂ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਵਿਭਾਗ ਵਿਰੁੱਧ ਖੁੱਲ੍ਹ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਡੀਪੀਐੱਸ ਗਰੇਵਾਲ ਦਾ ਕਹਿਣਾ ਹੈ ਕਿ ਇਹ ਬਿਜਲੀ ਚੋਰੀ ਦਾ ਮਾਮਲਾ ਹੈ ਅਤੇ ਇਹ ਜ਼ੁਰਾਮਾਨਾ ਮਾਫ਼ ਨਹੀਂ ਕੀਤਾ ਜਾਵੇਗਾ।

ਬਿਜਲੀ ਵਿਭਾਗ ਵਿਰੁੱਧ ਧਰਨਾ
author img

By

Published : Aug 26, 2019, 3:11 PM IST

ਲੁਧਿਆਣਾ: 1984 ਸਿੱਖ ਦੰਗਾ ਪੀੜਤਾਂ ਨੇ ਲੁਧਿਆਣਾ ਬਿਜਲੀ ਮਹਿਕਮੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਬਿਜਲੀ ਮਹਿਕਮੇ ਦੇ ਵਿਰੁੱਧ ਖੁੱਲ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਬੀਜਲੀ ਵਿਭਾਗ ਵੱਲੋਂ ਲੱਖਾਂ ਰੁਪਿਆਂ ਦਾ ਬਿਲ ਭੇਜਣ ਕਾਰਨ ਰੋਸ 'ਚ ਆਏ ਦੰਗਾ ਪੀੜਤਾਂ ਨੇ ਬਿਜਲੀ ਦਫ਼ਤਰ ਦਾ ਗੇਟ ਬੰਦ ਕਰ ਧਰਨਾ ਲਾਇਆ।

ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਵੱਲੋਂ ਦੰਗਾ ਪੀੜਤ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਕਾਇਆ ਬਿੱਲ ਭੇਜਣ ਦਾ ਮਾਮਲਾ ਹੈ ਜੋ ਕਿ ਹੁਣ ਲੱਖਾਂ ਰੁਪਏ ਬਣ ਚੁੱਕਾ ਹੈ, ਜਦੋਂਕਿ ਕਾਲੋਨੀ 'ਚ ਰਹਿਣ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਇਹ ਬਿੱਲ ਪੁਰਾਣੇ ਹਨ ਜੋ ਉਨ੍ਹਾਂ ਦੇ ਸਿਰ ਪਾਏ ਜਾ ਰਹੇ ਹਨ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਮਾਲ ਟੋਨ ਦੇ ਐਕਸੀਅਨ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜ ਕੇ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ।

ਮੁੱਖ ਇੰਜੀਨੀਅਰ ਡੀਪੀਐੱਸ ਗਰੇਵਾਲ ਬਿਜਲੀ ਵਿਭਾਗ ਲੁਧਿਆਣਾ ਦਾ ਕਹਿਣਾ ਹੈ ਕਿ ਕਾਲੋਨੀ ਦੇ ਵਿੱਚ ਕੁੰਡੀਆਂ ਲਾਈਆਂ ਜਾ ਰਹੀਆਂ ਸਨ ਜਿਸ ਨੂੰ ਵੇਖਦਿਆਂ ਹੋਇਆਂ ਇਹ ਜ਼ੁਰਮਾਨੇ ਲਾਏ ਗਏ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਜ਼ੁਰਮਾਨਾ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਆਪਣਾ ਬਿਆਨ ਵਾਪਸ ਲੈਣ ਸੁਬਰਾਮਨੀਅਮ ਸੁਆਮੀ : ਚੰਦੂਮਾਜਰਾ

ਸੋ ਲਗਾਤਾਰ ਦੰਗਾ ਪੀੜਤਾਂ ਵੱਲੋਂ ਬਿਜਲੀ ਦੇ ਬਿੱਲ ਭੇਜਣ ਦੇ ਮਾਮਲੇ ਨੂੰ ਲੈ ਕੇ ਵਿਭਾਗ ਦੇ ਦਫ਼ਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਫਰਮਾਇਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਉਹ ਤਿੱਖਾ ਸੰਘਰਸ਼ ਵਿੱਢਣਗੇ।

ਹੁਣ ਵੇਖਣਾ ਇਹ ਹੋਵੇਗਾ ਕਿ ਬਿਜਲੀ ਮਹਿਕਮਾ ਇਨ੍ਹਾਂ ਦੀ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਕੱਢਣ 'ਚ ਸਫ਼ਲ ਹੋਵੇਗਾ ਜਾਂ ਪ੍ਰਦਰਸ਼ਨਕਾਰੀਆਂ ਨੂੰ ਇਹ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ।

Intro:Hl... 1984 ਦੰਗਾ ਪੀੜਤਾਂ ਨੇ ਬਿਜਲੀ ਦਫਤਰ ਬਾਹਰ ਲਾਇਆ ਧਰਨਾ, ਦਫ਼ਤਰ ਦਾ ਗੇਟ ਕੀਤਾ ਬੰਦ, ਲੱਖਾਂ ਰੁਪਏ ਬਿੱਲ ਭੇਜਣ ਦਾ ਮਾਮਲਾ

