ਫਗਵਾੜਾ: ਸਾਲ 2018 'ਚ ਸ਼ਹਿਰ ਦੇ ਪੇਪਰ ਚੌਂਕ ਦਾ ਨਾਂਅ ਬਦਲਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੋਇਆ ਸੀ। ਇਸ ਨੂੰ ਲੈ ਕੇ ਅਜੇ ਵੀ ਝਗੜਾ ਜਾਰੀ ਹੈ। ਸ਼ਹਿਰ ਦੇ ਗਾਂਧੀ ਚੌਂਕ ਨੂੰ ਇਸ ਕਾਰਨ ਬੰਦ ਰੱਖਿਆ ਗਿਆ।
ਸਾਲ 2018 'ਚ ਸ਼ਹਿਰ ਦੇ ਪੇਪਰ ਚੌਂਕ ਦਾ ਨਾਂਅ ਬਦਲਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੋਇਆ ਸੀ। ਇਸ ਵਿਵਾਦ ਨੇ ਝੱਗੜੇ ਦਾ ਵੱਡਾ ਰੂਪ ਲੈ ਲਿਆ ਤੇ ਜਿਸ ਦੌਰਾਨ ਗੋਲੀਆਂ ਚਲੀਆਂ, ਜਿਸ ਵਿੱਚ 1 ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਵਿੱਚ ਉਸ ਸਮੇਂ ਦੇ ਮੌਜੂਦਾ ਐਸਐਚਓ ਵੱਲੋਂ ਦੋਹਾਂ ਧਿਰਾਂ ਦੇ 16-16 ਲੋਕਾਂ ਉੱਤੇ ਐਫ਼ਆਈਆਰ ਦਰਜ ਕੀਤੀ ਗਈ ਸੀ। ਉਸ ਵੇਲੇ ਪੁਲਿਸ ਵੱਲੋਂ ਇੱਕ ਧਿਰ ਦੇ ਕੁਝ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਇਸ ਦਾ ਵਿਰੋਧ ਕਰਦੇ ਹੋਏ ਉਕਤ ਧਿਰ ਦੇ ਕਈ ਲੋਕਾਂ ਨੇ ਵੱਡੀ ਗਿਣਤੀ 'ਚ ਇੱਕਠ ਕਰਕੇ ਗਾਂਧੀ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਬਾਜ਼ਾਰ ਬੰਦ ਦਾ ਐਲਾਨ ਕੀਤਾ। ਇਸ ਧਿਰ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਨਿਰਪੱਖ ਕਾਰਵਾਈ ਨਾ ਕਰਦੇ ਹੋਏ ਦੂਜੇ ਧਿਰ ਦੇ ਸਿਆਸੀ ਦਬਾਅ ਹੇਠ ਆਪਣੇ ਧਿਰ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਦੋਸ਼ ਲਾਏ। ਪ੍ਰਦਸ਼ਨਕਾਰੀਆਂ ਨੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ ਹੈ। ਇਸ ਦੌਰਾਨ ਉਨ੍ਹਾਂ ਨੇ ਫਗਵਾੜਾ ਦੇ ਐਸਡੀਐਮ ਨੂੰ ਮੰਗ ਪੱਤਰ ਵੀ ਸੌਂਪਿਆ ਹੈ।
ਹੋਰ ਪੜ੍ਹੋ : ਬਜਟ ਸੈਸ਼ਨ 'ਚ ਚੁੱਕਿਆ ਜਾਵੇ ਐਮਐਸਪੀ ਦਾ ਮੁੱਦਾ:ਕੁਲਤਾਰ ਸਿੰਘ ਸੰਧਵਾਂ
ਉੱਥੇ ਹੀ ਦੂਜੇ ਪਾਸੇ ਫਗਵਾੜਾ ਦੇ ਐਸਡੀਐਮ ਦਾ ਕਹਿਣਾ ਹੈ ਕਿ ਪੁਲਿਸ ਨੇ ਨਿਰਪੱਖ ਕਾਰਵਾਈ ਕੀਤੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਤੇ ਜਾਂਚ ਦੇ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।