ETV Bharat / state

ਆਜ਼ਾਦੀ ਦੇ ਪਰਵਾਨੇ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ

ਸ਼ਹੀਦ ਉਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਉਧਮ ਸਿੰਘ ਟਰੱਸਟ ਨੇ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਉਧਮ ਸਿੰਘ ਦੇ ਸ਼ਹੀਦੀ ਦਿਨ ਉੱਤੇ ਸ਼ਹੀਦ ਉਧਮ ਸਿੰਘ ਟਰੱਸਟ ਨੇ ਦਿੱਤੀ ਸ਼ਰਧਾਂਜਲੀ

author img

By

Published : Jul 31, 2020, 1:03 PM IST

ਕਪੂਰਥਲਾ: ਸ਼ਹੀਦ ਉਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜਾ ਹੈ। ਇਸੇ ਦਿਨ ਹੀ ਸ਼ਹੀਦ ਉਧਮ ਸਿੰਘ ਨੂੰ ਫ਼ਾਸੀ ਹੋਈ ਸੀ। ਇਸ ਸ਼ਹੀਦੀ ਦਿਵਸ ਮੌਕੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸ਼ਹੀਦ ਉਧਮ ਸਿੰਘ ਦੀ ਸਮਾਰਕ ਨੂੰ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸ਼ਹੀਦ ਉਧਮ ਸਿੰਘ ਟਰੱਸਟ ਵੱਲੋਂ ਹਰ ਸਾਲ ਇਸ ਦਿਨ ਸ਼ਹੀਦ ਉਧਮ ਸਿੰਘ ਨੂੰ ਯਾਦ ਕਰਦਿਆਂ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਜੋ ਨਵੀਂ ਪੀੜੀ ਦੇਸ਼ ਦੇ ਅਨਮੋਲ ਹੀਰਿਆਂ ਬਾਰੇ ਜਾਣੂ ਹੋ ਸਕੇ।

ਵੀਡੀਓ

ਸ਼ਹੀਦ ਉਧਮ ਸਿੰਘ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਨੇ ਕਿਹਾ ਕਿ ਉਹ ਅੱਜ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ ਕਿਹਾ ਉਹ ਇਸ ਸ਼ਹੀਦੀ ਦਿਹਾੜੇ ਨੂੰ ਪਿਛਲੇ 24 ਸਾਲਾ ਤੋਂ ਮਨਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 1947 ਵਿੱਚ ਇੱਥੇ ਸ਼ਹੀਦ ਉਧਮ ਸਿੰਘ ਦਾ ਛੋਟਾ ਬੁੱਤ ਲਗਾਇਆ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਕੇਂਦਰੀ ਮੰਤਰੀ ਨੇ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਦੀ ਮੰਗ ਉੱਤੇ ਵੱਡਾ ਬੁੱਤ ਲਗਾਇਆ ਗਿਆ ਜਿਸ ਦੀ ਸਥਾਪਨਾ 2003 ਵਿੱਚ ਕੀਤੀ ਗਈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਤੇ ਨਮਨ ਕਰਨਾ ਹੀ ਇਹ ਹੀ ਕੌਮ ਦਾ ਸਰਮਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਅਸੀਂ ਪੀਰ ਪੈਗੰਬਰਾਂ ਨੂੰ ਯਾਦ ਰਖਦੇ ਹਾਂ ਉਸ ਤਰ੍ਹਾਂ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਰੱਖੜੀ ਦੇ ਤਿਉਹਾਰ 'ਤੇ ਕੋਰੋਨਾ ਦੀ ਮਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.