Anchor...1984 ਸਿੱਖ ਦੰਗਾ ਪੀੜਤਾਂ ਵੱਲੋਂ ਅੱਜ ਲੁਧਿਆਣਾ ਬਿਜਲੀ ਮਹਿਕਮੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਬਿਜਲੀ ਮਹਿਕਮੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ..ਦਰਅਸਲ ਬਿਜਲੀ ਵਿਭਾਗ ਵੱਲੋਂ ਦੰਗਾ ਪੀੜਤ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਕਾਇਆ ਬਿੱਲ ਭੇਜਣ ਦਾ ਮਾਮਲਾ ਹੈ ਜੋ ਕਿ ਹੁਣ ਲੱਖਾਂ ਰੁਪਏ ਬਣ ਚੁੱਕਾ ਹੈ..ਜਦੋਂਕਿ ਕਾਲੋਨੀ ਚ ਰਹਿਣ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਇਹ ਬਿੱਲ ਪੁਰਾਣੇ ਨੇ ਜੋ ਉਨ੍ਹਾਂ ਦੇ ਸਿਰ ਪਾਏ ਜਾ ਰਹੇ ਨੇ...ਉਧਰ ਦੂਜੇ ਪਾਸੇ ਚੀਫ ਇੰਜੀਨੀਅਰ ਬਿਜਲੀ ਵਿਭਾਗ ਲੁਧਿਆਣਾ ਨੇ ਕਿਹਾ ਕਿ ਕਾਲੋਨੀ ਦੇ ਵਿੱਚ ਕੁੰਡੀਆਂ ਲਾਈਆਂ ਜਾ ਰਹੀਆਂ ਸਨ ਜਿਸ ਨੂੰ ਵੇਖਦਿਆਂ ਹੋਇਆਂ ਇਹ ਜੁਰਮਾਨੇ ਲਾਏ ਗਏ ਨੇ ਇਹ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਹੋਣਗੇ...

Body:Vo...1984 ਸਿੱਖ ਕਤਲੇਆਮ ਪੀੜਤ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਸੀਆਰਪੀਐਫ਼ ਕਲੋਨੀ ਦੇ ਵਿੱਚ ਉਨ੍ਹਾਂ ਨੂੰ ਆਸ਼ਿਆਨੇ ਦਿੱਤੇ ਗਏ ਸਨ ਅਤੇ ਬਿਜਲੀ ਵਿਭਾਗ ਨੇ ਯਕਦਮ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਬਕਾਇਆ ਬਿੱਲ ਭੇਜ ਦਿੱਤੇ ਜੋ ਪਹਿਲਾਂ ਦੇ ਪੁਰਾਣੇ ਬਿੱਲ ਨੇ..ਉਨ੍ਹਾਂ ਕਿਹਾ ਕਿ ਪੁਲਿਸ ਅਤੇ ਬਿਜਲੀ ਵਿਭਾਗ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਸੰਗਰਾਂਦ ਵਾਲੇ ਦਿਨ ਉਨ੍ਹਾਂ ਨੂੰ ਇਹ ਬਿੱਲ ਨਾਲ ਭੇਜੇ ਗਏ ਸਨ..ਉਧਰ ਬੀਬੀ ਗੁਰਦੀਪ ਕੌਰ ਨੇ ਵੀ ਕਿਹਾ ਕਿ ਮਾਲ ਟੋਨ ਦੇ ਐਕਸੀਅਨ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜ ਕੇ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ..

Byte..ਸੁਰਜੀਤ ਸਿੰਘ, 1984 ਸਿੱਖ ਦੰਗਾ ਪੀੜਤ ਲੁਧਿਆਣਾ ਯੂਨੀਅਨ ਪ੍ਰਧਾਨ

Byte..ਗੁਰਦੀਪ ਕੌਰ, ਪ੍ਰਧਾਨ ਮਹਿਲਾ ਵਿੰਗ, 1984 ਸਿੱਖ ਦੰਗਾ ਪੀੜਤ ਲੁਧਿਆਣਾ

vo...2 ਓਧਰ ਦੂਜੇ ਪਾਸੇ ਜਦੋਂ ਅਸੀਂ ਲੁਧਿਆਣਾ ਦੇ ਚੀਫ ਇੰਜੀਨੀਅਰ ਡੀਪੀਐੱਸ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਿਜਲੀ ਚੋਰੀ ਕਰਨ ਦਾ ਮਾਮਲਾ ਹੈ ਅਤੇ ਜਲੰਧਰ ਤੋਂ ਆਈ ਟੀਮ ਵੱਲੋਂ ਇਹ ਛਾਪੇਮਾਰੀ ਕਰਕੇ ਮੌਕੇ ਤੇ ਜੁਰਮਾਨੇ ਕੀਤੇ ਗਏ ਨੇ ਜੋ ਹਰ ਹਾਲਾਤ ਚ ਇਨ੍ਹਾਂ ਨੂੰ ਅਦਾ ਕਰਨੇ ਹੋਣਗੇ..ਨਾਲ ਉਨ੍ਹਾਂ ਕਿਹਾ ਕਿ ਪੀੜਤਾਂ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਰਨੇ ਦੀ ਇਤਲਾਹ ਨਹੀਂ ਦਿੱਤੀ ਗਈ..

Byte..ਡੀਪੀਐੱਸ ਗਰੇਵਾਲ ਚੀਫ ਇੰਜੀਨੀਅਰ ਬਿਜਲੀ ਵਿਭਾਗ ਲੁਧਿਆਣਾ

Conclusion:Clozing..ਸੋ ਲਗਾਤਾਰ ਦੰਗਾ ਪੀੜਤਾਂ ਵੱਲੋਂ ਬਿਜਲੀ ਦੇ ਬਿੱਲ ਭੇਜਣ ਦੇ ਮਾਮਲੇ ਨੂੰ ਲੈ ਕੇ ਵਿਭਾਗ ਦੇ ਦਫ਼ਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਫਰਮਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਵਿੱਢਣਗੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.