ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਨਬੀਪੁਰ ਵਿੱਚ (Commotion in crematorium between two parties) ਇੱਕ 90 ਸਾਲਾਂ ਬਜ਼ੁਰਗ ਮਾਤਾ ਦੀ ਮੌਤ ਤੋਂ ਬਾਅਦ ਹੰਗਾਮਾ ਹੋਇਆ ਹੈ। ਬਜ਼ੁਰਗ ਮਾਤਾ ਦੇ ਅੰਤਿਮ ਸੰਸਕਾਰ ਮਗਰੋਂ ਸ਼ਮਸ਼ਾਨ ਘਾਟ ਵਿੱਚ ਅਸਥੀਆਂ ਚੁਗਣ ਸਮੇਂ ਪਰਿਵਾਰਕ ਮੈਂਬਰਾਂ ਵਿਚਾਲੇ ਖੂਬ ਤਕਰਾਰ ਹੋਈ ਹੈ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਜ਼ਮੀਨ ਲਈ ਕੁੱਟਮਾਰ ਤੇ ਕਤਲ ਦਾ ਸ਼ੱਕ : ਇੱਥੇ ਤੱਕ ਹੀ ਨਹੀਂ ਮ੍ਰਿਤਕ ਮਹਿਲਾ ਬਲਬੀਰ ਕੌਰ ਦੇ ਲੜਕੇ ਪੂਰਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਊਪੁਰ ਜਦੀਦ ਵਲੋਂ ਨਬੀਪੁਰ ਦੇ ਹੀ ਰਹਿਣ ਵਾਲੇ ਉਸਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਉੱਤੇ ਜ਼ਮੀਨ ਹੜੱਪਣ ਖਾਤਰ ਉਸਦੀ ਮਾਤਾ ਬਲਬੀਰ (Uproar At The Funeral) ਕੌਰ ਦਾ ਕੁੱਟਮਾਰ ਕਰਕੇ ਕਤਲ ਕੀਤੇ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਉਸ ਦੇ ਜੇਠ ਦੇ ਪੋਤਰੇ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਹਨ। ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਮਾਤਾ ਦੀ ਮੌਤ ਮਗਰੋਂ ਕੋਈ ਇਤਲਾਹ ਨਹੀਂ ਦਿੱਤੀ ਗਈ (Suspected of being beaten to death) ਅਤੇ ਚੋਰੀ ਛੁਪੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਮਲੇ ਸੰਬੰਧੀ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਸ਼ਮਸ਼ਾਨਘਾਟ ਪੁੱਜੇ, ਜਦੋਂ ਅਸਥੀਆਂ ਚੁਗਣ ਲੱਗੇ ਤਾਂ ਉਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪਾਸੋਂ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।
ਉਧਰ ਦੂਜੇ ਪਾਸੇ ਜਦੋਂ ਗੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨਬੀਪੁਰ ਨੇ ਬਜ਼ੁਰਗ ਮਾਤਾ ਦੇ ਲੜਕੇ ਪੂਰਨ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਲਗਾਏ ਇਲਜ਼ਾਮਾਂ ਨੂੰ ਝੂਠੇ ਦੱਸਿਾ ਹੈ। ਉਹਨਾਂ ਨੇ ਕਿਹਾ ਕਿ ਉਹ ਮਾਤਾ ਬਲਬੀਰ ਕੌਰ ਦਾ ਪੋਤਰਾ ਹੈ ਅਤੇ ਮਾਤਾ ਪਿਛਲੇ ਕਰੀਬ 15 ਪੰਦਰਾਂ ਸਾਲਾਂ ਤੋਂ ਸਾਡੇ ਨਾਲ ਸਾਡੇ ਘਰ ਨਬੀਪੁਰ ਵਿਚ ਹੀ ਰਹਿ ਰਹੀ ਸੀ। ਕਿਉਂਕਿ ਉਸਦੇ ਪਰਿਵਾਰ ਵਿਚੋਂ ਕੋਈ ਵੀ ਮਾਤਾ ਦੀ ਦੇਖਭਾਲ ਨਹੀਂ ਕਰਦਾ ਸੀ, ਜਿਸ ਕਾਰਨ ਅਸੀਂ ਉਸ ਨੂੰ ਇਨਸਾਨੀਅਤ ਨਾਤੇ ਆਪਣੇ ਘਰ ਵਿੱਚ ਆਸਰਾ ਦਿੱਤਾ ਸੀ।
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
- Electricity Supply In Punjab : 9 ਸਤੰਬਰ ਤੱਕ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ, ਬਿਜਲੀ ਮੰਤਰੀ ਈਟੀਓ ਦਾ ਦਾਅਵਾ
ਮਾਤਾ ਬਲਬੀਰ ਕੌਰ ਦੀ ਉਮਰ ਲਗਭਗ 90-95 ਦੇ ਕਰੀਬ ਹੋ ਗਈ ਸੀ ਅਤੇ 15 ਸਾਲ ਤਾਂ ਮਾਤਾ ਦੀ ਕੋਈ ਸਾਰ ਲੈਣ ਲਈ ਸਾਡੇ ਘਰ ਨਹੀਂ ਪੁੱਜਾ। ਜਦੋਂ ਬੀਤੇ ਦਿਨੀਂ ਮਿਤੀ 6 ਸਤੰਬਰ ਨੂੰ ਉਹਨਾਂ ਦੀ ਅਚਾਨਕ ਹੀ ਮੌਤ ਹੋ ਗਈ ਸੀ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿੱਚ ਮਾਤਾ ਦਾ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਜਦੋਂ ਉਹ ਬਜ਼ੁਰਗ ਦੀਆਂ ਅਸਤੀਆਂ ਚੁਗਣ ਲਈ ਸ਼ਮਸ਼ਾਨਘਾਟ ਪੁੱਜੇ ਤਾਂ ਮਾਤਾ ਦੇ ਲੜਕੇ ਅਤੇ ਹੋਰ ਰਿਸ਼ਤੇਦਾਰਾਂ ਨੇ ਖੂਬ ਹੰਗਾਮਾ ਕੀਤਾ।