ਕਪੂਰਥਲਾ: ਨਡਾਲਾ ਵਿਖੇ ਠੱਗੀ ਦਾ ਅਜੀਬੋ ਗਰੀਬ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 2 ਠੱਗ ਇਕ ਔਰਤ ਨੂੰ ਹਿਪਨੋਟਾਈਜ਼ ਕਰਕੇ ਉਸ ਕੋਲੋ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਠੱਗੀ ਤੋ ਅਗਲੇ ਦਿਨ ਉਸ ਔਰਤ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।
ਹਿਪਨੋਟਾਈਜ਼ ਕਰਕੇ ਕੀਤੀ ਲੁੱਟ: ਇਸ ਸਬੰਧੀ ਜਾਣਕਾਰੀ ਦਿੰਦਿਆ ਨਵਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਕੰਮ ਤੇ ਗਿਆ ਹੋਇਆ ਸੀ। ਮਾਤਾ ਭੈਣ ਦੇ ਬੱਚਿਆਂ ਨਾਲ ਘਰ ਵਿੱਚ ਇਕੱਲੀ ਸੀ ਸ਼ਾਮ 4 ਕੁ ਵਜੇ ਜਦ ਮਾਤਾ ਬੱਚਿਆ ਨੂੰ ਟਿਊਸ਼ਨ ਛੱਡ ਕੇ ਸਾਹੀ ਮਾਰਕਿਟ ਵੱਲ ਦੀ ਘਰ ਵਾਪਸ ਆ ਰਹੀ ਸੀ ਤਾਂ ਮਾਰਿਕਟ ਵਿੱਚ ਦੋ ਆਦਮੀ ਮਿਲੇ ਤੇ ਮਾਤਾ ਨੂੰ ਕਹਿਣ ਲੱਗੇ ਕਿ ਅਸੀ ਤੇਰੇ ਮੁੰਡੇ ਨੂੰ ਜਾਣਦੇ ਹਾਂ ਤੇ ਹੋਰ ਗੱਲਾਂ ਵਿਚ ਲਾ ਕੇ ਉਸ ਨੂੰ ਹਿਪਨੋਟਾਈਜ਼ ਕਰ ਲਿਆ। ਰਸਤੇ ਵਿੱਚ ਹੀ ਮਾਤਾ ਦੇ ਕੰਨਾਂ ਦੇ ਟੋਪਸ ਉਤਾਰ ਲਏ।
- ਲੁਧਿਆਣਾ ਪਹੁੰਚੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਆਪ ਦੇ ਮੰਤਰੀ ਕਟਾਰੂਚੱਕ 'ਤੇ ਦਿੱਤਾ ਵੱਡਾ ਬਿਆਨ, ਕਿਹਾ-ਅਸੀਂ ਮੰਗੀ ਹੈ ਰਿਪੋਰਟ
- CM Kejriwal Meet CM Mann: ਕੇਜਰੀਵਾਲ ਤੇ ਭਗਵੰਤ ਮਾਨ ਦੀ ਮੀਟਿੰਗ; ਕਟਾਰੂਚੱਕ ਤੋਂ ਲੈ ਕੇ ਪੀਯੂ ਦੇ ਮਸਲਿਆਂ ਉਤੇ ਕੀਤੀ ਚਰਚਾ
- ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਕੀਤੀ ਮੁਲਾਕਾਤ, ਕੇਂਦਰ ਦੇ ਆਰਡੀਨੈਂਸ ਖਿਲਾਫ ਮੰਗਿਆ ਸਮਰਥਨ
4 ਲੱਖ ਦਾ ਨੁਕਸਾਨ: ਮਾਮਲਾ ਇਥੇ ਹੀ ਨਹੀ ਰੁਕਿਆ ਉਹ ਮਾਤਾ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਘਰ ਲੈ ਆਏ। ਦੂਜਾ ਆਦਮੀ ਪੈਦਲ ਹੀ ਘਰ ਆਇਆ। ਫਿਰ ਘਰ ਵਿੱਚ ਪਈ 10 ਹਜ਼ਾਰ ਦੀ ਨਗਦੀ ਤੇ 3 ਤੋਲੇ ਦੇ ਗਹਿਣੇ ਵੀ ਮਾਤਾ ਨੇ ਵੱਸ ਚ ਆ ਕੇ ਉਹਨਾ ਨੂੰ ਫੜਾ ਦਿਤੇ। ਇਸ ਦੌਰਾਨ ਦੋਵੇ ਸ਼ਾਤਰ ਠੱਗ ਮੋਟਰਸਾਈਕਲ 'ਤੇ ਉਥੋ ਫਰਾਰ ਹੋ ਗਏ। ਨਵਜੀਤ ਨੇ ਦੱਸਿਆ ਕਿ ਅਗਲੇ ਦਿਨ ਮੇਰੀ ਸੁਰਤ ਵਿੱਚ ਆਈ ਤੇ ਘਟਨਾ ਬਾਰੇ ਦੱਸਿਆ। ਉਹਨਾ ਦੱਸਿਆ ਕਿ ਇਸ ਘਟਨਾ ਨਾਲ ਉਹਨਾ ਦਾ 4 ਲੱਖ ਦਾ ਨੁਕਸਾਨ ਹੋਇਆ ਹੈ ਤੇ ਠੱਗਾਂ ਦੀ ਤਸਵੀਰ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ।