ਕਪੂਰਥਲਾ: ਇੱਕ ਵਾਰ ਫਿਰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 60 ਸਾਲ ਦੀ ਬਜ਼ੁਰਗ ਔਰਤ ਦੀ ਲੱਤ ਵਿੱਚ ਡੇਢ ਮਹੀਨਾ ਪਹਿਲਾਂ ਫਰੈਕਚਰ ਹੋ ਗਿਆ ਸੀ ਤੇ ਜਿਸ ਨੂੰ ਡਾਕਟਰਾਂ ਨੇ ਆਪ੍ਰੇਸ਼ਨ ਕਰਨ ਦੀ ਗੱਲ ਕਹੀ ਸੀ ਪਰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਮਗਰੋਂ ਵੀ ਅਜੇ ਤੱਕ ਡਾਕਟਰ ਵੱਲੋਂ ਆਪ੍ਰੇਸ਼ਨ ਨਹੀਂ ਕੀਤਾ ਗਿਆ।
ਪੀੜਤਾ ਨੇ ਕਿਹਾ ਕਿ ਫਰੈਕਚਰ ਹੋਣ ਨਾਲ ਉਨ੍ਹਾਂ ਦੀ ਲੱਤ ਦੀ ਹੱਡੀ ਟੁੱਟ ਗਈ ਸੀ ਜਿਸ ਨੂੰ ਜੋੜਨ ਲਈ ਡਾਕਟਰ ਨੇ ਆਪ੍ਰੇਸ਼ਨ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਡਾਕਟਰ ਨੇ ਕਿਹਾ ਕਿ ਸੀ ਕਿ ਉਹ ਸੋਜ ਲੱਥਣ ਤੋਂ ਬਾਅਦ ਹੀ ਆਪ੍ਰੇਸ਼ਨ ਕਰਨਗੇ ਹੁਣ ਸੋਜ ਲੱਥ ਗਈ ਹੈ ਪਰ ਅਜੇ ਵੀ ਡਾਕਟਰ ਆਪ੍ਰੇਸ਼ਨ ਨਹੀਂ ਕਰ ਰਹੇ। ਪਹਿਲਾਂ ਡਾਕਟਰ ਨੇ 15 ਦਿਨਾਂ ਬਾਅਦ ਆਪ੍ਰੇਸ਼ਨ ਕਰਨ ਲਈ ਕਿਹਾ ਸੀ ਹੁਣ ਜਦੋਂ ਡਾਕਟਰ ਹਸਪਤਾਲ ਵਿੱਚ ਆਏ ਹਨ ਤਾਂ ਡਾਕਟਰ ਨੇ ਅਗਲੇ 15 ਦਿਨ ਹੋਰ ਆਪ੍ਰੇਸ਼ਨ ਨੂੰ ਟਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਡਾਕਟਰ ਵੱਲੋਂ ਟੀਕੇ ਵੀ ਲੱਗਾ ਦਿੱਤੇ ਜਾਂਦੇ ਸੀ ਪਰ ਹੁਣ ਡਾਕਟਰ ਨੇ ਟੀਕੇ ਲਗਾਉਣੇ ਵੀ ਬੰਦ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਕਹਿ ਰਹੇ ਹਨ ਕੋਰੋਨਾ ਕਰਕੇ ਉਹ ਆਪ੍ਰੇਸ਼ਨ ਨਹੀਂ ਕਰ ਰਹੇ।
ਨਰਸ ਨੇ ਕਿਹਾ ਕਿ ਕੋਰੋਨਾ ਕਰਕੇ ਅੱਜ ਦੇ ਸਮੇਂ ਵਿੱਚ ਸਰਜਰੀਆਂ ਨਹੀਂ ਹੋ ਰਹੀਆਂ। ਜਦੋਂ ਤੱਕ ਡਾਕਟਰਾਂ ਨੂੰ ਸਰਜਰੀ ਕਰਨ ਦੇ ਆਦੇਸ਼ ਨਹੀਂ ਮਿਲਣਗੇ ਉਦੋਂ ਤੱਕ ਉਹ ਸਰਜਰੀਆਂ ਨਹੀਂ ਕਰਨਗੇ।
ਇਹ ਵੀ ਪੜ੍ਹੋ:ਕੋਰੋਨਾ ਕਾਰਨ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਸ਼ਰਮਾ ਦੀ ਹੋਈ ਮੌਤ