ਕਪੂਰਥਲਾ: ਸੂਬੇ 'ਚ ਸ਼ਰੇਆਮ ਦਿਨ ਖੜੇ ਹੋ ਰਹੀਆਂ ਵਾਰਦਾਤਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕਰਦੀਆਂ ਹਨ। ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਬੂਸੋਵਾਲ ਦਾ ਹੈ, ਜਿਥੇ ਦੋ ਪਰਿਵਾਰਾਂ 'ਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਨਿੱਜੀ ਰੰਜਿਸ਼ ਦੇ ਚੱਲਦੇ ਇੱਕ ਦੂਜੇ 'ਤੇ ਦੋ ਵਾਰ ਹਮਲਾ ਤੱਕ ਕਰ ਦਿੱਤਾ ਗਿਆ। ਜਿਸ 'ਚ ਇੱਕ ਲੜਾਈ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਲੜਾਈ ਦੀਆਂ ਸੀਸੀਟੀਵੀ ਤਸਵੀਰਾਂ: ਇੰਨਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦਿਨ ਦਿਹਾੜੇ ਗੱਡੀ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਹੇਠ ਸੁੱਟ ਦਿੰਦੇ ਨੇ, ਜਿਸ ਤੋਂ ਬਾਅਦ ਉਨ੍ਹਾਂ ਦੀ ਬੁਰੀ ਤਰਾਂ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰਿਵਾਰ ਦੀਆਂ ਹੋਈਆਂ ਦੋ ਲੜਾਈਆਂ 'ਚ 2 ਔਰਤਾਂ ਸਣੇ ਕੁੱਲ ਪੰਜ ਲੋਕ ਜ਼ਖ਼ਮੀ ਹੋਏ ਹਨ। ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ ਅਤੇ ਇੱਕ ਦੂਜੇ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਉਧਰ ਮਾਮਲੇ ਨੂੰ ਲੈਕੇ ਪੁਲਿਸ ਵਲੋਂ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਘਰ 'ਚ ਵੜ ਕੇ ਕੁੱਟਮਾਰ ਦੇ ਦੋਸ਼: ਇਸ 'ਚ ਪਹਿਲੀ ਧਿਰ ਦਾ ਇਲਜ਼ਾਮ ਹੈ ਕਿ ਮੁੰਡਿਆਂ ਦੀ ਲੜਾਈ 'ਚ ਦੂਜੀ ਧਿਰ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ। ਉਸ ਦਾ ਕਹਿਣਾ ਕਿ ਗੋਲੀਆਂ ਵੇਚਣ ਤੋਂ ਉਹ ਰੋਕ ਰਿਹਾ ਸੀ ਤੇ ਇਹ ਨਹੀਂ ਰੁਕੇ, ਜਿਸ ਤੋਂ ਬਾਅਦ ਇੰਨਾਂ ਘਰ 'ਚ ਵੜ ਕੇ ਕੁੱਟਮਾਰ ਕੀਤੀ ਤੇ ਸਾਰੇ ਸਮਾਨ ਦੀ ਭੰਨਤੋੜ ਕਰ ਦਿੱਤੀ। ਜਿਸ 'ਚ ਉਹ ਹੁਣ ਇਨਸਾਫ਼ ਦੀ ਮੰਗ ਕਰ ਰਹੇ ਹਨ।
ਰਾਹ 'ਚ ਘੇਰ ਕੇ ਕੁੱਟਮਾਰ ਦੇ ਇਲਜ਼ਾਮ: ਉਧਰ ਦੂਜੀ ਧਿਰ ਦਾ ਇਲਜ਼ਾਮ ਹੈ ਕਿ ਉਹ ਕੰਮ ਤੋਂ ਆ ਰਹੇ ਸੀ ਤਾਂ ਗੁਰਦੁਆਰਾ ਸਾਹਿਬ ਨਜ਼ਦੀਕ ਇੰਨਾਂ ਮੋਟਰਸਾਈਕਲ 'ਚ ਟੱਕਰ ਮਾਰੀ ਅਤੇ ਫੇਰ ਸਾਡੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਉਨਾਂ ਕਿਹਾ ਕਿ ਸਾਡਾ ਕਸੂਰ ਵੀ ਨਹੀਂ ਸੀ ਪਰ ਫੇਰ ਵੀ ਇੰਨਾਂ ਸਾਡੇ ਨਾਲ ਅਜਿਹਾ ਵਰਤਾਰਾ ਕੀਤਾ ਹੈ।
- ਗਿਆਨਵਾਪੀ ਦਾ ASI ਸਰਵੇਖਣ ਰਹੇਗਾ ਜਾਰੀ, ਇਲਾਹਾਬਾਦ ਹਾਈਕੋਰਟ ਨੇ ਦਿੱਤੀ ਹਰੀ ਝੰਡੀ
- Kaumi Insaaf Morcha Updates: ਕੌਮੀ ਇਨਸਾਫ਼ ਮੋਰਚੇ 'ਤੇ ਹਾਈਕੋਰਟ ਸਖ਼ਤ, ਕਿਹਾ - 500 ਪੁਲਿਸ ਵਾਲੇ 30 ਲੋਕਾਂ ਨੂੰ ਹਟਾਉਣ ਵਿੱਚ ਅਸਮਰੱਥ
- ਖ਼ਾਲਸਾ ਏਡ ਦੇ ਦਫਤਰ 'ਤੇ ਰੇਡ ਦਾ ਸੁਨੀਲ ਜਾਖੜ ਨੇ ਜਤਾਇਆ ਵਿਰੋਧ, ਜਾਣੋ ਕੀ-ਕੀ ਕੰਮ ਕਰਦੀ ਹੈ ਖ਼ਾਲਸਾ ਏਡ...
ਜਾਂਚ 'ਚ ਜੁਟੀ ਪੁਲਿਸ: ਉਥੇ ਹੀ ਪੁਲਿਸ ਦਾ ਕਹਿਣਾ ਕਿ ਬੂਸੋਵਾਲ 'ਚ ਦੋ ਪਰਿਵਾਰਾਂ ਦੀ ਲੜਾਈ ਦਾ ਮਾਮਲਾ ਹੈ, ਜਿਸ 'ਚ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੇ ਕਈ ਵਿਅਕਤੀਆਂ ਦੇ ਨਾਮ ਦੱਸੇ ਨੇ, ਜਿਸ ਨੂੰ ਲੈਕੇ ਪੁਲਿਸ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।