ਕਪੂਰਥਲਾ : ਪੰਜਾਬ ਦੇ ਸੁਲਤਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਬੇਰ ਸਾਹਿਬ ਵਿੱਚ ਮੱਥਾ ਟੇਕ ਰਹੀ ਹੈ, ਉੱਥੇ ਦੂਜੇ ਪਾਸੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ। ਇਨ੍ਹਾਂ ਲੰਗਰਾਂ ਵਿੱਚੋਂ ਇੱਕ ਅਲੱਗ ਲੰਗਰ ਅੱਜ ਇੱਥੇ ਦੇਖਣ ਨੂੰ ਮਿਲਿਆ, ਇਸ ਲੰਗਰ ਵਿੱਚ ਕੁੱਝ ਲੋਕਾਂ ਵੱਲੋਂ ਪੱਗਾਂ ਦਾ ਲੰਗਰ ਲਾਇਆ ਗਿਆ।
ਸੁਲਤਾਨਪੁਰ ਲੋਧੀ ਵਿਖੇ ਕੁੱਝ ਲੋਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਡੇ 550 ਪੱਗਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਦੂਰ-ਦੂਰ ਤੋਂ ਆਈ ਸੰਗਤ ਨੇ ਇੱਥੋਂ ਪੱਗਾਂ ਬਣਵਾਈਆਂ।
ਪੱਗਾਂ ਦੇ ਇਸ ਅਨੋਖੇ ਲੰਗਰ ਵਿੱਚ ਲੋਕਾਂ ਨੇ ਕਈ-ਕਈ ਘੰਟੇ ਇੰਤਜ਼ਾਰ ਵੀ ਕੀਤਾ। ਅੱਜ ਦੁਪਹਿਰੇ ਜਦ ਲੋਕਾਂ ਨੂੰ ਪਤਾ ਲੱਗਾ ਕਿ ਗੁਰਦੁਆਰਾ ਬੇਰ ਸਾਹਿਬ ਤੋਂ ਥੋੜ੍ਹੀ ਦੂਰ ਪੱਗਾਂ ਦਾ ਲੰਗਰ ਲੱਗਿਆ ਹੋਇਆ ਹੈ ਤਾਂ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਇਸ ਜਗ੍ਹਾ ਇਕੱਠੀ ਹੋ ਗਈ ਅਤੇ ਪੱਗ ਬੰਨ੍ਹਣ ਲਈ ਰਜਿਸਟ੍ਰੇਸ਼ਨ ਕਰਾਉਣ ਲੱਗੀ। ਫੇਰ ਕੀ ਸੀ ਦੇਖਦੇ-ਦੇਖਦੇ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਲੋਕ ਪੱਗਾਂ ਬਣਵਾਉਣ ਵਿੱਚ ਜੁੱਟ ਗਏ।