ਸੁਲਤਾਨਪੁਰ ਲੋਧੀ: ਇਤਿਹਾਸਕ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਚ ਉਮਰ ਵਧਾਉਣ ਵਾਲਾ ਲੰਗਰ ਲਗਾਇਆ ਗਿਆ। ਇਸ ਵਿਸ਼ੇਸ਼ ਲੰਗਰ ਦਾ ਪ੍ਰਬੰਧ ਖੇਤੀ ਵਿਰਾਸਤ ਪੰਜਾਬ ਨੇ ਕੀਤਾ, ਜਿਸ ਵਿਚ ਉਨ੍ਹਾਂ ਸਾਰੇ ਜ਼ਰੂਰੀ ਤੱਤਾਂ ਦਾ ਖਾਣਾ ਮੌਜੂਦ ਸੀ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਖ਼ਾਸ ਗੱਲ ਇਹ ਰਹੀ ਕਿ ਇਹ ਭੋਜਨ ਅੱਗ 'ਤੇ ਨਹੀਂ ਪਕਾਇਆ ਗਿਆ ਬਲਕਿ ਇਸ ਵਿਅੰਜਨ ਨੂੰ ਬਣਾਉਣ ਦੀ ਵਿਧੀ ਵੀ ਵਿਸ਼ੇਸ਼ ਰਹੀ।
ਲੰਗਰ ਦਾ ਪ੍ਰਬੰਧ ਕਰਨ ਵਾਲੇ ਦੀਪਕ ਮੁਤਾਬਕ ਲੋਕ ਇਸ ਤਰ੍ਹਾਂ ਦਾ ਭੋਜਨ ਚਾਹੁੰਦੇ ਹਨ ਪਰ ਉਹ ਮਿਲਦਾ ਨਹੀਂ ਅਤੇ ਉਹ ਜਲਦ ਹੀ ਅਜਿਹਾ ਕਨਸੈਪਟ ਲੈ ਕੇ ਆ ਰਹੇ ਹਨ ਕਿ ਅਜਿਹਾ ਭੋਜਣ ਸਟਰੀਟ ਫ਼ੂਡ ਵਜੋਂ ਮਿਲ ਸਕੇ।
ਉਥੇ ਹੀ ਇਸ ਲੰਗਰ ਵਿੱਚ ਖਾਣਾ ਖਾਣ ਵਾਲੇ ਲੋਕਾਂ ਨੇ ਇਸ ਮਹਿੰਮ ਨੂੰ ਸਮੇਂ ਦੀ ਮੁੱਖ ਮੰਗ ਦੱਸਿਆ। ਲੋਕਾਂ ਮੁਤਾਬਕ ਜੇਕਰ ਪੰਜਾਬ ਵਿੱਚ ਦਵਾਈ ਖਾਦ ਦੀ ਖੇਤੀ ਛੱਡ ਕੁਦਰਤੀ ਖੇਤੀ ਕੀਤੀ ਜਾਵੇ ਤਾਂ ਸਾਡੀ ਜ਼ਿੰਦਗੀ 100 ਸਾਲ ਤੋਂ ਵੱਧ ਹੋ ਸਕਦੀ ਹੈ।
ਮਨੁੱਖੀ ਜੀਵਨ ਵਿੱਚ, ਜਿੰਨੀ ਬਿਮਾਰੀ ਅਤੇ ਸਿਹਤ ਸਥਿਤ ਹੈ, ਇਸਦਾ ਭੋਜਨ ਜੁੜਿਆ ਹੋਇਆ ਹੈ ਅਤੇ ਜੇ ਮਨੁੱਖ ਇਸ ਜੀਵਨ ਦਾ ਅਨੰਦ ਵਧਾਉਣਾ ਚਾਹੁੰਦਾ ਹੈ, ਤਾਂ ਇਸ ਵਿਸ਼ੇਸ਼ ਲੰਗਰ ਨੂੰ ਆਪਣੀ ਜ਼ਿੰਦਗੀ ਵਿੱਚ ਮਹੱਤਵ ਦੇਣਾ ਪਏਗਾ!
ਅੱਜ ਦੇ ਬਨਾਵਟੀ ਸਮੇਂ ਚ ਜਦੋਂ ਮਨੁੱਖ ਆਪਣੀ ਹੌਂਦ ਤੋਂ ਵਿਸਰਦਾ ਜਾ ਰਿਹਾ ਹੈ, ਰਿਵਾਇਤੀ ਖਾਣ-ਪੀਣ ਦੇ ਅਜਿਹੇ ਉਪਰਾਲੇ ਸਹਿਤਯਾਬ ਜ਼ਿੰਦਗੀ ਲਈ ਮਦਦਗਾਰ ਹੋਣਗੇ, ਸੋ ਲੋੜ ਹੈ ਆਪਣੇ ਜੀਵਨ ਵਿਚ ਖਾਣ-ਪੀਣ ਦੇ ਕੁਦਰਤੀ ਤਰੀਕਿਆਂ ਨੂੰ ਲਾਗੂ ਕਰਨ ਦੀ।