ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਪਿੰਡ ਅਲੂਵਾਲ ਸਰੂਵਾਲ ਦੇ ਮੁੱਖ ਧੁੱਸੀ ਬੰਨ੍ਹ ਵਿੱਚ ਪਾਣੀ ਦੀ ਗਤੀ ਤੇਜ਼ ਹੋਣ ਕਾਰਨ ਸਵੇਰੇ 6 ਵਜੇ ਤਿੰਨ ਥਾਵਾਂ ਤੋਂ ਪਾੜ ਪੇ ਗਿਆ ਹੈ, ਜਿਸ ਨੂੰ ਲੈਕੇ ਵੱਖੋ-ਵੱਖ ਪਿੰਡਾਂ ਦੇ ਲੋਕਾਂ ਵਲੋਂ ਫੌਜ ਦੀ ਮਦਦ ਨਾਲ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਸਵੇਰੇ 6 ਵਜੇ ਪ੍ਰਸ਼ਾਸਨ ਦੀਆਂ ਗੱਡੀਆਂ ਸਿਰਫ ਗੇੜੇ ਮਾਰਨ ਹੀ ਆ ਰਹੀਆਂ ਹਨ। ਨਾ ਕੀ ਸਾਨੂੰ ਮਿੱਟੀ ਜਾਂ ਬੋਰੇ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਉਤੇ ਖੁਦ ਪਹੁੰਚੇ ਹਨ। ਜੇਕਰ ਬੰਨ੍ਹ ਟੁੱਟਦਾ ਹੈ ਤਾਂ ਆਲੇ-ਦੁਆਲੇ ਦੇ 25 ਪਿੰਡ ਪ੍ਰਭਾਵਿਤ ਹੋਣਗੇ। ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਾਰ ਲੈਣ ਲਈ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਹੈ, ਜਿਨ੍ਹਾਂ ਨੇ ਲੰਗਰ ਅਤੇ ਸਾਡੇ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੈ।
ਲੋਹੀਆਂ ਦੇ ਪਿੰਜ ਗਿੱਦੜਪਿੰਡੀ ਵਿੱਚ ਵੀ ਹਾਲਾਤ ਮਾੜੇ : ਦੱਸ ਦਈਏ ਕਿ ਸਤਲੁਜ ਓਵਰਫਲੋ ਹੋਣ ਕਾਰਨ ਮੰਡਾਲਾ ਤੇ ਧੁੱਸੀ ਬੰਨ੍ਹ ਟੁੱਟ ਚੁੱਕੇ ਹਨ, ਜਿਸ ਕਾਰਨ ਲਾਗਲੇ ਪਿੰਡਾਂ ਨੂੰ ਇਸ ਦੀ ਕਾਫੀ ਮਾਰ ਝੱਲਣੀ ਪਈ ਹੈ। ਲੋਕਾਂ ਦੇ ਘਰਾਂ ਵਿੱਚ 6-6 ਫੁੱਟ ਪਾਣੀ ਜਮ੍ਹਾ ਹੋ ਗਿਆ ਹੈ। ਇਸ ਦਰਮਿਆਨ ਗਿੱਦੜਪਿੰਡੀ 'ਚ ਇਕ ਮਾਸਟਰ ਸੋਹਣ ਸਿੰਘ ਨਾਮਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸ ਦਾ ਅੰਤਿਮ ਸੰਸਕਾਰ ਦੋਹਤੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰਨ ਦੀ ਬਜਾਏ ਸੜਕ ਉੱਤੇ ਹੀ ਕਰਨਾ ਪਿਆ। ਦਰਅਸਲ, ਸ਼ਮਸ਼ਾਨ ਘਾਟ ਪਾਣੀ ਨਾਲ ਭਰੇ ਹੋਣ ਕਰਕੇ ਨੌਜਵਾਨ ਨੇ ਆਪਣੇ "ਨਾਨੇ" ਦਾ ਸੜਕ ਕੰਡੇ "ਸਸਕਾਰ" ਕੀਤਾ।
- Punjab Flood: ਇਸ ਪਿੰਡ 'ਚ ਨਹੀਂ ਪਹੁੰਚੀਆਂ ਸਰਕਾਰੀ ਸਹੂਲਤਾਂ ! ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਰੀਵਿਊ ਮੀਟਿੰਗ
- Punjab School Holidays Extend: ਪੰਜਾਬ 'ਚ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ 'ਚ ਵਾਧਾ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਨੇ ਬਜ਼ੁਰਗ ਦਾ ਸਸਕਾਰ ਗਿਦੜਪਿੰਡੀ ਫਿਰੋਜ਼ਪੁਰ ਮਾਰਗ 'ਤੇ ਹੀ ਕਰ ਦਿੱਤਾ ਅਤੇ ਇਸ ਮੌਕੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਨਾ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕੋਈ Emergency ਨੰਬਰ ਲੱਗਿਆ ਹੈ। ਸਰਕਾਰ ਇਕ ਵਾਰ ਫਿਰ ਲੋਕਾਂ ਨਾਲ ਝੂਠੇ ਦਾਅਵੇ ਕਰ ਰਹੀ ਹੈ।
ਬਜ਼ੁਰਗ ਨੂੰ ਸਹੀ ਸਮੇਂ ਨਹੀਂ ਮਿਲਿਆ ਇਲਾਜ : ਮਾਸਟਰ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਾਲੇ ਉਸ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ, ਪਰ ਪਿੰਡ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਉਸ ਨੇ ਦੱਸਿਆ ਕਿ ਮੋਬਾਈਲ ਨੈੱਟਵਰਕ ਅਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਹ ਆਪਣੇ ਨਾਨੇ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਸਕੇ। ਦੱਸ ਦਈਏ ਕਿ ਮ੍ਰਿਤਕ ਰਿਟਾਇਰਡ ਅਧਿਆਪਕ ਸੀ।